ਬਚਪਨ ''ਚ ਇਸ ਬੀਮਾਰੀ ਨਾਲ ਜੂਝ ਚੁੱਕੀ ਹੈ ਨੇਹਾ ਸ਼ਰਮਾ, ਨਹੀਂ ਦਿੱਤੀ ਇਕ ਵੀ ਹਿੱਟ ਫਿਲਮ

11/21/2017 7:13:32 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਨੇਹਾ ਸ਼ਰਮਾ 30 ਸਾਲਾਂ ਦੀ ਹੋ ਗਈ ਹੈ। ਉਸ ਦਾ ਜਨਮ 21 ਨਵੰਬਰ 1987 ਨੂੰ ਬਿਹਾਰ 'ਚ ਹੋਇਆ ਸੀ। ਨੇਹਾ ਨੇ ਬਾਲੀਵੁੱਡ ਦੇ ਨਾਲ ਹੀ ਸਾਊਥ ਦੀਆਂ ਫਿਲਮਾਂ 'ਚ ਵੀ ਕੰਮ ਕੀਤਾ ਪਰ ਦੋਵਾਂ ਹੀ ਇੰਡਸਟਰੀਜ਼ 'ਚ ਉਹ ਸਫਲਤਾ ਹਾਸਲ ਕਰਨ 'ਚ ਕਾਮਯਾਬ ਨਹੀਂ ਹੋ ਸਕੀ।
PunjabKesari
ਉਸ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਬਚਪਨ 'ਚ ਉਹ ਅਸਥਮਾ ਦੀ ਮਰੀਜ਼ ਸੀ, ਜਿਸ ਦੀ ਵਜ੍ਹਾ ਕਾਰਨ ਉਹ ਹਮੇਸ਼ਾ ਬੀਮਾਰ ਰਹਿੰਦੀ ਸੀ ਤੇ ਸਰੀਰਕ ਤੌਰ 'ਤੇ ਬਹੁਤ ਜ਼ਿਆਦਾ ਕਮਜ਼ੋਰ ਸੀ। ਹਾਲਾਂਕਿ ਹੁਣ ਉਹ ਇਸ ਬੀਮਾਰੀ ਤੋਂ ਉਭਰ ਚੁੱਕੀ ਹੈ ਤੇ ਪੂਰੀ ਤਰ੍ਹਾਂ ਨਾਲ ਠੀਕ ਹੈ।
PunjabKesari
ਨੇਹਾ ਸ਼ਰਮਾ ਬਿਹਾਰ, ਭਾਗਲਪੁਰ, ਤੋਂ ਕਾਂਗਰਸ ਵਿਧਾਇਕ ਅਜੀਤ ਸ਼ਰਮਾ ਦੀ ਬੇਟੀ ਹੈ। ਅਜੀਤ ਰਾਜਨੀਤੀ 'ਚ ਆਉਣ ਤੋਂ ਪਹਿਲਾਂ ਬਿਜ਼ਨੈੱਸਮੈਨ ਸਨ। ਨੇਹਾ ਦੀ ਇਕ ਭੈਣ ਹੈ ਆਇਸ਼ਾ, ਜੋ ਕਿੰਗਫਿਸ਼ਰ ਕੈਲੰਡਰ ਗਰਲ ਰਹਿ ਚੁੱਕੀ ਹੈ। ਆਇਸ਼ਾ ਵੀ ਨੇਹਾ ਵਾਂਗ ਬਾਲੀਵੁੱਡ 'ਚ ਕਰੀਅਰ ਬਣਾਉਣਾ ਚਾਹੁੰਦੀ ਹੈ। ਜਾਣਕਾਰੀ ਮੁਤਾਬਕ ਆਇਸ਼ਾ ਤੇਲਗੂ ਫਿਲਮ 'ਸ਼ਿਵਮ' ਨਾਲ ਅਦਾਕਾਰੀ ਦੀ ਦੁਨੀਆ 'ਚ ਡੈਬਿਊ ਕਰਨ ਵਾਲੀ ਸੀ।
PunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News