ਇੰਟਰਨੈੱਟ ''ਤੇ ਵਾਇਰਲ ਹੋਇਆ ਨੇਹਾ ਕੱਕੜ ਦਾ ''ਬਾਥਟਬ ਫੋਟੋਸ਼ੂਟ''

11/29/2018 1:19:37 PM

ਜਲੰਧਰ(ਬਿਊਰੋ)— ਸੁਰਾਂ ਦੀ ਮੱਲਿਕਾ ਨੇਹਾ ਕੱਕੜ ਹਮੇਸ਼ਾ ਹੀ ਆਪਣੇ ਹਿੰਦੀ ਤੇ ਪੰਜਾਬੀ ਗੀਤਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ ਪਰ ਇਸ ਵਾਰ ਚਰਚਾ 'ਚ ਰਹਿਣ ਦਾ ਵਿਸ਼ਾ ਗੀਤ ਨਹੀਂ ਸਗੋਂ ਉਸ ਦੀਆਂ ਤਸਵੀਰਾਂ ਹਨ। ਇਨ੍ਹੀਂ ਦਿਨੀਂ ਨੇਹਾ ਕੱਕੜ ਦੀਆਂ ਬਾਥਟਬ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਨੇਹਾ ਕੱਕੜ ਬਾਥਟਬ ਕੋਲ ਬੈਠੀ ਨਜ਼ਰ ਆ ਰਹੀ ਹੈ।
 
ਦੱਸ ਦੇਈਏ ਕਿ ਇਨ੍ਹੀਂ ਦਿਨੀਂ ਨੇਹਾ ਕੱਕੜ ਹਾਲ ਹੀ 'ਚ ਕਤਰ ਸਥਿਤ ਦੋਹਾ ਗਈ ਸੀ, ਜਿਥੇ ਉਹ ਵੈਸਟਿਨ ਹੋਟਲ 'ਚ ਰੁੱਕੀ ਸੀ। ਉਸ ਨੂੰ ਹੋਟਲ ਦੀ ਖਾਤਿਰਦਾਰੀ ਬੇਹੱਦ ਪਸੰਦ ਆਈ। ਉਸ ਨੇ ਹੋਟਲ ਨੂੰ ਚੰਗੀ ਮਹਿਮਾਨ ਨਵਾਜ਼ੀ ਲਈ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੇ ਜਰੀਏ ਧੰਨਵਾਦ ਕੀਤਾ। ਉਸ ਨੇ ਹੋਟਲ ਦੇ ਬਾਥਰੂਮ 'ਚ ਕਲਿੱਕ ਕੀਤੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
 

ਦੱਸ ਦੇਈਏ ਕਿ ਹੋਟਲ ਵਾਲਿਆਂ ਨੇ ਨੇਹਾ ਨੂੰ ਇਕ ਹੱਥ ਨਾਲ ਬਣੀ ਗੁੱਡੀ ਤੋਹਫੇ 'ਚ ਦਿੱਤੀ ਹੈ, ਜੋ ਨੇਹਾ ਕੱਕੜ ਵਾਂਗ ਹੀ ਦਿਸਦੀ ਹੈ। ਨੇਹਾ ਕੱਕੜ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ ਅਤੇ ਆਏ ਦਿਨ ਇੰਸਟਾਗ੍ਰਾਮ 'ਤੇ ਫੈਨਜ਼ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News