14 ਸਾਲ ਦੀ ਉਮਰ ''ਚ ਨਿਕੋਲ ਨੇ ਆਪਣੀ ਮਾਂ ਨਾਲ ਸਕਰਿੱਪਟ ਲਿਖਣ ''ਚ ਕੀਤੀ ਸੀ ਮਦਦ

Wednesday, May 17, 2017 5:12 PM
ਲਾਸ ਏਂਜਲਸ— ਅਮਰੀਕਾ ਦੀ ਖੂਬਸੂਰਤ ਅਦਾਕਾਰਾ ਅਤੇ ਮਾਡਲ ਨਿਕੋਲ ਹਾਯਾਉਸਟਨ ''ਨਿਕੀ'' ਦਾ ਅੱਜ ਜਨਮਦਿਨ ਹੈ। 17 ਮਈ, 1988 ਨੂੰ ਇਸ ਅਦਾਕਾਰਾ ਦਾ ਪੱਛਮੀ ਲਾਸ ਏਂਸਲਸ, ਕੈਲੀਫੋਰਨੀਆ, ਅਮਰੀਕਾ ''ਚ ਜਨਮੀ ਹੋਇਆ। ਜਦੋਂ ਉਹ 14 ਸਾਲ ਦੀ ਸੀ ਤਾਂ ਉਸ ਦੀ ਮਾਂ ਦੀ ਇਕ ਦੋਸਤ ਨੇ ਉਸ ਨੂੰ ਕਿਹਾ ਸੀ ਕਿ ਇਕ ਸਕਰਿੱਪਟ ਲਿਖਣ ''ਚ ਮਦਦ ਕਰਨ ਨੂੰ ਕਿਹਾ, ਪਰ ਰੀਡ ਨੇ ਕਿਹਾ ਕਿ ਐਕਟਿੰਗ ਕਰਨਾ ਚਾਹੁੰਦੀ ਹੈ। ਫਿਲਮ ਦੀ ਕਹਾਣੀ ਪੂਰੀ ਹੋਣ ਤੋਂ ਬਾਅਦ ਨਿਕੋਲ ਨੂੰ ਫਿਲਮ ''ਚ ਕਿਰਦਾਰ ਦਾ ਆਫਰ ਦਿੱਤਾ ਗਿਆ।
2003 ''ਚ ਫਿਲਮ ''ਥਰਟੀਨ'' ਰਿਲੀਜ਼ ਹੋਈ ਅਤੇ ਨਿਕੀ ਬਤੌਰ ਅਦਾਕਾਰਾ ਅਤੇ ਰਾਈਟਰ ਹਾਲੀਵੁੱਡ ''ਚ ਪਛਾਣ ਮਿਲਣ ਲੱਗੀ। ਇਸ ਤੋਂ ਬਾਅਦ ਉਸ ਨੇ ਕਦੇ ਮੁੜ ਕੇ ਨਹੀਂ ਦੇਖਿਆ। ਉਸ ਨੇ ''ਮੈਨ ਆਫ ਗਾਡ'', ''ਅਮਰੀਕਨ ਗਨ'' ''ਮਿਨੀ ਫਰਸਟ ਟਾਈਮ'', ''ਲਾਸਟ ਡੇ ਆਫ ਸਮਰ'', ''ਚੈਨ ਲੇਟਰ'', ''ਕੈਚ 44'', ''ਮਰਡਰ ਆਫ ਏ ਕੈਟ'' ਸਮੇਤ ਕਈ ਫਿਲਮਾਂ ''ਚ ਕੰਮ ਕੀਤਾ। ਉਨ੍ਹਾਂ ਨੂੰ ਯੰਗ ਹਾਲੀਵੁੱਡ ਪੁਰਸਕਾਰ, ਸੁਪਰਸਟਾਰ ਇਨ ਦਿ ਮੈਕਿੰਗ ਸਮੇਤ ਕਈ ਪੁਰਸਕਾਰ ਮਿਲੇ ਹਨ।