ਵਿਆਹ ਦੀਆਂ ਖਬਰਾਂ ਵਿਚਕਾਰ ਪਰਿਣੀਤੀ ਨੇ ਵਿਦੇਸ਼ੀ ਜੀਜੇ ਨਿਕ ਨੂੰ ਕਰ ਦਿੱਤੀ ਕਰੋੜਾਂ ਦੀ ਡਿਮਾਂਡ!

10/18/2018 12:00:21 PM

ਮੁੰਬਈ (ਬਿਊਰੋ)— ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਹਨ। ਮੀਡੀਆ ਰਿਪੋਰਟਸ ਮੁਤਾਬਕ ਇਸ ਰੋਮਾਂਟਿਕ ਜੋੜੀ ਦੇ ਵਿਆਹ ਦੀਆਂ ਰਸਮਾਂ 30 ਨਵੰਬਰ ਤੋਂ 2 ਦਸੰਬਰ ਤੱਕ ਚੱਲਣਗੀਆਂ। ਪ੍ਰਿਯੰਕਾ-ਨਿਕ ਦੇ ਵਿਆਹ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਉਨ੍ਹਾਂ ਦੀ ਭੈਣ ਪਰਿਣੀਤੀ ਚੋਪੜਾ ਵੀ ਕਾਫੀ ਉਤਸ਼ਾਹਿਤ ਹੈ, ਜਿਸ ਦੇ ਚੱਲਦੇ ਉਨ੍ਹਾਂ ਨੇ ਪ੍ਰਿਯੰਕਾ ਅਤੇ ਨਿਕ ਦੇ ਵਿਆਹ ਨੂੰ ਲੈ ਕੇ ਇਕ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ।

PunjabKesari

ਤੁਸੀਂ ਹਾਲ ਹੀ 'ਚ ਇੰਟਰਵਿਊ ਦੌਰਾਨ ਪਰਿਣੀਤੀ ਨੇ ਦੱਸਿਆ ਕਿ ਨਿਕ ਜੋਨਸ ਅਤੇ ਪ੍ਰਿਯੰਕਾ ਦੇ ਵਿਆਹ 'ਚ ਜੁੱਤੀ ਚੋਰੀ ਕਰਨ ਦੀ ਰਸਮ 'ਚ ਕੀ ਕਰਨ ਵਾਲੀ ਹੈ? ਖਬਰਾਂ ਮੁਤਾਬਕ ਪਰਿਣੀਤੀ ਨੇ ਆਪਣੇ ਜੀਜੇ ਨਿਕ ਨੂੰ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਉਨ੍ਹਾਂ ਨੂੰ ਜੁੱਤੀ ਚੋਰੀ ਕਰਨ ਦੀ ਰਸਮ 'ਚ 5 ਮਿਲੀਅਨ ਡਾਲਰ ਭਾਵ 37 ਕਰੋੜ ਦੇਣੇ ਪੈਣਗੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨਿਕ ਨੇ ਉਨ੍ਹਾਂ ਨੂੰ 10 ਡਾਲਰ ਦੇਣ ਦਾ ਵਾਅਦਾ ਕੀਤਾ ਹੈ।

PunjabKesari
ਪਰਿਣੀਤੀ ਨੇ ਇਹ ਵੀ ਕਿਹਾ, ''ਮੈਂ ਜ਼ਿਆਦਾ ਤੋਂ ਜ਼ਿਆਦਾ ਪੈਸੇ ਲੈਣ ਦੀ ਕੋਸ਼ਿਸ਼ ਕਰਾਂਗੀ। ਮੈਂ ਨਿਕ ਦੀ ਚੰਗੀ ਸਾਲੀ ਬਣਨਾ ਚਾਹੁੰਦੀ ਹਾਂ।'' ਰਿਪੋਰਟਸ ਮੁਤਾਬਕ ਪ੍ਰਿਯੰਕਾ ਅਤੇ ਨਿਕ ਦਾ ਵਿਆਹ ਜੋਧਪੁਰ ਦੇ ਉਮੇਦ ਭਵਨ ਪੈਲੇਸ 'ਚ ਹੋਵੇਗਾ। ਜ਼ਿਕਰਯੋਗ ਹੈ ਕਿ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਨੇ ਇਸ ਸਾਲ 18 ਅਗਸਤ ਨੂੰ ਮੰਗਣੀ ਕੀਤੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News