ਪਤੀ ਨਿੱਕ ਨੇ ਸ਼ਰੇਆਮ ਪ੍ਰਿਅੰਕਾ ਨਾਲ ਕੀਤਾ ਕੁਝ ਅਜਿਹਾ, ਵੀਡੀਓ ਵਾਇਰਲ

Sunday, May 19, 2019 9:24 AM
ਪਤੀ ਨਿੱਕ ਨੇ ਸ਼ਰੇਆਮ ਪ੍ਰਿਅੰਕਾ ਨਾਲ ਕੀਤਾ ਕੁਝ ਅਜਿਹਾ, ਵੀਡੀਓ ਵਾਇਰਲ

ਮੁੰਬਈ(ਬਿਊਰੋ)— 'ਮੇਟ ਗਾਲਾ' 'ਚ ਧਮਾਕੇਦਾਰ ਐਂਟਰੀ ਤੋਂ ਬਾਅਦ ਪ੍ਰਿਯੰਕਾ ਚੋਪੜਾ 'ਕਾਨਸ ਫੈਸਟੀਵਲ' ਦੇ ਰੈੱਡ ਕਾਰਪੇਟ ਤੇ ਜਲਵੇ ਬਿਖੇਰਦੀ ਨਜ਼ਰ ਆਈ। ਰੈੱਡ ਕਾਰਪੇਟ ਲਈ ਪ੍ਰਿਅੰਕਾ ਨੇ ਸ਼ਿਮਰੀ ਬਲੈਕ ਅਤੇ ਮਰੂਨ ਕਲਰ ਦਾ ਥਾਈ-ਹਾਈ ਸਲਿਟ ਗਾਊਨ ਕੈਰੀ ਕੀਤਾ। ਇਸ ਡਰੈੱਸ 'ਚ ਪ੍ਰਿਯੰਕਾ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਇਸ ਤੋਂ ਬਾਅਦ ਇਕ ਇਵੈਂਟ 'ਚ ਪ੍ਰਿਅੰਕਾ ਦਾ ਇਕ ਹੋਰ ਧਮਾਕੇਦਾਰ ਲੁੱਕ ਦੇਖਣ ਨੂੰ ਮਿਲਿਆ। ਪ੍ਰਿਅੰਕਾ ਇਸ ਇਵੈਂਟ 'ਚ ਨਿੱਕ ਜੋਨਸ ਨਾਲ ਨਜ਼ਰ ਆਈ। ਇਸ ਇਵੈਂਟ ਦੌਰਾਨ ਦਾ ਇਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।

 
 
 
 
 
 
 
 
 
 
 
 
 
 

This is beyond cute . I love you so much @nickjonas for taking care of pri ❤ . . . . . #priyankachopra #nickyanka #nickyanka #prick #love #beauty #beautifulwomen #beautiful

A post shared by Priyanka Chopra FC (@priyanka_maniacs) on May 17, 2019 at 12:18pm PDT


ਦਰਅਸਲ, ਇਵੈਂਟ ਦੌਰਾਨ ਪ੍ਰਿਅੰਕਾ ਅਤੇ ਨਿੱਕ ਜੋਨਸ ਨੇ ਆਪਣੀ ਇਕ ਫੈਨ ਨਾਲ ਤਸਵੀਰ ਕਲਿੱਕ ਕਰਵਾਈ ਪਰ ਇਸ ਦੌਰਾਨ ਸ਼ਾਇਦ ਪ੍ਰਿਅੰਕਾ ਦੀ ਡਰੈੱਸ 'ਚ ਕੁਝ ਪ੍ਰੋਬਲਮ ਹੋ ਗਈ ਜੋ ਨਿੱਕ ਜੋਨਸ ਨੂੰ ਦਿਸ ਗਈ ਹਨ ਫਿਰ ਕੀ ਸੀ, ਨਿੱਕ ਜੋਨਸ ਪ੍ਰਿਅੰਕਾ ਦੀ ਡਰੈੱਸ ਠੀਕ ਕਰਨ ਲੱਗੇ। ਇਹ ਸਭ ਇਕ ਵੀਡੀਓ 'ਚ ਕੈਦ ਹੋ ਗਿਆ। ਇਹ ਵੀਡੀਓ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਨਿੱਕ ਜੋਨਸ ਦੇ ਇਸ ਵਰਤਾਅ ਨੇ ਸੋਸ਼ਲ ਮੀਡੀਆ ਤੇ ਲੋਕਾਂ ਦਾ ਦਿਲ ਦਾ ਦਿਲ ਜਿੱਤ ਲਿਆ। ਇਕ ਯੂਜ਼ਰ ਨੇ ਕੁਮੈਨਟ ਕਰਦੇ ਹੋਏ ਲਿਖਿਆ 'ਇਹ ਬਹੁਤ ਕਿਊਟ ਹੈ, ਸਾਰੇ ਪਤੀਆਂ ਨੂੰ ਅਜਿਹਾ ਹੋਣਾ ਚਾਹੀਦਾ ਹੈ'।
ਵਰਕ ਫਰੰਟ ਦੀ ਗੱਲ ਕਰੀਏ ਤਾਂ ਪ੍ਰਿਅੰਕਾ ਜਲਦ ਹੀ ਫਰਹਾਨ ਅਖਤਰ ਨਾਲ ਫਿਲਮ 'ਸਕਾਈ ਇਜ ਪਿੰਕ' 'ਚ ਨਜ਼ਰ ਆਵੇਗੀ।


Edited By

Manju

Manju is news editor at Jagbani

Read More