B'Day SPl: ਇੰਡੀਅਨ ਸ਼ਕੀਰਾ ਅਤੇ ਰਾਕਸਟਾਰ ਕਹਾਉਣ ਵਾਲੀ ਨੇਹਾ ਕੱਕੜ ਹੈ ਇਸ ਖਾਨ ਦੀ ਮੁਰੀਦ

6/6/2017 5:03:17 PM

ਜਲੰਧਰ— 'ਕਾਲਾ ਚਸ਼ਮਾ', 'ਕਰ ਗਈ ਚੁੱਲ', 'ਸੰਨੀ-ਸੰਨੀ', 'ਮਿਲੇ ਹੋ ਤੁਮ ਹਮਕੋ', 'ਟੁੱਕਰ-ਟੁੱਕਰ', 'ਪਿਆਰ ਤੇ ਜੈਗੁਆਰ', 'ਪੱਟ ਲੈਣਗੇ', 'ਧਤਿੰਗ ਨਾਚ' ਅਤੇ ਹੋਰ ਬਹੁਤ ਸਾਰੇ ਗੀਤਾਂ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਉਣ ਵਾਲੀ ਗਾਇਕਾ ਨੇਹਾ ਕੱਕੜ ਦਾ ਅÎੱਜ 26ਵਾਂ ਜਨਮਦਿਨ ਹੈ।PunjabKesariਜਾਣਕਾਰੀ ਮੁਤਾਬਕ ਨੇਹਾ ਕੱਕੜ ਦਾ ਜਨਮ 6 ਜੂਨ, 1988 ਨੂੰ ਉਤਰਾਖੰਡ ਦੇ ਰਿਸ਼ੀਕੇਸ਼ 'ਚ ਹੋਇਆ।
ਉਨ੍ਹਾਂ ਨੇ ਬਾਲੀਵੁੱਡ ਅਤੇ ਪਾਲੀਵੁੱਡ ਇੰਡਸਟਰੀ 'ਚ ਆਪਣੀ ਖਾਸ ਪਛਾਣ ਬਣਾਈ ਹੈ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇਕ ਰਿਐਲਿਟੀ ਸ਼ੋਅ 'ਇੰਡੀਅਨ ਆਈਡਲ ਸੀਜ਼ਨ-2' ਨਾਲ ਕੀਤੀ ਸੀ, ਜੋ 2006 'ਚ ਪ੍ਰਸਾਰਿਤ ਹੋਇਆ ਸੀ।

PunjabKesariਨੇਹਾ ਨੂੰ 4 ਸਾਲ ਦੀ ਉਮਰ 'ਚ ਸੰਗੀਤ 'ਚ ਰੂਚੀ ਸੀ ਅਤੇ ਸੰਗੀਤ ਦੀ ਤਾਲੀਮ ਲੈਣ ਲਈ ਆਪਣੇ ਭਰਾ ਟੋਨੀ ਕੱਕੜ ਅਤੇ ਭੈਣ ਸੋਨੂੰ ਕੱਕੜ ਨਾਲ ਉਹ ਦਿੱਲੀ ਆ ਗਈ। ਜਿਸ ਸਮੇਂ ਨੇਹਾ ਦਿੱਲੀ ਦੇ ਹੋਲੀ ਪਬਲਿਕ ਸਕੂਲ 'ਚ 11ਵੀਂ 'ਚ ਪੜ੍ਹ ਰਹੀ ਸੀ ਤਾਂ ਉਨ੍ਹਾਂ ਨੇ 'ਇੰਡੀਅਨ ਆਈਡਲ 'ਚ ਭਾਗ ਲਿਆ। ਉਨ੍ਹਾਂ ਇਸ ਸ਼ੋਅ ਟਾਪ 8 'ਚ ਆਪਣੀ ਜਗ੍ਹਾ ਬਣਾਈ ਸੀ।

PunjabKesariPunjabKesariਇਸ ਤੋਂ ਬਾਅਦ ਉਨ੍ਹਾਂ ਨੇ ਮੀਟ ਬ੍ਰਦਰਜ਼ ਨਾਲ ਮਿਊਜ਼ਕ ਵੀਡੀਓ ਬਣਾਈ, ਫਿਰ ਇਸ ਤੋਂ ਬਾਅਦ ਉਨ੍ਹਾਂ ਨੇ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ। ਨੇਹਾ ਨੇ ਹੁਣੇ ਜਿਹੇ ਫਿਲਮ 'ਮਸ਼ੀਨ' 'ਚ ਮਸ਼ਹੂਰ ਗਾਇਕ ਉਦਿਤ ਨਾਰਾਇਣ ਨਾਲ ਗੀਤ 'ਤੂੰ ਚੀਜ਼ ਬੜੀ ਹੈ ਮਸਤ-ਮਸਤ' ਨੂੰ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ।PunjabKesariਜ਼ਿਕਰਯੋਗ ਹੈ ਕਿ ਨੇਹਾ ਦੀ ਆਵਾਜ਼ ਕਾਫੀ ਵਰਸਟਾਈਲ ਹੈ। ਅੱਜ-ਕੱਲ ਨੇਹਾ 'ਸਾਰੇਗਾਮਾਪਾ ਲਿਟਲ ਚੈਂਪ 2017' 'ਚ ਜੱਜ ਦੀ ਭੂਮਿਕਾ ਨਿਭਾਅ ਰਹੀ ਹੈ, ਜਿਸ 'ਚ ਉਨ੍ਹਾਂ ਨਾਲ ਹਿਮੇਸ਼ ਰੇਸ਼ਮਈਆ ਅਤੇ ਜਾਵੇਦ ਅਲੀ ਉਨ੍ਹਾਂ ਦਾ ਸਾਥ ਦੇ ਰਹੇ ਹਨ। PunjabKesariਇੱਥੇ ਇਹ ਵੀ ਦੱਸਣਯੋਗ ਹੈ ਕਿ ਗਾਇਕੀ ਦੇ ਨਾਲ-ਨਾਲ ਨੇਹਾ ਬਿਹਤਰੀਨ ਡਾਂਸਰ ਵੀ ਹੈ। ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਇੰਡੀਅਨ ਸ਼ਕੀਰਾ ਅਤੇ ਰਾਕਸਟਾਰ ਵਰਗੇ ਟਾਈਟਲਜ਼ ਨਾਲ ਨਵਾਜ਼ਿਆ ਹੈ। ਇਸ ਤੋਂ ਇਲਾਵਾ ਨੇਹਾ ਦਾ ਫੇਵਰੇਟ ਹੀਰੋ ਸ਼ਾਹਰੁਖ ਖਾਨ ਹਨ। ਉਨ੍ਹਾਂ ਦੇ ਪਿਤਾ ਦਾ ਨਾਂ ਰਿਸ਼ੀਕੇਸ਼ ਕੱਕੜ ਹੈ, ਜੋ ਇਕ ਪ੍ਰਾਈਵੇਟ ਫਰਮ 'ਚ ਕੰਮ ਕਰਦੇ ਹਨ ਅਤੇ ਮਾਂ ਨੀਤੀ ਕੱਕੜ ਹਾਊਸਵਾਇਫ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News