ਈਸ਼ਾ ਰਿਖੀ ਦੇ 'ਪੁੱਤ' ਆਖਣ ਤੋਂ ਦੁਖੀ ਹੋਏ ਅੰਮ੍ਰਿਤ ਮਾਨ, ਵੀਡੀਓ ਵਾਇਰਲ

1/9/2019 1:41:30 PM

ਜਲੰਧਰ (ਬਿਊਰੋ) : ਫਿਲਮ ਇੰਡਸਟਰੀ 'ਚ ਪੰਜਾਬੀ ਫਿਲਮਾਂ ਦਾ ਬੋਲ-ਬਾਲਾ ਕਾਫੀ ਹੈ। ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਫਿਲਮਾਂ ਰਾਹੀਂ ਉਠਾਇਆ ਜਾ ਰਿਹਾ ਹੈ। ਅਜਿਹੀ ਹੀ ਪੰਜਾਬੀ ਫਿਲਮ 'ਦੋ ਦੂਣੀ ਪੰਜ' ਹੈ, ਜਿਸ 'ਚ ਪੰਜਾਬ ਦੇ ਮੌਜੂਦਾਂ ਹਲਾਤਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਇਸ ਫਿਲਮ 'ਚ ਪੰਜਾਬ ਦੀ ਬੇਰੁਜ਼ਗਾਰੀ ਤੇ ਨਸ਼ੇ ਦੇ ਮੁੱਦੇ ਨੂੰ ਪੇਸ਼ ਕੀਤਾ ਗਿਆ ਹੈ। ਹਾਲ ਹੀ 'ਚ ਫਿਲਮ ਦਾ ਇਕ ਡਾਇਲਾਗ ਪ੍ਰੋਮੋ ਰਿਲੀਜ਼ ਹੋਇਆ ਹੈ, ਜਿਸ ਦਾ ਨਾਂ 'ਨਿਮਾਣਾ ਪੁੱਤ' ਹੈ। ਇਸ ਡਾਇਲਾਗ ਪ੍ਰੋਮੋ 'ਚ ਈਸ਼ਾ ਰਿਖੀ ਤੇ ਅੰਮ੍ਰਿਤ ਮਾਨ ਬੱਸ 'ਚ ਬੈਠੇ ਨਜ਼ਰ ਆ ਰਹੇ ਹਨ। ਇਸੇ ਦੌਰਾਨ ਈਸ਼ਾ ਰਿਖੀ ਅੰਮ੍ਰਿਤ ਮਾਨ ਨੂੰ ਆਖਦੀ ਹੈ, ''ਇਦਾ ਕਦੋਂ ਤੱਕ ਚੱਲੂਗਾ, ਤੈਨੂੰ ਕੁਝ ਨਾ ਕੁਝ ਤਾਂ ਕਰਨਾ ਪੈਣਾ ਪੁੱਤ।'' ਇਸ ਤੋਂ ਬਾਅਦ ਪਿੱਛੇ ਅਖਬਾਰ ਪੜ੍ਹ ਰਿਹਾ ਵਿਅਕਤੀ ਬੋਲਦਾ ਹੈ, ''ਮਾਂ ਨੇ ਕੀਤਾ ਆਪਣਾ ਨਿਕਾਮੇ ਪੁੱਤ ਦਾ ਕਤਲ।'' ਇਸ ਤੋਂ ਬਾਅਦ ਅੰਮ੍ਰਿਤ ਮਾਨ ਈਸ਼ਾ ਰਿਖੀ ਨੂੰ ਆਖਦਾ ਹੈ, ''ਤੂੰ ਮੈਨੂੰ ਪੁੱਤ-ਪੁੱਤ ਨਾ ਕਿਹਾ ਕਰ... ਈਸ਼ਾ ਪੁੱਛਦੀ ਕਿਉਂ? ਅੰਮ੍ਰਿਤ ਆਖਦਾ ਪੁੱਤ ਤਾਂ ਕਦੇ ਮੇਰੇ ਪਿਓ ਨੇ ਨਹੀਂ ਕਹਿੰਦਾ ਕਦੇ...।'' ਫਿਲਮ ਦੇ ਡਾਇਲਾਗ ਪ੍ਰੋਮੋ ਨੂੰ ਲੋਕਾਂ ਵਲੋਂ ਕਾਫੀ ਪੰਸਦ ਕੀਤਾ ਜਾ ਰਿਹਾ ਹੈ। ਰਿਲੀਜ਼ ਹੁੰਦਿਆ ਹੀ ਡਾਇਲਾਗ ਪ੍ਰੋਮੋ ਟਰੈਂਡਿੰਗ ਨੰਬਰ 2 'ਤੇ ਛਾਇਆ ਹੋਇਆ ਹੈ। 


ਦੱਸਣਯੋਗ ਹੈ ਕਿ ਪੰਜਾਬ ਦੇ ਮੁੱਦਿਆਂ ਦੇ ਨਾਲ-ਨਾਲ ਇਸ ਫਿਲਮ 'ਚ ਅੰਮ੍ਰਿਤ ਮਾਨ ਤੇ ਈਸ਼ਾ ਰਿਖੀ ਦਾ ਰੋਮਾਂਸ ਵੀ ਦੇਖਣ ਨੂੰ ਮਿਲੇਗਾ। ਫਿਲਮ ਦਾ ਵਿਸ਼ਾ ਬਹੁਤ ਗੰਭੀਰ ਨਜ਼ਰ ਆਉਂਦਾ ਹੈ ਪਰ ਇਸ ਦਾ ਟਰੇਲਰ ਜਜ਼ਬਾਤ, ਕਾਮੇਡੀ ਅਤੇ ਸੰਦੇਸ਼ ਦਾ ਪੂਰਾ ਪੈਕੇਜ ਹੈ। ਫਿਲਮ 'ਦੋ ਦੂਣੀ ਪੰਜ' ਨੂੰ ਹੈਰੀ ਭੱਟੀ ਵਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ ਅਤੇ ਇਸ ਫਿਲਮ ਨੂੰ ਰੈਪ ਸਟਾਰ ਬਾਦਸ਼ਾਹ ਪ੍ਰੋਡਿਊਸ ਕਰ ਰਹੇ ਹਨ।

PunjabKesari

ਇਸ ਫਿਲਮ ਦੀ ਕਹਾਣੀ, ਸਕ੍ਰੀਨ ਪਲੇਅ ਤੇ ਡਾਇਲਾਗ ਜੀਵਾ ਦੇ ਲਿਖੇ ਹੋਏ ਹਨ। ਇਸ ਫਿਲਮ 'ਚ ਅੰਮ੍ਰਿਤ ਮਾਨ ਤੇ ਈਸ਼ਾ ਰਿਖੀ ਤੋਂ ਇਲਾਵਾ ਕਰਮਜੀਤ ਅਨਮੋਲ, ਰਾਣਾ ਰਣਬੀਰ, ਸਰਦਾਰ ਸੋਹੀ, ਹਰਬੀ ਸੰਘਾ, ਨਿਰਮਲ ਰਿਸ਼ੀ, ਰੁਪਿੰਦਰ ਰੁਪੀ, ਮਲਕੀਤ ਰੌਨੀ, ਰੁਪਿੰਦਰ ਰੁਪੀ ਵਰਗੇ ਕਲਾਕਾਰ ਮੁੱਖ ਭੂਮਿਕਾ 'ਚ ਹਨ। ਦੱਸ ਦੇਈਏ ਕਿ ਅੰਮ੍ਰਿਤ ਮਾਨ ਤੇ ਈਸ਼ਾ ਰਿਖੀ ਦੀ 'ਦੋ ਦੂਣੀ ਪੰਜ' 11 ਜਨਵਰੀ ਵ੍ਹਾਈਟ ਹਿੱਲ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਹੋ ਰਹੀ ਹੈ।

 
 
 
 
 
 
 
 
 
 
 
 
 
 

TEACHER hundae TICHAR ni hunda😂😂 specially youth layi ikk bht important topic nu shedeya asi🙏🏽 DO DOONI PANJ 11 JANUARY

A post shared by Amrit Maan (@amritmaan106) on Jan 8, 2019 at 1:42am PST



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News