ਵੀਡੀਓ ''ਚ ਦੇਖੋ ਨੇਹਾ ਕੱਕੜ ਦਾ ਕਿਊਟ ਅੰਦਾਜ਼

5/26/2017 1:35:18 PM

ਜਲੰਧਰ— ਪੰਜਾਬੀ ਅਤੇ ਬਾਲੀਵੁੱਡ ਗਾਇਕਾ ਨੇਹਾ ਕੱਕੜ ਨੇ ਆਪਣੀ ਸੁਰੀਲੀ ਆਵਾਜ਼ ਨਾਲ ਦਰਸ਼ਕਾਂ 'ਚ ਖਾਸ ਪਛਾਣ ਕਾਇਮ ਕੀਤੀ ਹੈ। ਉਨ੍ਹਾਂ ਨੇ 'ਕਾਲਾ ਚਸ਼ਮਾ', 'ਚੀਜ ਬੜੀ ਹੈ ਮਸਤ ਮਸਤ', 'ਵਜ੍ਹਾ ਤੁਮ ਹੋ', 'ਮਾਹੀ ਵੇ' ਸਮੇਤ ਕਈ ਗੀਤਾਂ ਨੂੰ ਸ੍ਰਤਿਆਂ ਦੀ ਝੋਲੀ 'ਚ ਪਾਇਆ ਹੈ। ਹਾਲ ਹੀ 'ਚ ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਕਾਫੀ ਚੁਸਬੁਲੇ ਅੰਦਾਜ਼ 'ਚ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਨੇਹਾ ਕੱਕੜ ਵੱਖ-ਵੱਖ ਗੀਤਾਂ ਨੂੰ ਚੁਲਬੁਲੇ ਅੰਦਾਜ਼ ਗਾਉਂਦੀ ਹੋਈ ਨਾਲ-ਨਾਲ ਡਾਂਸ ਕਰਦੀ ਵੀ ਨਜ਼ਰ ਆ ਰਹੀ ਹੈ।

A post shared by Neha Kakkar (@nehakakkar) on


ਦੱਸ ਦਈਏ ਕਿ ਨੇਹਾ ਕੱਕੜ ਇੰਸਟਾਗ੍ਰਾਮ 'ਤੇ ਕਾਫੀ ਸਰਗਰਮ ਰਹਿੰਦੀ ਹੈ। ਨੇਹਾ ਕੱਕੜ ਸੁਰੀਲੀ ਆਵਾਜ਼ ਦੇ ਨਾਲ-ਨਾਲ ਖੂਬਸੂਰਤ ਹੁਸਨ ਦੀ ਮਾਲਿਕ ਵੀ ਹੈ। ਨੇਹਾ ਕੱਕੜ ਦਾ ਹਾਲ 'ਚ ਇੱਕ ਗੀਤ ਰਿਲੀਜ਼ ਹੋਇਆ ਸੀ, ਜਿਸ ਦਾ ਨਾਂ 'ਰਿੰਗ' ਸੀ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News