ਨੀਰੂ ਬਾਜਵਾ ਦੀ ਖੂਬਸੂਰਤੀ ਦਾ ਇਹ ਹੈ ਅਸਲੀ ਰਾਜ਼, ਵੀਡੀਓ ਵਾਇਰਲ

11/14/2018 10:59:45 AM

ਜਲੰਧਰ(ਬਿਊਰੋ)— ਫਿਲਮੀ ਸਿਤਾਰਿਆਂ ਦੀ ਜ਼ਿੰਦਗੀ ਜਿੰਨੀ ਆਸਾਨ ਨਜ਼ਰ ਆਉਂਦੀ ਹੈ ਅਸਲ 'ਚ ਓਨੀਂ ਸੌਖੀ ਨਹੀਂ ਹੈ। ਫਿਲਮੀ ਸਿਤਾਰਿਆਂ ਨੂੰ ਆਪਣੀ ਸਿਹਤ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੀ ਚਮਕ ਨੂੰ ਸਦਾ ਬਰਕਰਾਰ ਰੱਖਣ ਲਈ ਕਈ ਤਰ੍ਹਾਂ ਦੇ ਕਠਿਨ ਕੰਮ ਕਰਨੇ ਪੈਂਦੇ ਹਨ। ਅਸੀਂ ਗੱਲ ਕਰ ਰਹੇ ਹਾਂ ਪਾਲੀਵੁੱਡ ਫਿਲਮ ਇੰਡਸਟਰੀ ਦੀ ਕੁਈਨ ਨੀਰੂ ਬਾਜਵਾ ਦੀ, ਜੋ ਆਪਣੀ ਤੰਦਰੁਸਤ ਤੇ ਫਿੱਟ ਸਿਹਤ ਲਈ ਰੋਜ਼ਾਨਾ ਕਸਰਤ (ਵਰਕਆਊਟ) ਕਰਦੀ ਹੈ। ਇਹ ਕਸਰਤ ਹੀ ਹੈ, ਜੋ ਉਸ ਨੂੰ ਸਲਿਮ ਟਰਿਮ ਤੇ ਫਿੱਟ ਰੱਖਦੀ ਹੈ। ਨੀਰੂ ਬਾਜਵਾ ਜਿੰਮ 'ਚ ਜਾ ਕੇ ਕਸਰਤ ਤਾਂ ਕਰਦੀ ਹੀ ਹੈ ਪਰ ਉਸ ਨੂੰ ਦੌੜ ਦਾ ਵੀ ਖਾਸ ਸ਼ੌਂਕ ਹੈ। ਨੀਰੂ ਨੇ ਇਸ ਦਾ ਖੁਲਾਸਾ ਆਪਣੇ ਆਫੀਸ਼ੀਅਲ ਅਕਾਊਂਟ ਇੰਸਟਾਗ੍ਰਾਮ ਤੇ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਇਕ ਵੀਡੀਓ ਵੀ ਪਾਈ ਹੈ, ਜਿਸ 'ਚ ਉਹ ਦੌੜਦੀ ਨਜ਼ਰ ਆ ਰਹੀ ਹੈ। ਨੀਰੂ ਨੇ ਵੀਡੀਓ ਦੇ ਨਾਲ ਕੈਪਸ਼ਨ 'ਚ ਲਿਖਿਆ ਹੈ, ''ਦਿਨ ਦੀ ਸ਼ੁਰੂਆਤ ਜਿੰਮ ਤੋਂ ਹੀ ਹੁੰਦੀ ਹੈ ਤੇ ਜਿਸ ਦਿਨ ਮੈਂ ਜਿੰਮ ਨਹੀਂ ਜਾਂਦੀ ਉਸ ਦਿਨ ਮੈਨੂੰ ਲੱਗਦਾ ਹੀ ਮੇਰੇ ਦਿਨ ਦੀ ਸ਼ੁਰੂਆਤ ਨਹੀਂ ਹੋਈ।''

 

 
 
 
 
 
 
 
 
 
 
 
 
 
 

Ruuuuuuuuuuun Forest !!!! Keep running 🏃‍♀️ addicted🙏🏼 my day is incomplete without it

A post shared by Neeru Bajwa (@neerubajwa) on Nov 12, 2018 at 11:16pm PST

ਦੱਸਣਯੋਗ ਹੈ ਕਿ ਨੀਰੂ ਬਾਜਵਾ ਦੀ ਸਿਹਤ ਦਾ ਇਹੀ ਰਾਜ਼ ਹੈ ਕਿ ਉਹ ਵਿਆਹ ਤੋਂ ਬਾਅਦ ਵੀ ਪਾਲੀਵੁੱਡ 'ਚ ਉਹੀ ਥਾਂ ਰੱਖਦੀ ਹੈ, ਜਿਹੜੀ ਅੱਜ ਤੋਂ ਕਈ ਸਾਲ ਪਹਿਲਾਂ ਸੀ। ਨੀਰੂ ਦੀਆਂ ਖੂਬਸੁਰਤ ਅਦਾਵਾਂ ਕਰਕੇ ਉਸ ਨੂੰ ਇਕ ਤੋਂ ਬਾਅਦ ਇਕ ਫਿਲਮਾਂ ਮਿਲ ਰਹੀਆਂ ਹਨ। ਕੁਝ ਦਿਨ ਪਹਿਲਾਂ ਹੀ ਉਸ ਦੀ ਪੰਜਾਬੀ ਫਿਲਮ 'ਆਟੇ ਦੀ ਚਿੜੀ' ਆਈ ਹੈ। ਇਸ ਫਿਲਮ ਨੂੰ ਉਸ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ।

 

 
 
 
 
 
 
 
 
 
 
 
 
 
 

Part 2... Laung laachi with these talented girls! I felt sad when I heard how they all landed up there , then I felt so proud and happy to see how these warriors are educating themselves , so strong ... the smiles on their faces🙏🏼

A post shared by Neeru Bajwa (@neerubajwa) on Nov 8, 2018 at 5:28am PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News