'ਇਸ਼ਕ ਕਚਹਿਰੀ' ਤੇ 'ਵੋਇਸ ਆਫ ਪੰਜਾਬ' ਨਾਲ ਖਾਸ ਮੁਕਾਮ ਹਾਸਲ ਕਰ ਚੁੱਕੀ ਨਿਮਰਤ ਖਹਿਰਾ

Wednesday, August 08, 2018 11:29 AM

ਜਲੰਧਰ(ਬਿਊਰੋ)— ਪੰਜਾਬੀ ਇੰਡਸਟਰੀ ਦੀ ਖੂਬਸੂਰਤ ਅਤੇ ਸੁਰੀਲੀ ਆਵਾਜ਼ ਦੀ ਮਲਿੱਕਾ ਨਿਮਰਤ ਖਹਿਰਾ ਅੱਜ ਆਪਣਾ 26ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਨ੍ਹਾਂ ਦਾ ਜਨਮ 8 ਅਗਸਤ 1992 'ਚ ਜ਼ਿਲ੍ਹਾ ਗੁਰਦਾਸਪੁਰ 'ਚ ਹੋਇਆ। ਉਨ੍ਹਾਂ ਦਾ ਪੂਰਾ ਨਾਂ ਨਿਮਰਤ ਕੌਰ ਖਹਿਰਾ ਹੈ।

PunjabKesari

ਉਨ੍ਹਾਂ ਨੇ ਆਪਣੀ ਸਕੂਲੀ ਸਿੱਖਿਆ ਡੀ. ਏ. ਵੀ. ਕਾਲਜ ਬਟਾਲਾ ਅਤੇ ਬੀ. ਏ. ਦੀ ਡਿਗਰੀ ਐੱਚ. ਐੱਮ. ਵੀ ਕਾਲਜ ਜਲੰਧਰ ਤੋਂ ਕੀਤੀ ਹੈ। ਇਸ ਤੋਂ ਇਲਾਵਾ ਉਹ 'ਵੋਇਸ ਆਫ ਪੰਜਾਬ ਸੀਜ਼ਨ 3' ਦੀ ਜੇਤੂ ਵੀ ਰਹਿ ਚੁੱਕੀ ਹੈ।

PunjabKesari

ਉਨ੍ਹਾਂ ਨੂੰ ਆਪਣੀ ਜ਼ਿੰਦਗੀ 'ਚ ਅਸਲੀ ਪਛਾਣ ਗੀਤ 'ਇਸ਼ਕ ਕਚਹਿਰੀ' ਰਾਹੀਂ ਮਿਲੀ ਸੀ।

PunjabKesari

ਇਸ ਗੀਤ ਤੋਂ ਇਲਾਵਾ ਉਹ 'ਸੈਲਿਊਟ ਵੱਜਦੇ', 'ਰੌਹਬ ਰੱਖਦੀ', 'ਤਾਂ ਵੀ ਚੰਗਾ ਲੱਗਦਾ', 'ਅੱਖਰ', 'ਡੇ. ਜੇ. ਵਾਲਿਆ', 'ਲਕੀਰਾਂ', 'ਗਾਨੀ', 'ਵੇਖ ਨੱਚਦੀ', 'ਦੀਦਾਰ', 'ਰੂਲ ਬ੍ਰੇਕਰ' ਵਰਗੇ ਗੀਤਾਂ ਨਾਲ ਲੋਕਾਂ ਦੀਆਂ ਧੜਕਣਾਂ ਨੂੰ ਛੂਹਿਆ ਹੈ ਅਤੇ ਇਕ ਮੁਕਾਮ ਹਾਸਲ ਕੀਤਾ ਹੈ।

PunjabKesari
ਜ਼ਿਕਰਯੋਗ ਹੈ ਕਿ ਨਿਮਰਤ ਨੇ ਆਪਣੇ ਜਨਮਦਿਨ ਦੀ ਖਬਰ ਖੁਦ ਆਪਣੇ ਪ੍ਰਸ਼ੰਸਕਾਂ ਨੂੰ ਸ਼ੋਸ਼ਲ ਮੀਡੀਆ ਰਾਹੀਂ ਦਿੱਤੀ ਹੈ।

PunjabKesari

ਪੰਜਾਬੀ ਗਾਇਕੀ ਨੂੰ ਚਾਰ-ਚੰਨ ਲਾਉਣ ਵਾਲੀ ਨਿਮਰਤ ਖਹਿਰਾ ਨੇ ਸਾਫ-ਸੁਥਰੀ ਗਾਇਕੀ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਪਛਾਣ ਬਣਾਈ।

PunjabKesari

ਨਿਮਰਤ ਖਹਿਰਾ ਨੇ ਹੁਣ ਤੱਕ ਜੋ ਵੀ ਸਰੋਤਿਆਂ ਦੀ ਝੋਲੀ 'ਚ ਗੀਤ ਪਾਏ ਹਨ, ਉਨ੍ਹਾਂ 'ਚ ਉਸ ਨੇ ਸੱਭਿਆਚਾਰਕ ਗੀਤਾਂ ਦੀਆਂ ਲੜੀਆਂ ਨੂੰ ਪਰਾਓ ਕੇ ਪਾਇਆ ਹੈ।

PunjabKesari

ਨਿਮਰਤ ਖਹਿਰਾ ਉਨ੍ਹਾਂ ਨਾਮੀ ਗਾਇਕਾਂ 'ਚ ਮਸ਼ਹੂਰ ਹੈ, ਜੋ ਸਾਫ-ਸੁਥਰੀ ਤੇ ਸੱਭਿਆਚਾਰਕ ਗਾਇਕੀ ਨਾਲ ਜਾਣੇ ਜਾਂਦੇ ਹਨ। 

PunjabKesari

PunjabKesari

PunjabKesari

PunjabKesari

PunjabKesari

PunjabKesari


Edited By

Sunita

Sunita is news editor at Jagbani

Read More