ਪ੍ਰਾਈਵੇਟ ਪਾਰਟਜ਼ 'ਤੇ ਕੁਮੈਂਟ ਕਰਦੇ ਹੋਏ ਕਰਨ ਜੌਹਰ ਨੇ ਕਦੇ ਇਸ ਅਦਾਕਾਰਾ ਦੇ ਮੈਰਿਜ ਪ੍ਰਪੋਜ਼ਲ ਨੂੰ ਮਾਰੀ ਸੀ ਲੱਤ

Thursday, November 16, 2017 3:41 PM

ਮੁੰਬਈ(ਬਿਊਰੋ)— ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਨੇ ਆਪਣੀ ਅਗਲੀ ਸ਼ਾਰਟ ਫਿਲਮ 'ਬਾਂਬੇ ਟਾਕੀਜ਼-2' ਲਈ ਕਾਸਟਿੰਗ ਪੂਰੀ ਕਰ ਲਈ ਹੈ, ਜਿਸ 'ਚ ਕਿਆਰਾ ਅਡਵਾਨੀ, ਵਿੱਕੀ ਕੌਸ਼ਲ ਲੀਡ ਰੋਲ 'ਚ ਹੋਣਗੇ ਪਰ ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਕਰਨ ਨੇ ਫਿਲਮ 'ਚ ਉਸ ਅਦਾਕਾਰਾ ਨੂੰ ਜਗ੍ਹਾ ਦਿੱਤੀ ਹੈ, ਜਿਸ ਨੇ ਉਨ੍ਹਾਂ ਨੂੰ ਕੁਝ ਸਮੇਂ ਪਹਿਲਾਂ ਮੈਰਿਜ਼ ਪ੍ਰਪੋਜ਼ਲ ਮਿਲਿਆ ਸੀ।

PunjabKesari

ਉਹ ਅਦਾਕਾਰਾ ਹੋਰ ਕੋਈ ਨਹੀਂ ਬਲਕਿ ਹੌਟ ਨੇਹਾ ਧੂਪੀਆ ਹੈ। ਅਸਲ 'ਚ ਨੇਹਾ ਧੂਪੀਆ ਇਕ ਆਡੀਓ ਟਾਕ ਸ਼ੋਅ #ਨੋ ਫਿਲਟਰ ਨੇਹਾ (#NoFilterNeha) ਲੈ ਕੇ ਆਉਂਦੀ ਸੀ। ਇਸ ਸ਼ੋਅ ਦੌਰਾਨ ਨੇਹਾ ਨੇ ਕਰਨ ਦੇ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ ਸੀ।

PunjabKesari

ਮਜ਼ੇਦਾਰ ਗੱਲ ਇਹ ਹੈ ਕਿ ਕਰਨ ਜੌਹਰ ਨੇ ਬੇਹੱਦ ਚੁਟੀਲੇ ਅੰਦਾਜ਼ 'ਚ ਇਹ ਕਹਿੰਦੇ ਹੋਏ ਨੇਹਾ ਨੂੰ ਇਨਕਾਰ ਕਰ ਦਿੱਤਾ ਕਿ ਉਹ ਉਨ੍ਹਾਂ ਦੇ ਟਾਈਪ ਦੀ ਨਹੀਂ ਹੈ, ਜਿਹੋ ਜਿਹੀ ਉਨ੍ਹਾਂ ਨੂੰ ਪਸੰਦ ਹੈ। ਤੁਹਾਡੇ ਪਾਰਟਜ਼ (ਪ੍ਰਾਈਵੇਟ ਪਾਰਟਜ਼) ਉਹੋ ਜਿਹੇ ਨਹੀਂ ਹਨ, ਜਿਸ ਤੋਂ ਮੈਂ ਆਰਕਸ਼ਿਤ ਹੋਵਾਂ।

PunjabKesari

ਰਿਪੋਰਟ ਮੁਤਾਬਕ ਕਰਨ ਦੀ ਇਸ ਸ਼ਾਰਟ ਫਿਲਮ 'ਚ ਨੇਹਾ ਇਕ ਅਹਿਮ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। 'ਬਾਂਬੇ ਟਾਕੀਜ਼-2' 'ਚ ਹੋਣ ਵਾਲੀਆਂ ਬਾਕੀ ਤਿੰਨ ਸ਼ਾਰਟ ਫਿਲਮਾਂ ਨੂੰ ਅਨੁਰਾਗ ਕਸ਼ਅੱਪ, ਜੋਆ ਅਖਤਰ ਤੇ ਦਿਬਾਕਰ ਬੈਨਰਜੀ ਵਰਗੇ ਫਿਲਮਕਾਰ ਨਿਰਦੇਸ਼ਿਤ ਕਰਨਗੇ।

PunjabKesari