ਨੈੱਟਫਲਿਕਸ ਬਣਾ ਰਿਹਾ 8 ਨਵੀਆਂ ਭਾਰਤੀ ਫਿਲਮਾਂ

11/9/2018 4:47:32 PM

ਸਿੰਗਾਪੁਰ (ਬਿਊਰੋ)— ਨੈੱਟਫਲਿਕਸ ਨੇ ਸ਼ੁੱਕਰਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਉਹ ਕੁਲ 8 ਭਾਰਤੀ ਫਿਲਮਾਂ 'ਤੇ ਕੰਮ ਕਰ ਰਿਹਾ ਹੈ, ਜੋ ਬਹੁਤ ਜਲਦ ਉਸ ਦੇ ਪਲੇਟਫਾਰਮ 'ਤੇ ਦਿਖਾਈਆਂ ਜਾਣਗੀਆਂ। ਇਸ ਦੇ ਨਾਲ ਹੀ ਨੈੱਟਫਲਿਕਸ ਭਾਰਤ 'ਚ ਆਪਣੀ ਪਕੜ ਮਜ਼ਬੂਤ ਕਰਦਾ ਜਾ ਰਿਹਾ ਹੈ। ਨੈੱਟਫਲਿਕਸ ਦੀ ਕੰਟੈਂਟ ਐਕਜੀਕਿਊਟਿਵ ਸਿਮਰਨ ਸੇਠੀ ਨੇ ਇਥੇ 'ਸੀ ਵ੍ਹਾਟਸ ਨੈੱਕਸਟ : ਏਸ਼ੀਆ' ਈਵੈਂਟ 'ਚ ਇਹ ਘੋਸ਼ਣਾ ਕੀਤੀ ਹੈ। 4 ਪ੍ਰੋਜੈਕਟ 'ਰਾਜਮਾ ਚਾਵਲ', 'ਫਾਇਰਬ੍ਰਾਂਡ', '15 ਅਗਸਤ' ਤੇ 'ਮਿਊਜ਼ੀਕਲ ਟੀਚਰ' ਜਲਦ ਹੀ ਇਸ ਪਲੇਟਫਾਰਮ 'ਤੇ ਉਪਲਬਧ ਹੋ ਜਾਣਗੀਆਂ।

ਨੈੱਟਫਲਿਕਸ ਚਾਰ ਹੋਰ ਪ੍ਰੋਜੈਕਟ 'ਚਾਪਸਟਿਕ', 'ਬੁਲਬੁਲ', 'ਅਪਸਟਾਰਟ' ਤੇ 'ਕੋਬਾਲਟ ਬਲਿਊ' 'ਤੇ ਕੰਮ ਕਰ ਰਿਹਾ ਹੈ। ਨੈੱਟਫਲਿਕਸ ਨੇ ਘੋਸ਼ਣਾ ਕੀਤੀ ਕਿ ਦੇਵ ਪਲੇਟ ਤੇ ਆਰਮੀ ਹੇਮਰ ਅਭਿਨੈ 'ਹੋਟਲ ਮੁੰਬਈ' ਅਗਲੇ ਸਾਲ ਦੇ ਮੱਧ ਤੱਕ ਪਲੇਟਫਾਰਮ 'ਤੇ ਉਪਲਬਧ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News