ਗੈਰੀ ਹੋਠੀ ਦੇ ਨਵੇਂ ਗੀਤ ''ਮਿੱਠੀਏ'' ਦੀ ਸ਼ੂਟਿੰਗ ਮੁਕੰਮਲ

Saturday, March 16, 2019 9:35 AM
ਗੈਰੀ ਹੋਠੀ ਦੇ ਨਵੇਂ ਗੀਤ ''ਮਿੱਠੀਏ'' ਦੀ ਸ਼ੂਟਿੰਗ ਮੁਕੰਮਲ

ਜਲੰਧਰ (ਬਿਊਰੋ)— 'ਕੰਗਣਾ ਕੱਚ ਦਿਆ', 'ਜਿੰਦੇ', 'ਪਿਆਰੇ ਤੇਰੇ ਨਾਲ', 'ਚੰਨ ਮੱਖਣਾ' ਤੋਂ ਇਲਾਵਾ ਹੋਰ ਅਨੇਕਾਂ ਸਿੰਗਲ ਟਰੈਕਾਂ ਨਾਲ ਚਰਚਾ 'ਚ ਆਏ ਗਾਇਕ ਗੈਰੀ ਹੋਠੀ ਦਾ ਨਵੇਂ ਸਿੰਗਲ ਟਰੈਕ 'ਮਿੱਠੀਏ' ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ। ਜੋ ਕਿ ਜਲਦੀ ਹੀ ਕੰਪਨੀ ਸਪੀਡ ਰਿਕਾਰਡਜ਼ ਤੇ ਟਾਈਮ ਮਿਊਜ਼ਿਕ ਵਲੋਂ ਰਿਲੀਜ਼ ਕੀਤਾ ਜਾ ਰਿਹਾ ਹੈ।

ਜਾਣਕਾਰੀ ਦਿੰਦਿਆਂ ਲੱਕੀ ਹੋਠੀ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਜੀ ਗੁਰੀ ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਬਮੱਧ ਕੀਤਾ ਹੈ ਸਿੰਘ ਜੀਤ ਨੇ। ਇਸ ਸਿੰਗਲ ਟਰੈਕ ਦਾ ਵੀਡੀਓ ਹੈਰੀ ਸਿੰਘ ਤੇ ਪ੍ਰੀਤ ਸਿੰਘ ਵੱਲੋਂ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ, ਜੋ ਕਿ ਜਲਦੀ ਹੀ ਯੂ ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਚਲਾਇਆ ਜਾਵੇਗਾ।


Edited By

Sunita

Sunita is news editor at Jagbani

Read More