ਧੀ ਮੇਹਰ ਨਾਲ ਏਅਰਪੋਰਟ 'ਤੇ ਸਪਾਟ ਹੋਈ ਨੇਹਾ ਧਪੀਆ

Friday, February 8, 2019 9:43 AM

ਮੁੰਬਈ(ਬਿਊਰੋ)— ਨੇਹਾ ਧੂਪੀਆ ਇਨ੍ਹਾਂ ਦਿਨੀਂ ਪੂਰੀ ਤਰ੍ਹਾਂ ਮਦਰਹੁਡ ਇੰਜੁਆਏ ਕਰ ਰਹੀ ਹੈ। ਬੇਟੀ ਮੇਹਰ ਨਾਲ ਨੇਹਾ ਵੀਰਵਾਰ ਸਵੇਰੇ ਮੁੰਬਈ ਏਅਰਪੋਰਟ ਤੇ ਸਪਾਟ ਹੋਈ। ਨੇਹਾ ਨਾਲ ਉਨ੍ਹਾਂ ਦੇ ਪਤੀ ਅੰਗਦ ਬੇਦੀ ਵੀ ਨਜ਼ਰ ਆਏ। ਅੰਗਦ ਨੇ ਬੇਟੀ ਮੇਹਰ ਨੂੰ ਗੋਦ 'ਚ ਚੁੱਕਿਆ ਹੋਇਆ ਸੀ।

PunjabKesari
ਨੇਹਾ ਨੇ ਵੀਰਵਾਰ ਨੂੰ ਇਕ ਤਸਵੀਰ ਪੋਸਟ ਕਰਦੇ ਕਰਨ ਜੌਹਰ ਦੇ ਬੱਚੇ ਰੂਹੀ ਅਤੇ ਯਸ਼ ਨੂੰ ਜਨਮਦਿਨ ਦੀ ਵਧਾਈ ਦਿੱਤੀ। ਨੇਹਾ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ, ਉਸ 'ਚ ਕਰਨ ਜੌਹਰ ਆਪਣੀ ਮਾਂ ਅਤੇ ਬੱਚਿਆਂ ਨਾਲ ਨੇਹਾ ਅਤੇ ਅੰਗਦ ਨਾਲ ਨਜ਼ਰ ਆ ਰਹੇ ਹਨ। ਨੇਹਾ ਨੇ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਖਾਸ ਮੈਸੇਜ ਆਪਣੀ ਬੇਟੀ ਵਲੋਂ ਲਿਖਿਆ ਹੈ।

PunjabKesari
ਨੇਹਾ ਨੇ ਲਿਖਿਆ,''ਮੇਰੇ ਪਿਆਰ ਰੂਹੀ ਅਤੇ ਯਸ਼, ਮੈਂ ਹਮੇਸ਼ਾ ਉਸ ਸਮੇਂ ਨੂੰ ਯਾਦ ਕਰਦੀ ਹਾਂ ਜਦੋਂ ਪਹਿਲੀ ਵਾਰ ਤੁਹਾਨੂੰ ਮਿਲੀ ਸੀ, ਬੇਬੀ ਮੈਂ ਤੁਹਾਡੇ ਜਨਮਦਿਨ ਦੇ ਸੈਲੀਬ੍ਰੇਸ਼ਣ ਦੇ ਮੌਕੇ 'ਤੇ ਨਹੀਂ ਰਹਾਂਗੀ ਪਰ ਜਲਦ ਹੀ ਮਿਲਣਾ ਹੋਵੇਗਾ।''

PunjabKesari
ਨੇਹਾ ਧੂਪੀਆ ਨੂੰ ਹਾਲ ਹੀ 'ਚ ਇੱਕ ਮੈਗਜ਼ੀਨ ਨੇ ਫੈਟਸ਼ੇਮਿੰਗ ਕਰਦੇ ਹੋਏ ਉਨ੍ਹਾਂ ਦੇ ਪ੍ਰੈਗਨੈਂਸੀ ਤੋਂ ਬਾਅਦ ਵਧੇ ਭਾਰ 'ਤੇ ਇਕ ਆਰਟੀਕਲ ਪਬਲਿਸ਼ ਕੀਤਾ ਸੀ। ਇਸ ਆਰਟੀਕਲ ਨੂੰ ਸ਼ੇਅਰ ਕਰਦੇ ਹੋਏ ਨੇਹਾ ਨੇ ਮਜ਼ਬੂਤ ਪ੍ਰਤੀਕਿਰਿਆ ਦਿੱਤੀ ਸੀ।

PunjabKesari
ਨੇਹਾ ਨੇ ਕਿਹਾ ਸੀ,''ਅਜਿਹੀ ਫੈਟਸ਼ੇਮਿੰਗ 'ਤੇ ਮੈਨੂੰ ਕੋਈ ਸਫਾਈ ਦੇਣ ਦੀ ਜ਼ਰੂਰਤ ਨਹੀਂ ਹੈ ਅਤੇ ਨਾ ਹੀ ਇਸ ਦੀ ਮੈਨੂੰ ਪਰਵਾਹ ਹੈ ਪਰ ਮੈਂ ਫੈਟਸ਼ੇਮਿੰਗ ਵਰਗੀ ਵੱਡੀ ਸਮੱਸਿਆ ਨੂੰ ਲੈ ਕੇ ਬੋਲਣਾ ਚਾਹੁੰਦੀ ਹਾਂ ਕਿਉਂਕਿ ਸਿਰਫ ਸਿਤਾਰੇ ਹੀ ਨਹੀਂ, ਹਰ ਕੋਈ ਇਸ ਨਾਲ ਪ੍ਰਭਾਵਿਤ ਹੁੰਦਾ ਹੈ। ਇਕ ਮਾਂ ਹੋਣ ਦੇ ਨਾਅਤੇ, ਮੈਂ ਆਪਣੀ ਬੇਟੀ ਲਈ ਫਿੱਟ, ਹੈਲਦੀ ਅਤੇ ਅਨਰਜੈਟਿਕ ਹੋਣਾ ਚਾਹੁੰਦੀ ਹਾਂ ਇਸ ਲਈ ਰੋਜ਼ਾਨਾ ਵਰਕਆਊਟ ਕਰਦੀ ਹਾਂ।''

PunjabKesari
ਨੇਹਾ ਧੂਪੀਆ ਲੰਬੇ ਸਮੇਂ ਤੋਂ ਫਿਲਮਾਂ ਤੋਂ ਦੂਰ ਡਿਜੀਟਲ ਵਰਲਡ 'ਚ ਐਕਟਿਵ ਹੈ। ਨੇਹਾ ਦਾ ਚੈੱਟ ਸ਼ੋਅ ਨੌ ਫਿਲਟਰ ਵਿਦ ਨੇਹਾ ਕਾਫੀ ਮਸ਼ਹੂਰ ਹੈ।


About The Author

manju bala

manju bala is content editor at Punjab Kesari