ਨੀਰੂ ਬਾਜਵਾ ਆਪਣੀਆਂ ਦੋਵੇ ਭੈਣਾਂ ਨਾਲ ਵੀਡੀਓ ''ਚ ਆਈ ਨਜ਼ਰ

Thursday, June 6, 2019 3:11 PM
ਨੀਰੂ ਬਾਜਵਾ ਆਪਣੀਆਂ ਦੋਵੇ ਭੈਣਾਂ ਨਾਲ ਵੀਡੀਓ ''ਚ ਆਈ ਨਜ਼ਰ

ਜਲੰਧਰ(ਬਿਊਰੋ) - ਪਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਨੀਰੂ ਬਾਜਵਾ ਹਮੇਸ਼ਾ ਹੀ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ। ਨੀਰੂ ਅਕਸਰ ਫੈਮਿਲੀ ਨਾਲ ਆਪਣੀਆਂ ਤਸਵੀਰਾਂ ਤਾਂ ਸਾਂਝੀ ਕਰਦੀ ਰਹਿੰਦੀ ਹੈ।ਪਰ ਇਸ ਵਾਰ ਨੀਰੂ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਹਾਲ ਹੀ 'ਚ ਇਕ ਵੀਡੀਓ ਸਾਂਝੀ ਕੀਤੀ ਹੈ।ਇਸ ਵੀਡੀਓ 'ਚ ਨੀਰੂ ਬਾਜਵਾ ਆਪਣੀਆਂ ਦੋਵੇ ਭੈਣਾਂ ਰੁਬੀਨਾ ਬਾਜਵਾ ਤੇ ਸਬਰੀਨਾ ਬਾਜਵਾ ਨਾਲ ਨਜ਼ਰ ਆ ਰਹੀ ਹੈ।ਦੱਸਣਯੋਗ ਹੈ ਕਿ ਇਹ ਵੀਡੀਓ ਨੀਰੂ ਬਾਜਵਾ ਦੀ ਹੋਮ ਪ੍ਰੋਡਕਸ਼ਨ 'ਚ ਬਣਨ ਜਾ ਰਹੀ ਫਿਲਮ 'ਮੁੰਡਾ ਹੀ ਚਾਹੀਦਾ' ਦੇ ਸ਼ੂਟ ਦੀ ਹੈ। ਇਸ ਵੀਡੀਓ 'ਚ ਨੀਰੂ ਬਾਜਵਾ, ਰੁਬੀਨਾ ਬਾਜਵਾ ਤੇ ਸਬਰੀਨਾ ਬਾਜਵਾ ਨਾਲ ਫਿਲਮ ਦੇ ਗੀਤ ਦੀ ਸ਼ੂਟਿੰਗ ਕਰਦੇ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 

3 sisters thinking they being very discreet while fighting 😂 no clue what it was about , @bajwasabrina @rubina.bajwa caught on camera by director @thite_santosh ... #mundahichahida shukar ah gana poora hogaya lol ... koi set chadke nahin gaya 🙏🏼

A post shared by Neeru Bajwa (@neerubajwa) on Jun 5, 2019 at 7:51pm PDT

ਨੀਰੂ ਬਾਜਵਾ ਤੇ ਰੁਬੀਨਾ ਬਾਜਵਾ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਇਹ ਦੋਵੇ ਭੈਣਾਂ ਪਾਲੀਵੁੱਡ 'ਚ ਕਾਫੀ ਸਰਗਰਮ ਹੈ।ਰੁਬੀਨਾ ਦੀ ਹਾਲ ਹੀ 'ਚ 'ਲਾਈਏ ਜੇ ਯਾਰੀਆਂ' ਫਿਲਮ ਰਿਲੀਜ਼ ਹੋਈ ਹੈ ਤੇ ਨੀਰੂ ਬਾਜਵਾ 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਛੜਾ' 'ਚ ਦਿਲਜੀਤ ਦੋਸਾਂਝ ਦੇ ਆਪੋਜ਼ਿਟ ਨਜ਼ਰ ਆਉਣਗੇ।ਹੁਣ ਲਗਦਾ ਹੈ ਨੀਰੂ ਬਾਜਵਾ ਆਪਣੀ ਭੈਣ ਸਬਰੀਨਾ ਬਾਜਵਾ ਨੂੰ 'ਮੁੰਡਾ ਹੀ ਚਾਹੀਦਾ' ਫਿਲਮ ਰਾਹੀਂ ਲਾਂਚ ਕਰ ਸਕਦੀ ਹੈ। ਸਬਰੀਨਾ ਬਾਜਵਾ ਇਸ ਤੋਂ ਪਹਿਲਾ ਮਨਕੀਰਤ ਔਲਖ ਦੇ ਗੀਤ 'ਖਿਆਲ' ਚ ਬਤੌਰ ਮਾਡਲ ਨਜ਼ਰ ਆ ਚੁੱਕੀ ਹੈ।


About The Author

Lakhan

Lakhan is content editor at Punjab Kesari