ਇਸ ਅਭਿਨੇਤਰੀ ਨੂੰ ਭਾਰ ਜ਼ਿਆਦਾ ਹੋਣ ''ਤੇ ਸ਼ੋਅ ਮੇਕਰਸ ਵੱਲੋਂ ਮਿਲਿਆ ਅਲਟੀਮੇਟਮ

5/29/2017 1:36:01 PM

ਮੁੰਬਈ— ਟੀ. ਵੀ. ਦੇ ਮਸ਼ਹੂਰ ਸੀਰੀਅਲ 'ਮੇ ਆਈ ਕਮ ਇੰਨ ਮੈਡਮ' 'ਚ ਸੰਜਨਾ ਦਾ ਕਿਰਦਾਰ ਨਿਭਾਉਣ ਵਾਲੀ ਅਭਿਨੇਤਰੀ ਨੇਹਾ ਪੇਂਡਸੇ ਸ਼ੋਅ ਤੋਂ ਬਾਹਰ ਹੋ ਸਕਦੀ ਹੈ। ਖਬਰਾਂ ਦੀ ਮੰਨਿਏ ਤਾਂ ਸ਼ੋਅ ਮੇਕਰਸ ਨੇ ਨੇਹਾ ਨੂੰ ਸ਼ੋਅ ਤੋਂ ਰਿਪਲੇਸ ਕਰਨ ਦਾ ਅਲਟੀਮੇਟਮ ਦਿੱਤਾ ਹੈ। ਮੇਕਰਸ ਨੇ ਨੇਹਾ ਨੂੰ ਇਹ ਚੇਤਾਵਨੀ ਦਿੱਤੀ ਹੈ ਕਿ ਨੇਹਾ ਆਪਣਾ ਭਾਰ ਘੱਟ ਕਰੋ ਨਹੀਂ ਤਾਂ ਤੁਹਾਨੂੰ ਸ਼ੋਅ ਤੋਂ ਰਿਪਲੇਸ ਕਰ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਨੇਹਾ ਦਾ ਸ਼ੋਅ ਮੇਕਰਸ ਨਾਲ 6 ਮਹੀਨੇ ਦਾ ਕੰਟਰੈਕਟ ਹੈ। ਮੇਕਰਸ ਨੇ ਨੇਹਾ ਨੂੰ ਚੇਤਾਵਨੀ ਦਿੰਦੇ ਹੋਏ ਕੰਟਰੈਕਟ ਅੱਗੇ ਨਾ ਵਧਾਉਣ ਬਾਰੇ ਵੀ ਕਿਹਾ ਹੈ। ਨੇਹਾ ਨੇ 1990 'ਚ 'ਹਸਰਤੇ' ਨਾਲ ਡੈਬਿਊ ਕੀਤਾ ਸੀ। ਇਸ ਤੋਂ ਇਲਾਵਾ ਨੇਹਾ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। ਉਨ੍ਹਾਂ 1999 'ਚ 'ਪਿਆਰ ਕੋਈ ਖੇਲ ਨਹੀਂ' ਨਾਲ ਡੈਬਿਊੂ ਕੀਤਾ ਸੀ। ਇਸ ਤੋਂ ਬਾਅਦ ਨੇਹਾ 'ਦਾਗ ਦਿ ਫਾਇਰ' (1999੦, 'ਦੀਵਾਨੇ' (2000), 'ਤੁਮਸੇ ਅਛਾ ਕੌਣ ਹੈ' (2002), 'ਦਿਲ ਤੋਂ ਬੱਚ ਹੈ' (2011) ਵਰਗੀਆਂ ਫਿਲਮਾਂ 'ਚ ਅਹਿਮ ਕਿਰਦਾਰ 'ਚ ਨਜ਼ਰ ਆ ਚੁੱਕੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News