ਸੁਰ ਦੇ ਨਾਲ-ਨਾਲ ਖੂਬਸੂਰਤੀ ਦੀਆਂ ਵੀ ਮਾਲਕਣਾਂ ਹਨ ਇਹ ਪੰਜਾਬੀ Female Singers

Monday, May 15, 2017 4:37 PM
ਜਲੰਧਰ— ਪੰਜਾਬੀ ਗੀਤਾਂ ਬਿਨਾ ਕੋਈ ਵੀ ਵਿਆਹ ਜਾਂ ਪਾਰਟੀ ਅਧੂਰੀ ਲੱਗਦੀ ਹੈ। ਯੋ ਯੋ ਹਨੀ ਸਿੰਘ, ਮੀਕਾ ਸਿੰਘ, ਦਲੇਰ ਮਹਿੰਦੀ ਸਮੇਤ ਕਈ ਪੰਜਾਬੀ ਗਾਇਕਾਵਾਂ ਦੇ ਮਿਊਜ਼ਿਕ ''ਤੇ ਅਸੀਂ ਕਈ ਦਹਾਕਿਆਂ ਤੋਂ ਥਿਰਕਦੇ ਆ ਰਹੇ ਹਨ। ਇਨ੍ਹਾਂ ਵੱਡੇ ਗਾਇਕਾਵਾਂ ਪਿੱਛੇ ਕਿਤੇ ਨਾ ਕਿਤੇ ਮਹਿਲਾ ਗਾਇਕਾਵਾਂ ਦੀ ਆਵਾਜ਼ ਦੱਬ ਕੇ ਰਹਿ ਜਾਂਦੀ ਹੈ। ਅੱਜ ਅਸੀਂ ਨਜ਼ਰ ਮਾਰਦੇ ਹਾਂ ਪੰਜਾਬੀ ਫੀਮੇਲ ਗਾਇਕਾਵਾਂ ''ਤੇ, ਜੋ ਆਵਾਜ਼ ਦੇ ਨਾਲ-ਨਾਲ ਖੂਬਸੂਰਤੀ ਦੀਆਂ ਵੀ ਮਾਲਕਣਾਂ ਹਨ।
► ''ਲੰਦਨ ਠੁਮਕਦਾ'', ''ਕਰ ਗਈ ਚੁਲ'' ਵਰਗੇ ਕਈ ਪਾਰਟੀ ਨੰਬਰ ਗਾ ਚੁੱਕੀ ਨੇਹਾ ਕੱਕੜ ਦਾ ਜਨਮ ਉਤਰਾਖੰਡ ''ਚ ਹੋਇਆ ਹੈ। ਬਾਲੀਵੁੱਡ ਦੇ ਨਾਲ-ਨਾਲ ਨੇਹਾ ਆਪਣੇ ਗਲੈਮਰਸ ਲੁਕ ਲਈ ਵੀ ਮਸ਼ਹੂਰ ਹੈ।
► ਜਲੰਧਰ ''ਚ ਜੰਮੀ ਗਾਇਕਾ ਜੈਸਮੀਨ ਸੈਂਡਲ ਗੀਤ ਲੇਖਿਕਾ, ਪਰਫਾਰਮਰ ਅਤੇ ਗਾਇਕਾ ਹੈ। ਉਸ ਦਾ ਡੈਬਿਊ ਗੀਤ ''ਮੁਸਕਾਨ'' ਕਾਫੀ ਹਿੱਟ ਹੋਇਆ ਸੀ। ਬੇਹਤਰੀਨ ਆਵਾਜ਼ ਦੇ ਨਾਲ ਜੈਸਮੀਨ ਆਪਣੇ ਬੋਲਡ ਲੁਕ ਲਈ ਵੀ ਪਛਾਣੀ ਜਾਂਦੀ ਹੈ।
► 25 ਸਾਲ ਦੀ ਕੌਰ ਬੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮੋਸਟ ਮਸ਼ਹੂਰ ਗਾਇਕਾਵਾਂ ''ਚੋਂ ਇੱਕ ਹੈ।
► ਮਸ਼ਹੂਰ ਪੰਜਾਬੀ ਗਾਇਕਾ ਮਿਸ ਪੂਜਾ ਦਾ ਅਸਲੀ ਨਾਂ ਗੁਰਿੰਦਰ ਕੌਰ ਹੈ। ਉਨ੍ਹਾਂ ਨੇ 70 ਤੋਂ ਜ਼ਿਆਦਾ ਪੰਜਾਬੀ ਡਿਊੇਟ ਗੀਤ ਗਾਏ ਹਨ।
► ਅਨਮੋਲ ਗਗਨ ਮਾਨ ਦਾ ਅਸਲੀ ਨਾਂ ਗਗਨਦੀਪ ਕੌਰ ਹੈ। 26 ਸਾਲ ਦੀ ਇਹ ਗਾਇਕੀ ਸੇਂਸੇਸ਼ਨ ਨੇ ਸਾਈਕੋਲਾਜੀ ''ਚ ਵੈਚੁਲਰ ਡਿਗਰੀ ਲਈ ਹੈ।
► ਰੁਪਿੰਦਰ ਹਾਂਡਾ ਨੇ ਆਪਣੇ ਕੈਰੀਅਰ ਦੀਸ਼ੁਰੀਆਤ ਸਾਲ 2010 ''ਚ ਕੀਤੀ ਸੀ। ਇਸ ਸਾਲ ਉਹ ''ਐੱਮ. ਐੱਚ. ਵਨ. ਆਵਾਜ਼ ਦੀ ਸੀਜ਼ਨ 1'' ਦੀ ਜੇਤੂ ਬਣੀ।
► ਸ਼ਾਨਦਾਰ ਆਵਾਜ਼ ਨਾਲ ਜੈਸਮੀਨ ਜੱਸੀ ਗਲੈਮਰਸ ਲੁਕ ਲਈ ਵੀ ਜਾਣੀ ਜਾਂਦੀ ਹੈ। ਉਨ੍ਹਾਂ ਨੇ ਆਪਮੀ ਸੁਰੀਲੀ ਆਵਾਜ਼ ਨਾਲ ਦਰਸ਼ਕਾਂ ਦੇ ਧਿਲਾਂ ''ਚ ਖਾਸ ਪਛਾਣ ਕਾਇਮ ਕੀਤੀ ਹੈ।
► ਜਲੰਧਰ ਦੀ ਰਹਿਣ ਵਾਲੀ ਜੈਨੀ ਜੋਹਲ ਦਾ ਸਭ ਤੋਂ ਮਸ਼ਹੂਰ ਗੀਤ ''ਯਾਰੀ ਜੱਟੀ ਦੀ'' ਹੈ। ਇਸ ਗੀਤ ਦੇ ਜਰੀਏ ਸਉਹ ਲਾਈਮਲਾਈਟ ''ਚ ਆਈ।
► 24 ਸਾਲਾਂ ਦੀ ਨਿਮਰਤ ਖਹਿਰਾ ਦਾ ਜਨਮ ਗੁਰਦਾਸਪੁਰ ''ਚ ਹੋਇਆ ਸੀ। ''ਵਾਇਸ ਆਫ ਪੰਜਾਬ ਸੀਜ਼ਨ 3'' ਦੀ ਜੇਤੂ ਰਹੀ ਨਿਮਰਤ ਖਹਿਰਾ ਨੇ ਗਾਇਕੀ ਦੀ ਸ਼ੁਰੂਆਤ ਸਾਲ 2013 ''ਚ ਕੀਤੀ ਸੀ। ''ਇਸ਼ਕ ਕਚਿਹਰੀ'' ਗੀਤ ਦੇ ਜਰੀਏ ਉਨ੍ਹਾਂ ਨੇ ਪ੍ਰਸਿੱਧੀ ਹਾਸਲ ਕੀਤੀ ਸੀ।