ਕਲਰਸ ''ਤੇ ਧੂਮ ਮਚਾਉਣ ਆ ਰਹੀ ਪੰਜਾਬ ਦੀ ਧੀ ਨਿਮਰਤ ਕੌਰ

Friday, May 24, 2019 12:27 PM

ਜਲੰਧਰ(ਬਿਊਰੋ)— ਕਲਰਸ ਚੈਨਲ ਜਲਦ ਹੀ ਤੁਹਾਡੇ ਲਈ ਲੈ ਕੇ ਆ ਰਿਹਾ ਹੈ ਇਕ ਨਵਾਂ ਸੀਰੀਅਲ 'ਛੋਟੀ ਸਰਦਾਰਨੀ'। ਇਸ 'ਚ ਮੁੱਖ ਰੋਲ ਮਹਿਕ ਦਾ ਕਿਰਦਾਰ ਨਿਭਾਅ ਰਹੀ ਨਿਮਰਤ ਕੌਰ, ਜੋ ਚੰਡੀਗੜ੍ਹ ਦੀ ਇਕ ਸਿੰਪਲ ਲੜਕੀ ਹੈ ਤੇ ਪਹਿਲੀ ਵਾਰ ਕਿਸੇ ਸੀਰੀਅਲ 'ਚ ਰੋਲ ਕਰ ਰਹੀ ਹੈ। ਨਿਮਰਤ ਨੇ 'ਜਗ ਬਾਣੀ' ਨਾਲ ਖਾਸ ਗੱਲਬਾਤ ਦੌਰਾਨ ਦੱਸਿਆ ਕਿ ਇਸ ਸੀਰੀਅਲ 'ਚ ਮਹਿਕ ਨਾਂ ਦੀ ਲੜਕੀ ਜੋ ਕਿ ਬਹੁਤ ਇੰਡੀਪੈਂਡੈਂਟ ਅਤੇ ਸਟ੍ਰਾਂਗ ਹੈ। ਇਸ ਦੇ ਨਾਲ-ਨਾਲ ਆਪਣੀ ਕੌਮ ਅਤੇ ਸੰਸਕ੍ਰਿਤੀ ਨਾਲ ਸਬੰਧਤ ਹੈ, ਦੋ ਰੋਲ ਨਿਭਾਅ ਰਹੀ ਹੈ ਕਿਉਂਕਿ ਮੈਂ ਵੀ ਇਕ ਸਿੱਖ ਫੈਮਿਲੀ ਤੋਂ ਹਾਂ ਤਾਂ ਮੈਨੂੰ ਇਸ ਕਿਰਦਾਰ ਨੂੰ ਨਿਭਾਉਣ 'ਚ ਜ਼ਿਆਦਾ ਮੁਸ਼ਕਲ ਨਹੀਂ ਰਹੀ। ਮੈਨੂੰ ਮੇਰੇ ਨੈਤਿਕ ਮੁੱਲਾਂ ਦੀ ਜਾਣਕਾਰੀ ਪਹਿਲਾਂ ਹੀ ਹੈ।
PunjabKesari
ਉਸ ਨੇ ਦੱਸਿਆ ਕਿ ਵਕਾਲਤ ਦੌਰਾਨ ਹੀ ਉਸ ਨੂੰ ਮਿਸ ਇੰਡੀਆ 2018 ਦੇ ਟਾਪ 12 'ਚ ਚੁਣਿਆ ਗਿਆ ਸੀ। ਬਚਪਨ ਤੋਂ ਹੀ ਐਕਟਿੰਗ ਦਾ ਸ਼ੌਕ ਹੋਣ ਕਾਰਨ ਉਹ ਸਕੂਲ ਟਾਈਮ ਤੋਂ ਹੀ ਥੀਏਟਰ ਆਰਟਿਸਟ ਰਹੀ ਹੈ। ਅਸੀਂ ਇਸ ਸੀਰੀਅਲ ਰਾਹੀਂ ਆਪਣੇ ਦਰਸ਼ਕਾਂ ਅਤੇ ਸਮਾਜ 'ਚ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਅੱਜਕਲ ਦੀਆਂ ਲੜਕੀਆਂ ਕਿਸੇ ਵੀ ਹਾਲਾਤ ਅਤੇ ਮੁਸੀਬਤ ਨਾਲ ਇਕੱਲੇ ਹੀ ਨਜਿੱਠ ਸਕਦੀਆਂ ਹਨ। ਇਸ ਸੀਰੀਅਲ 'ਚ ਦਿਖਾਈ ਜਾਣ ਵਾਲੀ ਪ੍ਰੇਮ ਕਹਾਣੀ ਲੋਕਾਂ ਦਾ ਖੂਬ ਮਨੋਰੰਜਨ ਕਰੇਗੀ।


Edited By

Manju

Manju is news editor at Jagbani

Read More