ਸਮੁੰਦਰ ਕੰਢੇ ਪੀਂਘ ਝੂਟਦੀ ਨਜ਼ਰ ਆਈ ਪ੍ਰਿਅੰਕਾ, ਵੀਡੀਓ ਵਾਇਰਲ

Saturday, January 12, 2019 1:45 PM

ਮੁੰਬਈ(ਬਿਊਰੋ)— ਪਿੱਛਲੇ ਸਾਲ ਦਸੰਬਰ 'ਚ ਦੇਸੀ ਗਰਲ ਪ੍ਰਿਅੰਕਾ ਅਤੇ ਨਿੱਕ ਜੋਨਸ ਨੇ ਹਿੰਦੂ ਅਤੇ ਈਸਾਈ ਰੀਤੀ ਰਿਵਾਜ਼ਾਂ ਮੁਤਾਬਕ ਵਿਆਹ ਕੀਤਾ ਹੈ। ਜਿਸ ਤੋਂ ਬਾਅਦ ਇਹ ਕੱਪਲ ਲਗਾਤਾਰ ਸੁਰਖੀਆਂ 'ਚ ਬਣਿਆ ਹੋਇਆ ਹੈ। ਹਾਲ ਹੀ 'ਚ ਫੈਮਿਲੀ ਨਾਲ ਕੁਝ ਸਮਾਂ ਬਿਤਾਉਣ ਤੋਂ ਬਾਅਦ ਦੋਵੇਂ ਕੈਰੀਬੀਅਨ ਆਈਲੈਂਡ 'ਚ ਆਪਣੇ ਹਨੀਮੂਨ 'ਤੇ ਗਏ ਹਨ।
PunjabKesari
ਇਸ ਦੌਰਾਨ ਪ੍ਰਿਅੰਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਰੋਮਾਂਟਿਕ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ 'ਚ ਦੋਵੇਂ ਇਕ ਦੂਜੇ ਨਾਲ ਸਮਾਂ ਬਿਤਾਉਂਦੇ ਨਜ਼ਰ ਆ ਰਹੇ ਹਨ।
PunjabKesari
ਇਸ ਦੇ ਨਾਲ ਹੀ ਪ੍ਰਿਅੰਕਾ ਦਾ ਇਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਜਿਸ 'ਚ ਉਹ ਪੀਂਘ ਝੂਟਦੀ ਨਜ਼ਰ ਆ ਰਹੀ ਹੈ।  ਚਾਰ ਘੰਟਿਆਂ 'ਚ ਹੀ ਹਜ਼ਾਰਾਂ ਵਿਊਜ਼ ਮਿਲ ਗਏ ਸਨ।

 

 
 
 
 
 
 
 
 
 
 
 
 
 
 

So in love 😍♥️ via @nickjonas’s ig story #nickjonas #priyankachopra #nickyanka #mrandmrsjonas #couplesgoals

A post shared by Nick&Priyanka Jonas FC (@nickyanka18) on Jan 10, 2019 at 4:03pm PST

ਇਸ ਤੋਂ ਇਲਾਵਾ ਪ੍ਰਿਅੰਕਾ ਨੇ ਆਪਣੀ ਅਤੇ ਨਿੱਕ ਦੀ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ ਜਿਸ 'ਚ ਉਸ ਨੇ ਵਾਈਟ ਡਰੈੱਸ ਪਾਈ ਹੋਈ ਹੈ। ਫੈਨਜ਼ ਵੱਲੋਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

 


About The Author

manju bala

manju bala is content editor at Punjab Kesari