ਲੋਕ ਗੀਤ ਨਾਲ ਨਿੰਜਾ ਤੇ ਰਣਜੀਤ ਬਾਵਾ ਨੇ ਬੰਨ੍ਹਿਆ ਰੰਗ

Friday, March 8, 2019 9:07 AM
ਲੋਕ ਗੀਤ ਨਾਲ ਨਿੰਜਾ ਤੇ ਰਣਜੀਤ ਬਾਵਾ ਨੇ ਬੰਨ੍ਹਿਆ ਰੰਗ

ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਨਾਲ ਲੋਕਾਂ ਦੇ ਦਿਲ ਟੁੰਬਣ ਵਾਲੇ ਪੰਜਾਬੀ ਗਾਇਕ ਰਣਜੀਤ ਬਾਵਾ ਤੇ ਨਿੰਜਾ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਰਣਜੀਤ ਬਾਵਾ ਅਤੇ ਨਿੰਜਾ ਇਕੱਠੇ ਪੰਜਾਬੀ ਲੋਕ ਗੀਤ ਗਾਉਂਦੇ ਨਜ਼ਰ ਆ ਰਹੇ ਹਨ। 

 
 
 
 
 
 
 
 
 
 
 
 
 
 

Happy Birthday my Ghaint bro @its_ninja 😎Rabb hamesha khush talhe nd chardi kala mre bhra di 🙏🏻Bhut Ghaint kalakar mera veer aun wale sare projects lyi duawan 😎Love u bro

A post shared by Ranjit Bawa (@ranjitbawa) on Mar 6, 2019 at 4:16am PST


ਦੱਸ ਦਈਏ ਕਿ 6 ਮਾਰਚ ਨੂੰ ਨਿੰਜਾ ਨੇ ਆਪਣਾ ਜਨਮਦਿਨ 'ਦੁਰਬੀਨ' ਦੀ ਟੀਮ ਨਾਲ ਸੈਲੀਬ੍ਰੇਟ ਕੀਤਾ ਸੀ, ਜਿਸ ਦੀਆਂ ਵੀਡੀਓਜ਼ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਸਟੋਰੀ 'ਚ ਸ਼ੇਅਰ ਕੀਤੀਆਂ ਸਨ। ਇਸ ਵੀਡੀਓ 'ਚ ਰਣਜੀਤ ਬਾਵਾ ਨਿੰਜਾ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ 'ਚ ਰਣਜੀਤ ਬਾਵਾ ਗੀਤ ਗਾ ਰਹੇ ਹਨ ਅਤੇ ਨਿੰਜਾ ਗਾਣੇ ਨੂੰ ਸੰਗੀਤ ਦੇ ਰਹੇ ਹਨ। ਪ੍ਰਸ਼ੰਸ਼ਕਾਂ ਵੱਲੋਂ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਰਣਜੀਤ ਬਾਵਾ, ਨਿੰਜਾ, ਜੱਸੀ ਗਿੱਲ ਅਤੇ ਗੁਰਨਾਮ ਭੁੱਲਰ ਦੀ ਫਿਲਮ 'ਹਾਈ ਐਂਡ ਯਾਰੀਆਂ' 22 ਫਰਵਰੀ ਨੂੰ ਰਿਲੀਜ਼ ਹੋਈ ਹੈ, ਜਿਸ ਨੂੰ ਬਾਕਸ ਆਫਿਸ 'ਤੇ ਚੰਗਾ ਹੁੰਗਾਰਾ ਮਿਲ ਰਿਹਾ ਹੈ।


Edited By

Sunita

Sunita is news editor at Jagbani

Read More