''ਚੀਟ ਇੰਡੀਆ'' ਨਹੀਂ ''ਹਵਾਈ ਚੀਟ ਇੰਡੀਆ'', ਸੈਂਸਰ ਬੋਰਡ ਦੇ ਇਤਰਾਜ਼ ਪਿੱਛੋਂ ਬਦਲਿਆ ਨਾਂ

Friday, January 11, 2019 10:15 AM
''ਚੀਟ ਇੰਡੀਆ'' ਨਹੀਂ ''ਹਵਾਈ ਚੀਟ ਇੰਡੀਆ'', ਸੈਂਸਰ ਬੋਰਡ ਦੇ ਇਤਰਾਜ਼ ਪਿੱਛੋਂ ਬਦਲਿਆ ਨਾਂ

ਮੁੰਬਈ (ਬਿਊਰੋ) : ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ ਵਲੋਂ ਅਭਿਨੇਤਾ ਇਮਰਾਨ ਹਾਸ਼ਮੀ ਦੀ ਅਦਾਕਾਰੀ ਵਾਲੀ ਫਿਲਮ 'ਚੀਟ ਇੰਡੀਆ' ਦੇ ਨਾਂ 'ਤੇ ਕਥਿਤ ਇਤਰਾਜ਼ ਕੀਤੇ ਜਾਣ ਪਿੱਛੋਂ ਹੁਣ ਇਸ ਦਾ ਨਾਂ ਬਦਲ ਕੇ 'ਹਵਾਈ ਚੀਟ ਇੰਡੀਆ' ਰੱਖ ਦਿੱਤਾ ਗਿਆ ਹੈ। ਫਿਲਮ ਦੇ ਨਿਰਮਾਤਾਵਾਂ ਮੁਤਾਬਕ ਸੈਂਸਰ ਬੋਰਡ 'ਚੀਟ ਇੰਡੀਆ' ਦੇ ਨਾਂ ਕਾਰਨ ਕਾਫੀ ਚਿੰਤਤ ਸੀ। ਇਮਰਾਨ ਹਾਸ਼ਮੀ 'ਹਵਾਈ ਚੀਟ ਇੰਡੀਆ' ਬਣੀ ਫਿਲਮ ਭਾਰਤੀ ਸਿੱਖਿਆ ਪ੍ਰਣਾਲੀ 'ਤੇ ਜ਼ੋਰਦਾਰ ਵਾਰ ਕਰਦੇ ਨਜ਼ਰ ਆਉਣਗੇ। ਕੁਝ ਦਿਨ ਪਹਿਲਾਂ ਹੀ ਇਮਰਾਨ ਨੇ ਆਪਣੀ ਇਸ ਫਿਲਮ ਦਾ ਆਫੀਸ਼ੀਅਲ ਪੋਸਟਰ ਰਿਲੀਜ਼ ਕੀਤਾ ਸੀ। ਇਸ ਨੂੰ ਦੇਖਣ ਤੋਂ ਬਾਅਦ ਫੈਨਸ ਇਸ ਦੀ ਪਹਿਲੀ ਝਲਕ ਦੇਖਣ ਲਈ ਬੇਤਾਬ ਹੋ ਗਏ ਸਨ। ਇਸ ਤੋਂ ਬਾਅਦ ਫਿਲਮ ਦਾ ਟਰੇਲਰ ਰਿਲੀਜ਼ ਹੋਇਆ, ਜਿਸ 'ਚ ਇਮਰਾਨ ਹਾਸ਼ਮੀ ਸ਼ਾਨਦਾਰ ਲੁੱਕ 'ਚ ਨਜ਼ਰ ਆਏ। 
ਦੱਸ ਦੇਈਏ ਕਿ 'ਹਵਾਈ ਚੀਟ ਇੰਡੀਆ' 'ਚ ਇਮਰਾਨ ਦਾ ਨਾਂ ਰਾਕੇਸ਼ ਸਿੰਘ ਹੈ, ਜੋ ਡੋਨੇਸ਼ਨ ਲੈ ਕੇ ਬੱਚਿਆਂ ਦਾ ਐਡਮਿਸ਼ਨ ਕਰਵਾਉਂਦਾ ਹੈ। 'ਚੀਟ ਇੰਡੀਆ' ਦਾ ਡਾਇਰੈਕਸ਼ਨ ਸੌਮਿਕ ਸੈਨ ਨੇ ਕੀਤਾ ਹੈ। ਫਿਲਮ 25 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਇਸੇ ਦਿਨ ਕੰਗਨਾ ਦੀ 'ਮਣੀਕਰਨਿਕਾ' ਤੇ ਰਿਤੀਕ ਰੋਸ਼ਨ ਦੀ 'ਸੁਪਰ 30' ਵੀ ਰਿਲੀਜ਼ ਹੋ ਰਹੀ ਹੈ। ਹੁਣ ਦੇਖਦੇ ਹਾਂ ਕਿ ਕਮਾਈ ਦੇ ਮਾਮਲੇ 'ਚ ਕਿਹੜੀ ਫਿਲਮ ਕਿਸ ਨੂੰ ਚੀਟ ਕਰਦੀ ਹੈ।
 


Edited By

Sunita

Sunita is news editor at Jagbani

Read More