Mother''s Day Special: ਬਾਲੀਵੁੱਡ-ਪਾਲੀਵੁੱਡ ਸਮੇਤ ਇਨ੍ਹਾਂ ਸਿਤਾਰਿਆਂ ਨੇ ''ਮਾਂ'' ਨੂੰ ਕੀਤਾ ਸਲਾਮ

5/14/2017 12:58:01 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਰਵੀਨਾ ਟੰਡਨ, ਬੋਮਨ ਈਰਾਨੀ ਅਤੇ ਅਰਸ਼ਦ ਵਾਰਸੀ ਵਰਗੇ ਮਸ਼ਹੂਰ ਕਲਾਕਾਰਾਂ ਨੇ ਮਾਂ ਨੂੰ ਇੱਕ ਬੱਚੇ ਦੀ ਪ੍ਰੇਰਣਾ, ਇੱਕ ਖਾਸ ਸ਼ਖਸੀਅਤ ਅਤੇ ਆਪਣੀ ਦੁਨੀਆ ਦੱਸਦੇ ਹੋਏ ''ਮਦਰਸ ਡੇ'' ''ਤੇ ਉਨ੍ਹਾਂ ਨੇ ਸਲਾਮ ਕੀਤਾ ਹੈ। ''ਮਦਰਸ ਡੇ'' ਇਸ ਸਾਲ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਬਾਲੀਵੁੱਡ ਹਸਤੀਆਂ ਨੇ ਕੁਝ ਇਸ ਅੰਦਾਜ਼ ''ਚ ਆਪਣੀਆਂ ਮੰਮੀਆਂ ਨੂੰ ਯਾਦ ਕੀਤਾ।
ਨੇਹਾ ਕੱਕੜ
ਮੇਰੀ ਮਾਂ ਮੇਰੀ ਤਾਕਤ ਅਤੇ ਚਮਕਦਾ ਸਿਤਾਰਾ ਹੈ, ਜਿਨ੍ਹਾਂ ਨੇ ਮੁਸ਼ਕਿਲ ਸਮੇਂ ''ਚ ਸਾਡੇ ਸਾਰਿਆਂ ਦਾ ਮਾਰਗਦਰਸ਼ਨ ਕੀਤਾ ਹੈ। ਸੋਨੂੰ, ਟੋਨੀ ਅਤੇ ਮੈਂ ਅੱਜ ਜੋ ਕੁਝ ਵੀ ਹਾਂ, ਉਹ ਸਭ ਅਸੀਂ ਆਪਣੀ ਮਾਂ ਦੇ ਪਿਆਰ, ਪ੍ਰੇਰਣਾ ਅਤੇ ਨਿਰੰਤਰ ਵਿਸ਼ਵਾਸ ਦੀ ਬਦੌਲਤ ਹੀ ਹਾਂ।
ਰਵੀਨਾ ਟੰਡਨ
ਚਾਰ ਬੱਚਿਆਂ ਦੀ ਮਾਂ ਹੋਣ ਦੇ ਅਨੁਭਵ ਨੇ ਮੈਨੂੰ ਆਪਣੇ ਬਾਰੇ ''ਚ ਅਤੇ ਜ਼ਿੰਦਗੀ ਬਾਰੇ ਬਹੁਤ ਕੁਝ ਸਿਖਾਇਆ ਹੈ। ਇਸ ਨੇ ਮੈਨੂੰ ਮੇਰੀ ਤਾਕਤ ਅਤੇ ਕਿਸੇ ਵੀ ਚੁਣੌਤੀਪੂਰਨ ਪਰਿਸਥਿਤੀ ਨੂੰ ਸੰਭਾਲਣ ਦੀ ਸ਼ਕਤੀ ਦੇ ਰੂ-ਬ-ਰੂ ਕਰਵਾਇਆ। ਇਸ ਤਾਕਤ ਨੇ ਮੈਨੂੰ ਮਜ਼ਬੂਤ, ਪਿਆਰੇ, ਆਤਮ ਨਿਰਭਰ ਅਤੇ ਖੁਸ਼ਹਾਲ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ''ਚ ਮਦਦ ਕੀਤੀ।
ਅਰਸ਼ਦ ਵਾਰਸੀ
ਮੇਰੇ ਲਈ ਹਰ ਦਿਨ ਮਦਰਸ ਡੇ ਹੈ। ਮੈਂ ਬਹੁਤ ਛੋਟੀ ਉਮਰ ''ਚ ਆਪਣੇ ਮਾਤਾ-ਪਿਤਾ ਨੂੰ ਗੁਆਹ ਲਿਆ ਸੀ। ਇਸ ਲਈ ਮੇਰੇ ਲਈ ਇਹ ਦਿਨ ਕਾਫੀ ਮੱਹਤਵ ਰੱਖਦਾ ਹੈ। ਮੈਂ ਬੋਰਡਿੰਗ ਸਕੂਲ ''ਚ ਪੜਦਾ ਸੀ, ਇਸ ਲਈ ਮੈਂ ਜ਼ਿਆਦਾਤਰ ਉਨ੍ਹਾਂ ਨੂੰ ਮਿਲ ਨਹੀਂ ਪਾਉਂਦਾ ਸੀ।
ਬੋਮਨ ਈਰਾਨੀ
ਮੇਰੀ ਮਾਂ ਮੇਰੀ ਦੁਨੀਆ ਹੈ। ਉਹ ਮੇਰੀ ਤਾਕਤ ਰਹੀ ਹੈ ਅਤੇ ਜੀਵਨ ਦੇ ਪੜਾਅ ''ਤੇ ਉਨ੍ਹਾਂ ਨੇ ਮੈਨੂੰ ਉਤਸ਼ਾਹਿਤ ਕੀਤਾ ਹੈ। ਭਾਵੇਂ ਉਹ ਸਿੱਖਿਆ ਤੋਂ ਲੈ ਕੇ ਮੇਰੇ ਅਭਿਨੇਤਾ ਬਣਨ ਦਾ ਸਫਰ ਰਿਹਾ ਹੋਵੇ। ਅੱਜ ਮੈਂ ਜੋ ਵੀ ਹਾਂ ਉਨ੍ਹਾਂ ਦੀ ਬਦੌਲਤ ਹੀ ਹਾਂ। ਜਦੋਂ ਵੀ ਮੈਨੂੰ ਕਿਸੇ ਸਹਾਇਤਾ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਅੱਜ ਵੀ ਵੀ ਮੇਰਾ ਮਾਰਗਦਰਸ਼ਨ ਕਰਦੇ ਹਨ।
ਆਦਿਤਿਆ ਨਾਰਾਇਣ
ਮੇਰੀ ਮਾਂ ਮੇਰੀ ਦੋਸਤ ਹੈ ਅਤੇ ਮੈਨੂੰ ਕਈ ਚੀਜ਼ਾਂ ਲਈ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ। ਉਹ ਅਜਿਹੀ ਸ਼ਖਸ ਹੈ, ਜਿਨ੍ਹਾਂ ਨੇ ਮੇਰੇ ਪੂਰੇ ਪਰਿਵਾਰ ਨੂੰ ਮਜ਼ਬੂਤੀ ਮਿਲਦੀ ਹੈ। ਅਸੀਂ ਅਕਸਰ ਉਨ੍ਹਾਂ ਦੇ ਪ੍ਰਤੀ ਆਪਣੇ ਪਿਆਰ ਅਤੇ ਆਦਰ ਨੂੰ ਜ਼ਾਹਰ ਕਰਨਾ ਨਹੀਂ ਭੁੱਲਦੇ।
ਦਿਸ਼ਾ ਪਰਮਾਰ
ਆਪਣੇ ਬੱਚਿਆਂ ਲਈ ਮਾਂ ਦਾ ਨਿਸਵਾਰਥ ਪਿਆਰ ਖੂਬਸੂਰਤ ਅਤੇ ਖਾਸ ਹੁੰਦਾ ਹੈ। ਸਾਡੇ ਜੀਵਨ ''ਚ ਮਾਂ ਦੀ ਅਹਿਮੀਅਤ ਨੂੰ ਸ਼ਬਦਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਇੱਕ ਮਾਂ ਸਾਡੀ ਦੋਸਤ, ਫਿਲਾਸਫਰ ਅਤੇ ਮਾਰਗਦਰਸ਼ਕ ਹੁੰਦੀ ਹੈ।
ਪ੍ਰਿਆ ਗੌਰ
ਮੇਰੀ ਮਾਂ ਤੋਹਫਾ ਲੈਣ ''ਚ ਯਕੀਨ ਨਹੀਂ ਰੱਖਦੇ। ਉਨ੍ਹਾਂ ਦਾ ਮੰਨਣਾ ਹੈ ਕਿ ਮੇਰੇ ਬੱਚਿਆਂ ਨੂੰ ਮਿਹਨਤੀ ਹੋਣਾ ਚਾਹੀਦਾ ਅਤੇ ਉਨ੍ਹਾਂ ''ਚ ਕੁਝ ਹਾਸਲ ਕਰਨਾ ਚਾਹੀਦਾ। ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਉਨ੍ਹਾਂ ਲਈ ਸਭ ਤੋਂ ਸ਼ਾਨਦਾਰ ਤੋਹਫੇ ਹੋਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News