''ਨਿੱਕਾ ਜ਼ੈਲਦਾਰ 2'' ਦੇ ਪੋਸਟਰਾਂ ''ਚ ਦੋਖੋ ਐਮੀ ਵਿਰਕ ਨਾਲ ਸੋਨਮ ਬਾਜਵਾ ਤੇ ਵਾਮਿਕਾ ਗੱਬੀ ਦਾ ਦਿਲ ਖਿੱਚਵਾਂ ਅੰਦਾਜ਼

9/19/2017 3:07:34 PM

ਜਲੰਧਰ— ਫਿਲਮ 'ਨਿੱਕਾ ਜ਼ੈਲਦਾਰ 2' 22 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਐਮੀ ਵਿਰਕ ਨਾਲ ਸੋਨਮ ਬਾਜਵਾ ਨਜ਼ਰ ਆਵੇਗੀ। ਇਸ ਫਿਲਮ ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ, ਜੋ ਕਿ ਪੰਜਾਬੀ ਫ਼ਿਲਮ ਇੰਡਸਟਰੀ ਦੇ ਸਤਿਕਾਰਤ ਫ਼ਿਲਮ ਨਿਰਦੇਸ਼ਕ ਹੈ। ਸਿਮਰਜੀਤ ਸਿੰਘ ਜਿਸ ਕਿਸਮ ਦੇ ਸਿਨੇਮੇ ਦੀ ਕਲਪਨਾ ਕਰਦੇ ਹਨ, ਇਹ ਫ਼ਿਲਮ ਉਸੇ ਕਿਸਮ ਦੀ ਹੀ ਹੈ।

PunjabKesari

ਉਨ੍ਹਾਂ ਨੂੰ ਉਮੀਦ ਹੀ ਨਹੀਂ ਸਗੋਂ ਪੂਰਾ ਵਿਸ਼ਵਾਸ ਹੈ ਕਿ ਦਰਸ਼ਕ ਉਨ੍ਹਾਂ ਦੀ ਆਸ ਧੁੰਦਲੀ ਨਹੀਂ ਪਵੇਗੀ। ਉਨ੍ਹਾਂ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਹੀ 'ਨਿੱਕਾ ਜ਼ੈਲਦਾਰ 2' ਨੂੰ ਵੀ ਸ਼ਾਨਦਾਰ ਹੁੰਗਾਰਾ ਮਿਲੇਗਾ। ਹੁਣ ਤੱਕ 'ਨਿੱਕਾ ਜ਼ੈਲਦਾਰ 2' ਦੇ ਕਾਫੀ ਪੋਸਟਰ ਰਿਲੀਜ਼ ਹੋ ਚੁੱਕੇ ਹਨ, ਜੋ ਕਾਫੀ ਸ਼ਾਨਦਾਰ ਹਨ। ਅੱਜ ਤੁਹਾਨੂੰ ਫਿਲਮ ਦੇ ਸਾਰੇ ਪੋਸਟਰ ਦਿਖਾਉਣ ਜਾ ਰਹੇ ਹਨ, ਜਿਨ੍ਹਾਂ 'ਚ ਤੁਸੀਂ ਐਮੀ ਵਿਰਕ ਤੇ ਸੋਨਮ ਬਾਜਵਾ ਦਾ ਦਿਲ ਖਿੱਚਵਾਂ ਅੰਦਾਜ਼ ਦੇਖ ਸਕੋਗੇ।

PunjabKesari

ਇਸ ਫ਼ਿਲਮ 'ਚ ਐਮੀ ਵਿਰਕ, ਸੋਨਮ ਬਾਜਵਾ, ਵਾਮਿਕਾ ਗੱਬੀ, ਨਿਰਮਲ ਰਿਸ਼ੀ, ਰਾਣਾ ਰਣਬੀਰ ਤੇ ਸਰਦਾਰ ਸੋਹੀ ਸਮੇਤ ਕਈ ਨਾਮੀਂ ਕਲਾਕਾਰਾਂ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਹੁਣ ਤੱਕ ਇਸ ਫਿਲਮ ਦੇ 'ਗਾਨੀ', 'ਕਲੀ ਜੋਟਾ', ਤੇ 'ਜੱਟੀ ਮਿਲੀ ਜੱਟ ਨੂੰ' ਆਦਿ ਰਿਲੀਜ਼ ਹੋ ਚੁੱਕੇ ਹਨ। ਇਨ੍ਹਾਂ ਗੀਤਾਂ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਉਮੀਦ ਕੀਤੀ ਜਾਂਦੀ ਹੈ ਕਿ ਫਿਲਮ 'ਚ ਐਮੀ ਵਿਰਕ ਨਾਲ ਸੋਨਮ ਬਾਜਵਾ ਤੇ ਵਾਮਿਕਾ ਗੱਬੀ ਦੀ ਕੈਮਿਸਟਰੀ ਲੋਕਾਂ ਨੂੰ ਖੂਬ ਪਸੰਦ ਆਵੇਗੀ। 

PunjabKesari
ਕਰੀਬ 20 ਸਾਲਾਂ ਤੋਂ ਫ਼ਿਲਮਸਾਜ਼ੀ ਨਾਲ ਜੁੜੇ ਸਿਮਰਜੀਤ ਦੇ ਸਿਨੇਮੇ ਦੀ ਇਕ ਵੱਖਰੀ ਭਾਸ਼ਾ ਹੈ। ਇਹ ਭਾਸ਼ਾ ਉਨ੍ਹਾਂ ਦੀਆਂ ਫ਼ਿਲਮਾਂ ਦਾ ਅਧਿਐਨ ਕਰਨ 'ਤੇ ਹੀ ਸਮਝ ਲੱਗਦੀ ਹੈ। ਸਿਮਰ ਦੀ ਬਤੌਰ ਨਿਰਦੇਸ਼ਕ ਪਹਿਲੀ ਫ਼ਿਲਮ 'ਚੱਕ ਜਵਾਨਾਂ' ਸੀ, ਪਰ ਉਸ ਦੀ ਚਰਚਾ 'ਅੰਗਰੇਜ਼' ਫ਼ਿਲਮ ਨਾਲ ਹੋਈ। ਅਮਰਿੰਦਰ ਗਿੱਲ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਨੇ ਨਾ ਸਿਰਫ਼ ਸਫ਼ਲਤਾ ਦੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਬਲਕਿ ਉਸ ਸਮੇਤ ਅਮਰਿੰਦਰ ਗਿੱਲ ਤੇ ਐਮੀ ਵਿਰਕ ਨੂੰ ਵੀ ਇਸ ਇੰਡਸਟਰੀ 'ਚ ਸਥਾਪਤ ਕੀਤਾ।

PunjabKesari

ਐਮੀ ਵਿਰਕ ਨੂੰ ਲੈ ਕੇ ਬਣਾਈ ਉਸਦੀ ਫ਼ਿਲਮ 'ਨਿੱਕਾ ਜ਼ੈਲਦਾਰ' ਨੇ ਫਿਰ ਤੋਂ ਸਾਬਤ ਕੀਤਾ ਕਿ ਸਿਮਰ ਪੰਜਾਬੀ ਸਿਨੇਮੇ ਦੇ ਦਰਸ਼ਕਾਂ ਦੀ ਨਬਜ਼ ਸਮਝਦੇ ਹਨ। ਇਸ ਫ਼ਿਲਮ ਦੀ ਆਪਾਰ ਸਫ਼ਲਤਾ ਤੋਂ ਬਾਅਦ ਹੁਣ ਉਹ 'ਨਿੱਕਾ ਜ਼ੈਲਦਾਰ 2' ਲੈ ਕੇ ਆ ਰਹੇ ਹਨ।

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News