ਸੱਸ-ਨੂੰਹ ਦੀ ਆਪਸੀ ਸਾਂਝ ਨੂੰ ਪਰਦੇ 'ਤੇ ਦਿਖਾਵੇਗੀ 'ਨਿੱਕਾ ਜ਼ੈਲਦਾਰ 2'

9/20/2017 11:09:08 AM

ਜਲੰਧਰ— ਪਾਲੀਵੁੱਡ ਇੰਡਸਟਰੀ 'ਚ ਕਮਾਲ ਦੀ ਅਦਾਕਾਰੀ ਤੇ ਗਾਇਕੀ ਨਾਲ ਪ੍ਰਸਿੱਧੀ ਖੱਟਣ ਵਾਲੇ ਐਮੀ ਵਿਰਕ ਨੇ ਦਰਸ਼ਕਾਂ ਨੂੰ ਹਮੇਸ਼ਾ ਹੀ ਖੁਸ਼ ਕੀਤਾ ਹੈ। 22 ਸਤੰਬਰ ਨੂੰ ਸਿਨੇਮਾਘਰਾਂ 'ਚ ਧੁੰਮਾਂ ਪਾਉਣ ਨੂੰ ਤਿਆਰ ਹੈ ਐਮੀ ਵਿਰਕ ਦੀ ਅਗਲੀ ਪੰਜਾਬੀ ਫਿਲਮ 'ਨਿੱਕਾ ਜ਼ੈਲਦਾਰ 2'। ਫਿਲਮ 'ਚ ਐਮੀ ਵਿਰਕ ਤੇ ਅਦਾਕਾਰਾ ਸੋਨਮ ਬਾਜਵਾ ਦੀ ਜੋੜੀ ਪਰਦੇ 'ਤੇ ਲੋਕਾਂ ਦੇ ਦਿਲਾਂ ਨੂੰ ਛੂਹੇਗੀ। ਫਿਲਮ ਦੇ ਟਰੇਲਰ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਇਸ ਤੋਂ ਇਲਾਵਾ ਹੁਣ ਤੱਕ ਫਿਲਮ ਦੇ 3 ਗੀਤ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ। ਪੰਜਾਬੀ ਫਿਲਮ 'ਨਿੱਕਾ ਜ਼ੈਲਦਾਰ 2' 'ਚ ਦਰਸ਼ਕਾਂ ਨੂੰ ਡਬਲ ਧਮਾਲ ਦੇਖਣ ਨੂੰ ਮਿਲੇਗਾ। 'ਨਿੱਕਾ ਜ਼ੈਲਦਾਰ' ਦੀ ਅਪਾਰ ਸਫਲਤਾ ਤੋਂ ਬਾਅਦ ਇਸ ਦੇ ਸੀਕਵਲ ਵਜੋਂ ਰਿਲੀਜ਼ ਹੋ ਰਹੀ ਇਸ ਫਿਲਮ 'ਚ ਦਰਸ਼ਕ ਇਕ ਖੂਬਸੂਰਤ ਪ੍ਰੇਮ ਕਹਾਣੀ ਦੇ ਨਾਲ-ਨਾਲ ਪੁਰਾਤਨ ਪੰਜਾਬ ਦੇ ਦੀਦਾਰ ਵੀ ਕਰ ਸਕਣਗੇ। 'ਪਟਿਆਲਾ ਮੋਸ਼ਨ ਪਿਕਚਰਸ' ਦੇ ਬੈਨਰ ਹੇਠ ਬਣੀ ਨਿਰਮਾਤਾ ਅਮਨੀਤ ਸ਼ੇਰਸਿੰਘ ਕਾਕੂ ਦੀ ਇਸ ਫਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਨੇ ਕੀਤਾ ਹੈ।

PunjabKesari
'ਅੰਗਰੇਜ਼' ਤੇ 'ਨਿੱਕਾ ਜ਼ੈਲਦਾਰ' ਵਰਗੀਆਂ ਕਲਾਸਿਕ ਫਿਲਮਾਂ ਬਣਾ ਚੁੱਕੇ ਸਿਮਰ ਨੇ ਇਸ ਫਿਲਮ ਨੂੰ ਵੀ ਵੱਖ-ਵੱਖ ਤਰੀਕਿਆਂ ਨਾਲ ਖੂਬਸੂਰਤੀ ਦਾ ਜਾਮਾ ਪਹਿਨਾਇਆ ਹੈ। ਨਿਰਮਾਤਾ ਅਮਨੀਤ ਸ਼ੇਰਸਿੰਘ ਕਾਕੂ ਮੁਤਾਬਕ ਭਾਵੇਂ ਇਹ ਫਿਲਮ 'ਨਿੱਕਾ ਜ਼ੈਲਦਾਰ' ਦਾ ਸੀਕਵਲ ਹੈ ਪਰ ਦੋਹਾਂ 'ਚ ਕਾਫੀ ਫਰਕ ਹੈ। ਦੋਹਾਂ ਫਿਲਮਾਂ 'ਚ ਸਿਰਫ ਇਕੋ ਚੀਜ਼ ਸਮਾਨ ਹੈ, ਉਹ ਹੈ ਨਿੱਕੇ ਦੇ ਵਿਆਹ ਦੀ ਸਮੱਸਿਆ।

PunjabKesari

ਇਸ ਫਿਲਮ 'ਚ ਐਮੀ ਵਿਰਕ ਨਾਲ ਦੋ ਹੀਰੋਇਨਾਂ ਸੋਨਮ ਬਾਜਵਾ ਤੇ ਵਾਮਿਕਾ ਗੱਬੀ ਨੇ ਕੰਮ ਕੀਤਾ ਹੈ। ਨਿੱਕਾ ਦੋਹਾਂ ਨੂੰ ਹੀ ਪਿਆਰ ਕਰਦਾ ਹੈ ਪਰ ਉਹ ਵਿਆਹ ਕਿਸ ਨਾਲ ਤੇ ਕਿਹੜੇ ਹਾਲਾਤ 'ਚ ਕਰਵਾਉਂਦਾ ਹੈ, ਇਹ ਦੇਖਣਾ ਮਜ਼ੇਦਾਰ ਹੋਵੇਗਾ। ਇਸ ਤੋਂ ਇਲਾਵਾ ਪਹਿਲੀ ਵਾਰ ਇਸ ਫਿਲਮ ਜ਼ਰੀਏ ਸੱਸ ਤੇ ਨੂੰਹ ਦੀ ਆਪਸੀ ਸਾਂਝ ਨੂੰ ਪਰਦੇ 'ਤੇ ਲਿਆਂਦਾ ਜਾਵੇਗਾ।

PunjabKesari

ਫਿਲਮ 'ਚ ਐਮੀ ਵਿਰਕ, ਸੋਨਮ ਬਾਜਵਾ ਤੇ ਵਾਮਿਕਾ ਗੱਬੀ ਤੋਂ ਇਲਾਵਾ ਨਿਰਮਲ ਰਿਸ਼ੀ, ਸਰਦਾਰ ਸੋਹੀ ਤੇ ਰਾਣਾ ਰਣਬੀਰ ਸਮੇਤ ਕਈ ਨਾਮੀ ਕਲਾਕਾਰਾਂ ਨੇ ਅਹਿਮ ਭੂਮਿਕਾ 'ਚ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News