B'Day Spl : ਤਾਈਕਵਾਂਡੋ 'ਚ ਬਲੈਕਬੈਲਟ ਵੀ ਹੈ 'ਗਰਮ ਮਸਾਲਾ' ਦੀ ਅਦਾਕਾਰਾ ਨੀਤੂ ਚੰਦਰਾ

6/20/2018 4:11:57 PM

ਮੁੰਬਈ (ਬਿਊਰੋ)— ਅਭਿਨੇਤਰੀ ਨੀਤੂ ਚੰਦਰਾ ਦਾ ਅੱਜ 34ਵਾਂ ਜਨਮਦਿਨ ਹੈ। ਨੀਤੂ ਦਾ ਜਨਮ 20 ਜੂਨ, 1984 ਨੂੰ ਪਟਨਾ 'ਚ ਹੋਇਆ ਸੀ। ਨੀਤੂ ਨੇ ਆਪਣੀ ਪੜ੍ਹਾਈ ਦੀ ਸ਼ੁਰੂਆਤ ਨੋਟਰੇ ਡੇਮ ਅਕਾਦਮੀ ਪਟਨਾ ਤੋਂ ਕੀਤੀ ਸੀ, ਜਿਸ ਤੋਂ ਬਾਅਦ ਉਸਨੇ ਆਪਣੀ ਗ੍ਰੈਜ਼ੂਏਸ਼ਨ ਦਿੱਲੀ ਯੂਨੀਵਰਸਿਟੀ ਦੇ ਇੰਦਰਪ੍ਰਸਥ ਕਾਲਜ ਤੋਂ ਕੀਤੀ।

PunjabKesari
ੋਸਾਲ 1997 'ਚ ਨੀਤੂ ਚੰਦਰਾ ਨੇ ਵਰਲਡ ਤਾਈਕਵਾਂਡੋ ਚੈਂਪੀਅਨਸ਼ਿਪ ਹਾਂਗਕਾਂਗ 'ਚ ਭਾਰਤ ਦਾ ਨਾਂ ਰੋਸ਼ਨ ਕੀਤਾ ਸੀ। ਉਸਨੇ ਤਾਈਕਵਾਂਡੋ 'ਚ ਬਲੈਕ ਬੈਲਟ ਹਾਸਲ ਕੀਤੀ ਹੋਈ ਹੈ। ਨੀਤੂ ਨੇ ਆਪਣੇ ਕਾਲਜ ਦੇ ਸਮੇਂ ਤੋਂ ਹੀ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ, ਜਿਸ ਤੋਂ ਬਾਅਦ ਉਹ ਕਈ ਮਸ਼ਹੂਰ ਕੰਪਨੀਆਂ ਦੀ ਐਡ 'ਚ ਨਜ਼ਰ ਆਈ।

PunjabKesari
ਨੀਤੂ ਨੇ ਬਾਲੀਵੁੱਡ 'ਚ ਡੈਬਿਊ ਸਾਲ 2005 'ਚ ਆਈ ਫਿਲਮ ਅਕਸ਼ੇ ਕੁਮਾਰ ਅਤੇ ਜੌਨ ਅਬ੍ਰਾਹਮ ਦੀ ਫਿਲਮ 'ਗਰਮ ਮਸਾਲਾ' ਨਾਲ ਕੀਤਾ ਸੀ। ਇਸ ਫਿਲਮ 'ਚ ਨੀਤੂ ਦੀ ਅਦਾਕਾਰੀ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਗਿਆ। ਉੱਥੇ ਹੀ ਸਾਲ 2009 'ਚ ਉਸ ਦੀ ਪਹਿਲੀ ਤਾਮਿਲ ਫਿਲਮ ਰਿਲੀਜ਼ ਹੋਈ, ਜਿਸ ਤੋਂ ਬਾਅਦ ਉਸਨੇ ਰਾਮਗੋਪਾਲ ਵਰਮਾ ਦੀ ਫਿਲਮ 'ਰਣ' ਨਾਲ ਬਾਲੀਵੁੱਡ 'ਚ ਵਾਪਸੀ ਕੀਤੀ। ਇਸ ਤੋਂ ਨੀਤੂ 'ਟ੍ਰੈਫਿਕ ਸਿੰਗਨਲ', 'ਵਨ ਟੂ ਥ੍ਰੀ', 'ਰਣ', 'ਅਪਾਰਟਮੈਂਟ' ਵਰਗੀਆਂ ਕਈ ਹਿੰਦੀ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।

PunjabKesariPunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News