ਸੋਨੂੰ ਨਿਗਮ ਸਾਹਮਣੇ ਨੇਹਾ ਕੱਕੜ ਨੇ ਉਤਾਰ ਦਿੱਤਾ ਗਾਊਨ, ਵੀਡੀਓ ਵਾਇਰਲ

Wednesday, January 9, 2019 3:56 PM
ਸੋਨੂੰ ਨਿਗਮ ਸਾਹਮਣੇ ਨੇਹਾ ਕੱਕੜ ਨੇ ਉਤਾਰ ਦਿੱਤਾ ਗਾਊਨ, ਵੀਡੀਓ ਵਾਇਰਲ

ਨਵੀਂ ਦਿੱਲੀ (ਬਿਊਰੋ) : ਸੁਰਾਂ ਦੀ ਮੱਲਿਕਾ ਨੇਹਾ ਕੱਕੜ ਆਪਣੇ ਪ੍ਰੇਮੀ ਹਿਮਾਂਸ਼ ਕੋਹਲੀ ਨਾਲ ਬ੍ਰੇਕਅੱਪ ਤੋਂ ਬਾਅਦ ਲਗਾਤਾਰ ਸੁਰਖੀਆਂ 'ਚ ਛਾਈ ਹੋਈ ਹੈ। ਇੰਨਾਂ ਹੀ ਨਹੀਂ ਬ੍ਰੇਕਅੱਪ ਕਾਰਨ ਉਹ ਡਿਪ੍ਰੇਸ਼ਨ 'ਚ ਵੀ ਚਲੀ ਗਈ, ਜਿਸ ਬਾਰੇ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਦੱਸਿਆ ਸੀ। ਇਸੇ ਦੌਰਾਨ ਨੇਹਾ ਕੱਕੜ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਨੇਹਾ ਕੱਕੜ ਮਸ਼ਹੂਰ ਸਿੰਗਰ ਸੋਨੂੰ ਨਿਗਮ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਦਰਅਸਲ ਇਹ ਵੀਡੀਓ ਪੋਸਟ ਪੈਕਅੱਪ ਦਾ ਹੈ। ਇਸ 'ਚ ਨੇਹਾ ਕੱਕੜ ਕਾਲੇ ਰੰਗ ਦੀ ਆਊਟਫਿੱਟ 'ਚ ਸ਼ੂਟ ਕਰਵਾਉਂਦੀ ਨਜ਼ਰ ਆ ਰਹੀ ਹੈ। ਫੋਟੋਸ਼ੂਟ ਦੌਰਾਨ ਉਹ ਆਪਣਾ ਗਾਊਨ ਉਤਾਰ ਦਿੰਦੀ ਹੈ, ਜਿਸ ਨੂੰ ਦੇਖ ਕੇ ਸੋਨੂੰ ਨਿਗਮ ਘਬਰਾ ਜਾਂਦੇ ਹਨ। ਇਹ ਵੀਡੀਓ ਦੇਖਣ ਨੂੰ ਕਾਫੀ ਫਨੀ ਹੈ। 

 
 
 
 
 
 
 
 
 
 
 
 
 
 

#PostPackUp 🤣 Nehu ka #PhotoShoot with @sonunigamofficial 🤗 by @avigowariker 🤗 . My Outfit by @surabhichopralabel . Pants inside by @madeforher_mfh . Styled by @styledose1 . Jewellery: @rimayu07 . @ritikavatsmakeupandhair @moin.sabri . Love You Team #NehaKakkar ♥️ . . #SonuNigam #NehaKakkar #UsTour @shribalajientertainment #AvinashGowariker #PostPackUpShot

A post shared by Neha Kakkar (@nehakakkar) on Jan 7, 2019 at 9:19pm PST


ਦੱਸ ਦਈਏ ਕਿ ਕੁਝ ਸਮੇਂ ਤੋਂ ਨੇਹਾ ਕੱਕੜ ਡਿਪ੍ਰੇਸ਼ਨ ਦਾ ਲੜ ਰਹੀ ਹੈ ਅਤੇ ਇਹ ਗੱਲ ਉਸ ਨੇ ਖੁਦ ਵੀ ਸਵੀਕਾਰ ਕੀਤੀ ਹੈ। ਨੇਹਾ ਕੱਕੜ ਨੇ ਸਾਲ 2006 'ਚ ਟੀ. ਵੀ. ਸ਼ੋਅ 'ਇੰਡੀਅਨ ਆਈਡਲ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਸਾਲ 2008 'ਚ ਆਪਣੀ ਪਹਿਲੀ ਐਲਬਮ 'ਨੇਹਾ ਦਿ ਰੌਕ ਸਟਾਰ ਲਾਚ' ਕੀਤੀ ਸੀ। ਉਹ ਹਾਲ ਹੀ 'ਚ 'ਇੰਡੀਅਨ ਆਈਡਲ' ਦੀ ਜੱਜ ਵੀ ਰਹਿ ਚੁੱਕੀ ਹੈ। ਇਸ ਤੋਂ ਇਲਾਵਾ ਉਸ ਨੇ 'ਦਿਲਬਰ ਦਿਲਬਰ', 'ਕਾਲਾ ਚਸ਼ਮਾ' ਅਤੇ 'ਛੋਟੇ ਛੋਟੇ ਪੈੱਗ' ਨਾਲ ਯੋ ਯੋ ਹਨੀ ਸਿੰਘ ਦੇ ਨਵੇਂ ਗੀਤ 'ਮੱਖਣਾ' 'ਚ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੀ ਹੈ।


Edited By

Sunita

Sunita is news editor at Jagbani

Read More