ਅੱਜ ਸਿਨੇਮਾਘਰਾਂ ''ਚ ਧੁੰਮਾਂ ਪਾਵੇਗੀ ਐਮੀ ਵਿਰਕ ਦੀ ''ਨਿੱਕਾ ਜ਼ੈਲਦਾਰ 2''

9/22/2017 8:43:57 AM

ਜਲੰਧਰ— ਪਾਲੀਵੁੱਡ ਇੰਡਸਟਰੀ ਪ੍ਰਸਿੱਧੀ ਖੱਟਣ ਵਾਲੇ ਐਮੀ ਵਿਰਕ ਦੀ ਅਗਲੀ ਪੰਜਾਬੀ ਫਿਲਮ 'ਨਿੱਕਾ ਜ਼ੈਲਦਾਰ 2' 22 ਸਤੰਬਰ ਯਾਨੀ ਅੱਜ ਸਿਨੇਮਾਘਰਾਂ 'ਚ ਧੁੰਮਾਂ ਪਾਉਣ ਨੂੰ ਤਿਆਰ ਹੈ। ਫਿਲਮ 'ਚ ਐਮੀ ਵਿਰਕ ਤੇ ਅਦਾਕਾਰਾ ਸੋਨਮ ਬਾਜਵਾ ਦੀ ਜੋੜੀ ਪਰਦੇ 'ਤੇ ਲੋਕਾਂ ਦੇ ਦਿਲਾਂ ਨੂੰ ਛੂਹੇਗੀ। ਪੰਜਾਬੀ ਫਿਲਮ 'ਨਿੱਕਾ ਜ਼ੈਲਦਾਰ 2' 'ਚ ਦਰਸ਼ਕਾਂ ਨੂੰ ਡਬਲ ਧਮਾਲ ਦੇਖਣ ਨੂੰ ਮਿਲੇਗਾ। 'ਨਿੱਕਾ ਜ਼ੈਲਦਾਰ' ਦੀ ਅਪਾਰ ਸਫਲਤਾ ਤੋਂ ਬਾਅਦ ਇਸ ਦੇ ਸੀਕਵਲ ਵਜੋਂ ਰਿਲੀਜ਼ ਹੋ ਰਹੀ ਇਸ ਫਿਲਮ 'ਚ ਦਰਸ਼ਕ ਇਕ ਖੂਬਸੂਰਤ ਪ੍ਰੇਮ ਕਹਾਣੀ ਦੇ ਨਾਲ-ਨਾਲ ਪੁਰਾਤਨ ਪੰਜਾਬ ਦੇ ਦੀਦਾਰ ਵੀ ਕਰ ਸਕਣਗੇ। 'ਪਟਿਆਲਾ ਮੋਸ਼ਨ ਪਿਕਚਰਸ' ਦੇ ਬੈਨਰ ਹੇਠ ਬਣੀ ਨਿਰਮਾਤਾ ਅਮਨੀਤ ਸ਼ੇਰਸਿੰਘ ਕਾਕੂ ਦੀ ਇਸ ਫਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਨੇ ਕੀਤਾ ਹੈ।

PunjabKesari
ਇਸ ਤੋਂ ਇਲਾਵਾ ਹੁਣ ਤੱਕ ਫਿਲਮ ਦੇ 3 ਗੀਤ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ।ਇਸ ਫਿਲਮ 'ਚ ਐਮੀ ਵਿਰਕ ਨਾਲ ਦੋ ਹੀਰੋਇਨਾਂ ਸੋਨਮ ਬਾਜਵਾ ਤੇ ਵਾਮਿਕਾ ਗੱਬੀ ਨੇ ਕੰਮ ਕੀਤਾ ਹੈ। ਨਿੱਕਾ ਦੋਹਾਂ ਨੂੰ ਹੀ ਪਿਆਰ ਕਰਦਾ ਹੈ ਪਰ ਉਹ ਵਿਆਹ ਕਿਸ ਨਾਲ ਤੇ ਕਿਹੜੇ ਹਾਲਾਤ 'ਚ ਕਰਵਾਉਂਦਾ ਹੈ, ਇਹ ਦੇਖਣਾ ਮਜ਼ੇਦਾਰ ਹੋਵੇਗਾ। ਇਸ ਤੋਂ ਇਲਾਵਾ ਪਹਿਲੀ ਵਾਰ ਇਸ ਫਿਲਮ ਜ਼ਰੀਏ ਸੱਸ ਤੇ ਨੂੰਹ ਦੀ ਆਪਸੀ ਸਾਂਝ ਨੂੰ ਪਰਦੇ 'ਤੇ ਲਿਆਂਦਾ ਜਾਵੇਗਾ। ਫਿਲਮ 'ਚ ਐਮੀ ਵਿਰਕ, ਸੋਨਮ ਬਾਜਵਾ ਤੇ ਵਾਮਿਕਾ ਗੱਬੀ ਤੋਂ ਇਲਾਵਾ ਨਿਰਮਲ ਰਿਸ਼ੀ, ਸਰਦਾਰ ਸੋਹੀ ਤੇ ਰਾਣਾ ਰਣਬੀਰ ਸਮੇਤ ਕਈ ਨਾਮੀ ਕਲਾਕਾਰਾਂ ਨੇ ਅਹਿਮ ਭੂਮਿਕਾ 'ਚ ਹਨ।

PunjabKesari
'ਅੰਗਰੇਜ਼' ਤੇ 'ਨਿੱਕਾ ਜ਼ੈਲਦਾਰ' ਵਰਗੀਆਂ ਕਲਾਸਿਕ ਫਿਲਮਾਂ ਬਣਾ ਚੁੱਕੇ ਸਿਮਰ ਨੇ ਇਸ ਫਿਲਮ ਨੂੰ ਵੀ ਵੱਖ-ਵੱਖ ਤਰੀਕਿਆਂ ਨਾਲ ਖੂਬਸੂਰਤੀ ਦਾ ਜਾਮਾ ਪਹਿਨਾਇਆ ਹੈ। ਨਿਰਮਾਤਾ ਅਮਨੀਤ ਸ਼ੇਰਸਿੰਘ ਕਾਕੂ ਮੁਤਾਬਕ ਭਾਵੇਂ ਇਹ ਫਿਲਮ 'ਨਿੱਕਾ ਜ਼ੈਲਦਾਰ' ਦਾ ਸੀਕਵਲ ਹੈ ਪਰ ਦੋਹਾਂ 'ਚ ਕਾਫੀ ਫਰਕ ਹੈ। ਦੋਹਾਂ ਫਿਲਮਾਂ 'ਚ ਸਿਰਫ ਇਕੋ ਚੀਜ਼ ਸਮਾਨ ਹੈ, ਉਹ ਹੈ ਨਿੱਕੇ ਦੇ ਵਿਆਹ ਦੀ ਸਮੱਸਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News