ਹੌਟ ਤਸਵੀਰਾਂ ਨਾਲ ਸਨਸਨੀ ਮਚਾਉਣ ਵਾਲੀ ਨਿਆ ਸ਼ਰਮਾ ਨੇ ਇਸ ਅੰਦਾਜ਼ ''ਚ ਮਨਾਇਆ ਆਪਣਾ ਜਨਮਦਿਨ

9/17/2017 3:05:56 PM

ਮੁੰਬਈ— ਟੀ. ਵੀ. ਦੀ ਮਸ਼ਹੂਰ ਅਦਾਕਾਰਾ ਨਿਆ ਸ਼ਰਮਾ ਅੱਜ ਆਪਣਾ 26ਵਾਂ ਜਨਮਦਿਨ ਮਨਾ ਰਹੀ ਹੈ। ਨਿਆ ਦਾ ਜਨਮ 17 ਸਤੰਬਰ 1991 'ਚ ਦਿੱਲੀ 'ਚ ਹੋਇਆ ਸੀ। ਨਿਆ ਆਪਣੇ ਪਰਿਵਾਰ 'ਚ ਸਭ ਤੋਂ ਛੋਟੀ ਹੈ। ਉਸਦਾ ਇਕ ਵੱਡਾ ਭਰਾ ਹੈ।

PunjabKesari

ਨਿਆ ਸਾਲ 2016 'ਚ ਟਾਪ 50 ਸਭ ਤੋਂ ਜ਼ਿਆਦਾ ਸੈਕਸੀ ਏਸ਼ੀਆਈ ਮਹਿਲਾ ਦੀ ਲਿਸਟ 'ਚ 3 ਨੰਬਰ 'ਤੇ ਰਹਿ ਚੁੱਕੀ ਹੈ। ਨਿਆ ਜੀ. ਟੀ. ਵੀ. ਦੇ ਮਸ਼ਹੂਰ ਸ਼ੋਅ 'ਜਮਾਈ ਰਾਜਾ' ਨਾਲ ਕਾਫੀ ਪ੍ਰਸਿੱਧ ਹੋਈ ਸੀ।

PunjabKesari
ਤੁਹਾਨੂੰ ਦੱਸ ਦੇਈਏ ਹਾਲ ਹੀ 'ਚ ਨਿਆ ਨੇ ਇੰਸਟਾਗ੍ਰਾਮ 'ਤੇ ਆਪਣੇ ਬਰਥਡੇ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ 'ਚ ਉਹ ਕਾਫੀ ਖੂਬਸੂਰਤ ਦਿਖਾਈ ਦੇ ਰਹੀ ਹੈ।

PunjabKesari
ਨਿਆ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੇ ਫੈਨਜ਼ ਲਈ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਨ੍ਹਾਂ ਤਸਵੀਰਾਂ 'ਚ ਨਿਆ ਦਾ ਬੋਲਡ ਲੁੱਕ ਦੇਖਣ ਨੂੰ ਮਿਲਦਾ ਹੈ ਜਿਸ ਕਰਕੇ ਉਹ ਖੂਬ ਚਰਚਾ 'ਚ ਰਹਿੰਦੀ ਹੈ।

PunjabKesari
ਬੀਤੇ ਦਿਨੀਂ ਕਲਰਸ ਟੀ. ਵੀ. ਦੇ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ' 'ਚ ਮੁਕਾਬਲੇਬਾਜ਼ ਦੇ ਤੌਰ 'ਤੇ ਨਜ਼ਰ ਆਈ ਸੀ।

PunjabKesari
ਆਪਣੀ ਅਦਾਕਾਰੀ ਦੇ ਕਰੀਅਰ ਦੌਰਾਨ 'ਕਾਲੀ : ਏਕ ਅਗਨੀਪ੍ਰਕੀਸ਼ਾ', 'ਬਹਨੇ', 'ਏਕ ਹਜ਼ਾਰੋਂ ਮੇਂ ਮੇਰੀ ਬਹਿਨਾ ਹੈ', 'ਬਾਕਸ ਕ੍ਰਿਕੇਟ ਲੀਗ', 'ਕਾਮੇਡੀ ਨਾਈਟ ਬਚਾਓ' ਵਰਗੇ ਟੀ ਵੀ ਸ਼ੋਅ 'ਚ ਨਜ਼ਰ ਆ ਚੁੱਕੀ ਹੈ।

PunjabKesariPunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News