ਨੀਤੂ ਕਪੂਰ ਨੇ ਖੋਲ੍ਹਿਆ ਰਾਜ਼, ਮੈਗਜ਼ੀਨ ਦੇ ਫੋਟੋਸ਼ੂਟ ਲਈ ਕੀਤਾ ਸੀ ਅਜਿਹਾ ਕੰਮ

9/14/2019 10:04:03 AM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਨੀਤੂ ਕਪੂਰ ਸੋਸ਼ਲ਼ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ, ਜਿਸ ਦੇ ਚੱਲਦੇ ਉਹ ਕੁਝ ਨਾ ਕੁਝ ਆਪਣੇ ਪ੍ਰਸ਼ੰਸ਼ਕਾਂ ਨਾਲ ਸਾਂਝਾ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੀ ਜ਼ਿੰਦਗੀ ਨਾਲ ਜੁੜਿਆ ਰਾਜ਼ ਖੋਲ੍ਹਿਆ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਮੈਗਜ਼ੀਨ ਦੀ ਕਵਰ ਫੋਟੋ ਸ਼ੇਅਰ ਕੀਤੀ ਹੈ ਤੇ ਕੈਪਸ਼ਨ 'ਚ ਨੀਤੂ ਸਿੰਘ ਨੇ ਇਸ ਕਵਰ ਪੇਜ਼ ਦੇ ਨਾਲ ਜੁੜੀ ਹਕੀਕਤ ਦੱਸਦੇ ਹੋਏ ਕਿਹਾ ਹੈ ਕਿ ਜੋ ਹੱਥ ਤਸਵੀਰ 'ਚ ਨਜ਼ਰ ਆ ਰਹੇ ਹਨ, ਉਹ ਉਨ੍ਹਾਂ ਦੇ ਨਹੀਂ ਸਗੋਂ ਉਨ੍ਹਾਂ ਦੀ ਹੇਅਰ ਡ੍ਰੈੱਸਰ ਦੇ ਹਨ।

PunjabKesari
ਦੱਸ ਦਈਏ ਕਿ ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਫੈਸ਼ਨ ਫੋਟੋਗ੍ਰਾਫਕ ਰਾਕੇਸ਼ ਸ੍ਰੇਸ਼ਟ ਨੇ ਇਕ ਐਕਸਪੇਰਿਮੇਂਟ ਕਰਦੇ ਹੋਏ ਕਵਰ ਫੋਟੋ ਦਾ ਕੰਸੈਂਪਟ ਤਿਆਰ ਕੀਤਾ ਸੀ। ਇਸ 'ਚ ਇਕ ਅਜਿਹਾ ਚਿਹਰਾ ਦਿਖਾਣਾ ਚਾਹੁੰਦੇ ਸਨ, ਜੋ ਕਿ ਲਾਲ ਲਿਪਸਟਿਕ ਦੇ ਨਾਲ ਲਾਲ ਨੇਲਪਾਲਿਸ਼ ਵਾਲੇ ਹੱਥ ਨਜ਼ਰ ਆਉਣ ਪਰ ਉਸ ਸਮੇਂ ਉਨ੍ਹਾਂ ਦੇ ਨੌਂਹ ਛੋਟੇ ਸਨ ਇਸ ਲਈ ਰਕੇਸ਼ ਨੇ ਨੀਤੂ ਕਪੂਰ ਦੇ ਹੇਅਰ ਡ੍ਰੈੱਸਰ ਦੇ ਹੱਥਾਂ ਦਾ ਪ੍ਰਯੋਗ ਕੀਤਾ। ਹਲਾਂਕਿ ਨੀਤੂ ਨੂੰ ਹੁਣ ਇਨ੍ਹਾਂ ਹੱਥਾਂ ਦੀ ਪੋਜ਼ੀਸਨ ਕਾਫੀ ਅਜੀਬ ਲੱਗ ਰਹੀ ਹੈ। ਦਰਸ਼ਕਾਂ ਵੱਲੋਂ ਇਸ ਪੋਸਟ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News