6 ਮਹੀਨੇ ਦੀ ਹੋਈ ਨੇਹਾ-ਅੰਗਦ ਦੀ ਧੀ, ਇੰਟਰਨੈੱਟ ''ਤੇ ਛਾਈ ਪ੍ਰਫੈਕਟ ਫੈਮਿਲੀ ਤਸਵੀਰ

Sunday, May 19, 2019 1:35 PM

ਮੁੰਬਈ(ਬਿਊਰੋ)— ਅਦਾਕਾਰਾ ਨੇਹਾ ਧੂਪੀਆ ਦੀ ਧੀ ਮਹਿਰ 6 ਮਹੀਨੇ ਦੀ ਹੋ ਗਈ ਹੈ। ਹਾਲ ਹੀ 'ਚ ਨੇਹਾ ਨੇ ਇੰਸਟਾਗ੍ਰਾਮ 'ਤੇ ਪਰਫੈਕਟ ਫੈਮਿਲੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਉਨ੍ਹਾਂ ਨਾਲ ਉਨ੍ਹਾਂ ਦੇ ਪਤੀ ਅੰਗਦ ਬੇਦੀ ਵੀ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

Shape of my heart ❤️ .... our baby girl #6monthstoday

A post shared by Neha Dhupia (@nehadhupia) on May 17, 2019 at 9:42pm PDT


ਇਸ ਤਸਵੀਰ ਨੂੰ ਇੰਟਰਨੈੱਟ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਬਾਲੀਵੁੱਡ ਦੀ ਬੋਲਡ ਤੇ ਖੂਬਸੂਰਤ ਅਦਾਕਾਰਾ ਨੇਹਾ ਧੂਪੀਆ ਨੇ ਪਿਛਲੇ ਸਾਲ ਆਪਣੇ ਦੋਸਤ ਅੰਗਦ ਬੇਦੀ ਨਾਲ ਵਿਆਹ ਦੇ ਪਵਿੱਤਰ ਬੰਧਨ 'ਚ ਬੱਝੀ ਸੀ। ਦੋਵਾਂ ਨੇ ਸਿੱਖ ਰੀਤੀ ਰਿਵਾਜਾਂ ਦੇ ਵਿਆਹ ਕਰਵਾਇਆ ਸੀ। 10 ਮਈ ਨੂੰ ਉਨ੍ਹਾਂ ਦੇ ਵਿਆਹ ਦੀ ਪਹਿਲੀ ਵ੍ਹਰੇਗੰਢ ਸੀ।
PunjabKesari
ਇਸ ਖਾਸ ਮੌਕੇ 'ਤੇ ਨੇਹਾ ਧੂਪੀਆ ਨੇ ਬਹੁਤ ਸ਼ਾਨਦਾਰ ਵੀਡੀਓ ਸ਼ੇਅਰ ਕੀਤੀ ਹੈ। ਪਿਛਲੇ ਸਾਲ ਉਨ੍ਹਾਂ ਦੀ ਵਿਆਹ ਦੀ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਦੱਸ ਦਈਏ ਨੇਹਾ ਧੂਪੀਆ ਤੇ ਅੰਗਦ ਬੇਦੀ ਜੋ ਪਿਛਲੇ ਸਾਲ ਮਾਤਾ-ਪਿਤਾ ਵੀ ਬਣ ਗਏ ਹਨ ਤੇ ਦੋਵਾਂ ਨੇ ਆਪਣੀ ਬੇਟੀ ਦਾ ਨਾਮ ਮਹਿਰ ਰੱਖਿਆ ਹੈ।


Edited By

Manju

Manju is news editor at Jagbani

Read More