ਜੱਜ ਦੀ ਕੁਰਸੀ 'ਤੇ ਨੇਹਾ ਕੱਕੜ, ਕਦੇ ਸੀ 'ਇੰਡੀਅਨ ਆਈਡਲ' ਦੀ ਮੁਕਾਬਲੇਬਾਜ਼

Wednesday, July 4, 2018 9:38 AM

ਨਵੀਂ ਦਿੱਲੀ (ਹਰਲੀਨ )— ਸਮਾਂ ਜਦੋਂ ਬਦਲਦਾ ਹੈ ਤਾਂ ਆਪਣੇ ਨਾਲ ਕਾਫੀ ਕੁਝ ਬਿਹਤਰ ਵੀ ਲੈ ਕੇ ਆਉਂਦਾ ਹੈ, ਕੁਝ ਅਜਿਹਾ ਹੀ ਨੇਹਾ ਕੱਕੜ ਨਾਲ ਹੋਣ ਜਾ ਰਿਹਾ ਹੈ। 'ਇੰਡੀਅਨ ਆਈਡਲ ਸੀਜ਼ਨ 2' 'ਚ ਮੁਕਾਬਲੇਬਾਜ਼ ਦੇ ਤੌਰ 'ਤੇ ਅਸੀਂ ਸਭ ਨੇਹਾ ਨੂੰ ਦੇਖ ਚੁੱਕੇ ਹਾਂ ਅਤੇ ਹੁਣ ਨੇਹਾ ਇਸ ਸ਼ੋਅ ਦੇ 10ਵੇਂ ਸੀਜ਼ਨ ਰਾਹੀਂ ਜੱਜ ਬਣ ਕੇ ਵਾਪਸੀ ਕਰ ਰਹੀ ਹੈ । 2016 'ਚ ਇਸ ਸ਼ੋਅ ਦਾ ਆਖਰੀ ਸੀਜ਼ਨ ਆਇਆ ਸੀ।

PunjabKesari

ਨੇਹਾ ਨੇ ਸਟੇਜ ਤੋਂ ਉਸ ਪਾਰ ਜੱਜ ਦੀ ਕੁਰਸੀ 'ਤੇ ਬੈਠਣ ਦਾ ਤਜਰਬਾ ਸਾਡੇ ਨਾਲ ਸ਼ੇਅਰ ਕੀਤਾ, ਜਿਸ 'ਚ ਉਨ੍ਹਾਂ ਦੱਸਿਆ ਕਿ ਮੈਨੂੰ ਲੱਗ ਰਿਹਾ ਹੈ ਕਿ ਜਿਵੇਂ ਮੈਂ ਘੁੰਮ ਕੇ ਉੱਥੇ ਹੀ ਆ ਗਈ ਹਾਂ। ਮੈਂ 'ਇੰਡੀਅਨ ਆਈਡਲ 2' 'ਚ ਇਕ ਮੁਕਾਬਲੇਬਾਜ਼ ਦੇ ਤੌਰ 'ਤੇ ਸ਼ੁਰੂਆਤ ਕੀਤੀ ਸੀ, ਜਿੱਥੇ ਮੈਂ ਲੰਬੀਆਂ-ਲੰਬੀਆਂ ਲਾਈਨਾਂ 'ਚ ਖੜ੍ਹੀ ਹੋ ਕੇ ਇਸ ਸਟੇਜ ਤੱਕ ਪਹੁੰਚੀ ਸੀ ਅਤੇ ਹੁਣ ਇਸ ਦੇ 10ਵੇਂ ਸੀਜ਼ਨ 'ਚ ਜੱਜ ਦੀ ਕੁਰਸੀ 'ਤੇ ਬੈਠੀ ਹਾਂ। ਇਹ ਸਭ ਮੇਰੇ ਫੈਨਜ਼ ਅਤੇ ਸ਼ੁੱਭਚਿੰਤਕਾਂ ਦੇ ਪਿਆਰ ਅਤੇ ਸ਼ੁੱਭ-ਕਾਮਨਾਵਾਂ ਸਦਕਾ ਸੰਭਵ ਹੋਇਆ ਹੈ।

PunjabKesari

ਨੇਹਾ ਨੇ ਇਹ ਵੀ ਦੱਸਿਆ ਕਿ ਮੈਨੂੰ ਜੱਜ ਕਰ ਚੁੱਕੇ ਅਨੂ ਮੱਲਿਕ ਅਤੇ ਵਿਸ਼ਾਲ ਡਡਲਾਨੀ ਵੀ ਸ਼ੋਅ 'ਚ ਜੱਜ ਹਨ ਅਤੇ ਉਨ੍ਹਾਂ ਨਾਲ ਸਟੇਜ ਸ਼ੇਅਰ ਕਰਨਾ ਮੇਰੇ ਲਈ ਬਹੁਤ ਸ਼ਾਨਦਾਰ ਰਿਹਾ। ਸ਼ੁਰੂਆਤ 'ਚ ਮੈਂ ਥੋੜ੍ਹਾ ਘਬਰਾਈ ਜ਼ਰੂਰ ਸੀ ਪਰ ਮੈਨੂੰ ਸਭ ਨੇ ਕਿਹਾ ਕਿ ਤੁਸੀਂ ਮੁਕਾਬਲੇਬਾਜ਼ ਨਹੀਂ ਹੋ, ਹੁਣ ਇਸ ਸ਼ੋਅ ਦੀ ਜੱਜ ਹੋ ਤੇ ਫਿਰ ਹੌਲੀ-ਹੌਲੀ ਮੈਂ ਖੁਦ ਨੂੰ ਇਸ 'ਚ ਢਾਲ ਲਿਆ।

PunjabKesari

ਹਾਲਾਂਕਿ ਮੇਰੇ ਅਤੇ ਵਿਸ਼ਾਲ ਜੀ ਵਿਚਕਾਰ ਕਦੇ-ਕਦੇ ਮੁਕਾਬਲੇਬਾਜ਼ਾਂ ਨੂੰ ਲੈ ਕੇ ਬਹਿਸ ਵੀ ਹੋ ਜਾਂਦੀ ਹੈ ਕਿ ਉਹ ਚੰਗਾ ਹੈ ਜਾਂ ਉਨ੍ਹਾਂ ਦੀ ਰਾਏ ਕੁਝ ਹੋਰ ਹੁੰਦੀ ਹੈ ਪਰ ਅਸੀਂ ਸ਼ੂਟਿੰਗ ਦੌਰਾਨ ਬਹੁਤ ਮਸਤੀ ਕਰਦੇ ਹਾਂ। ਨੇਹਾ ਕਾਫੀ ਜ਼ਿਆਦਾ ਭਾਵੁਕ ਅਤੇ ਸੰਵੇਦਨਸ਼ੀਲ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਕਈ ਮੁਕਾਬਲੇਬਾਜ਼ਾਂ ਦੀਆਂ ਕਹਾਣੀਆਂ ਉਸ ਦੇ ਦਿਲ ਨੂੰ ਛੂਹ ਜਾਂਦੀਆਂ ਹਨ। ਜਦੋਂ ਮੈਂ ਕਿਸੇ ਗਾਇਕ ਨੂੰ ਭਾਵਨਾ ਨਾਲ ਗਾਉਂਦੀ ਦੇਖਦੀ ਹਾਂ ਤਾਂ ਇਹ ਮੇਰੇ ਦਿਲ ਨੂੰ ਛੂਹ ਜਾਂਦਾ ਹੈ।

PunjabKesari


Edited By

Chanda Verma

Chanda Verma is news editor at Jagbani

Read More