ਪਿਤਾ ਬਣਨਾ ਚਾਹੁੰਦੇ ਹਨ ਨਿੱਕ ਜੋਨਸ
12/14/2018 6:00:52 PM
ਲਾਸ ਏਂਜਲਸ— ਹਾਲ ਹੀ 'ਚ ਬਾਲੀਵੁੱਡ ਦੀ ਅਭਿਨੇਤਰੀ ਪ੍ਰਿਯੰਕਾ ਚੋਪੜਾ ਨਾਲ ਵਿਆਹ ਕਰਨ ਵਾਲੇ ਅਭਿਨੇਤਾ ਗਾਇਕ ਨਿੱਕ ਜੋਨਸ ਨੇ ਕਿਹਾ ਕਿ ਉਹ ਨਿਸ਼ਚਿਤ ਰੂਪ ਨਾਲ ਪਿਤਾ ਬਣਨਾ ਚਾਹੁੰਦੇ ਹਨ। ਬਾਲੀਵੁੱਡ ਅਭਿਨੇਤਰੀ ਤੇ ਗਾਇਕ ਨਿੱਕ ਜੋਨਸ ਨੇ ਜੋਧਪੁਰ 'ਚ ਉਮੇਦ ਭਵਨ ਮਹੱਲ 'ਚ ਇਕ ਦਸੰਬਰ ਨੂੰ ਕੈਥੋਲਿਕ ਰਸਮਾਂ ਮੁਤਾਬਕ ਵਿਆਹ ਕਰ ਲਿਆ ਸੀ। ਇਸ ਤੋਂ ਬਾਅਦ ਦੋ ਦਸੰਬਰ ਨੂੰ ਹਿੰਦੂ ਰਸਮਾਂ ਰਿਵਾਜ਼ਾਂ ਮੁਤਾਬਕ ਦੋਵਾਂ ਨੇ ਵਿਆਹ ਕੀਤਾ।
ਸਪਾਟੀਫੀ ਦ ਰੀਵਾਈਂਡ ਨਾਲ ਗੱਲ ਕਰਦੇ ਹੋਏ ਜੋਨਸ ਨੇ ਪ੍ਰਿਯੰਕਾ ਨਾਲ ਪਰਿਵਾਰ ਸ਼ੁਰੂ ਕਰਨ ਦੀ ਆਪਣੀ ਯੋਜਨਾ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਮੈਂ ਇਕ ਦਿਨ ਨਿਸ਼ਚਿਤ ਰੂਪ ਨਾਲ ਪਿਤਾ ਬਣਨਾ ਚਾਹੁੰਦਾ ਹਾਂ। ਉਨ੍ਹਾਂ ਨੇ ਇੰਟਰਵਿਊ ਦੌਰਾਨ ਆਪਣੇ ਬਚਪਨ ਬਾਰੇ ਵੀ ਗੱਲ ਕੀਤੀ।
ਗਾਇਕ ਨੇ ਕਿਹਾ ਕਿ ਬਚਪਨ ਉਨ੍ਹਾਂ ਲਈ ਇਕ ਸੁਪਨੇ ਵਾਂਗ ਸੀ। ਉਹ ਬਹੁਤ ਜਲਦੀ ਵੱਡੇ ਹੋਏ ਹਨ। ਹੋ ਸਕਦਾ ਹੈ ਕਿ ਲੋਕ ਇਸ ਨੂੰ ਲੈ ਕੇ ਕਹਿਣ ਕਿ ਇਹ ਸਹੀ ਨਹੀਂ ਸੀ ਪਰ ਲੋਕ ਇਹ ਵੀ ਕਹਿ ਸਕਦੇ ਹਨ ਕਿ ਬਹੁਤ ਛੋਟੀ ਉਮਰ 'ਚ ਹੀ ਉਹ ਆਪਣੀ ਜ਼ਿੰਦਗੀ ਦੇ ਟੀਚੇ ਨੂੰ ਲੈ ਕੇ ਸਪੱਸ਼ਟ ਸਨ। ਉਨ੍ਹਾਂ ਕਿਹਾ ਕਿ ਮੈਂ ਛੋਟੀ ਉਮਰ 'ਚ ਹੀ ਬਹੁਤ ਕੁਝ ਦੇਖ ਲਿਆ ਸੀ ਤੇ ਮੈਂ ਆਸ ਕਰਦਾ ਹਾਂ ਕਿ ਇਨ੍ਹਾਂ ਤਜ਼ਰਬਿਆਂ ਨੂੰ ਕਦੇ ਆਪਣੇ ਬੱਚਿਆਂ ਨਾਲ ਸਾਂਝਾ ਕਰਾਂਗਾ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ