B''day Spl : ਅੱਧੀ ਰਾਤ ਨਿੰਜਾ ਨੂੰ ਮਿਲਿਆ ਖਾਸ ਸਰਪ੍ਰਾਈਜ਼

Wednesday, March 6, 2019 11:58 AM

ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਪੰਜਾਬੀ ਗਾਇਕ ਤੇ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਨਿੰਜਾ ਅੱਜ ਯਾਨੀ 6 ਮਾਰਚ ਨੂੰ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਹਾਲ ਹੀ 'ਚ ਨਿੰਜਾ ਨੇ ਆਪਣੀ ਫਿਲਮ 'ਦੂਰਬੀਨ' ਦੀ ਸਟਾਰ ਕਾਸਟ ਨਾਲ ਪਹਿਲਾਂ ਕੇਕ ਕੱਟ ਕੇ ਬਰਥਡੇ ਸੈਲੀਬ੍ਰੇਟ ਕੀਤਾ ਹੈ, ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਚ ਫੈਨਜ਼ ਨਾਲ ਸ਼ੇਅਰ ਕੀਤੀਆਂ ਹਨ। ਨਿੰਜਾ ਨੇ ਆਪਣੀ ਕਰੀਅਰ ਦੀ ਸ਼ੁਰੂਆਤ ਗਾਇਕੀ ਤੋਂ ਕੀਤੀ ਸੀ, ਜਿਸ ਤੋਂ ਬਾਅਦ ਹੋਲੀ-ਹੋਲੀ ਉਨ੍ਹਾਂ ਨੇ ਫਿਲਮ ਇੰਡਸਟਰੀ ਵੱਲ ਰੁੱਖ ਕਰ ਲਿਆ।

PunjabKesari

ਦੱਸ ਦਈਏ ਕਿ 'ਰੋਈ ਨਾ', 'ਚੈਲੇਂਜ', 'ਗੱਲ ਜੱਟਾਂ ਵਾਲੀ', 'ਠੋਕਦਾ ਰਿਹਾ', 'ਹਵਾ ਦੇ ਵਰਕੇ' ਅਤੇ 'ਉਹ ਕਿਉਂ ਨਾ ਜਾਣ ਸਕੇ' ਆਦਿ ਗੀਤਾਂ ਨਾਲ ਪਛਾਣ ਬਣਾਉਣ ਵਾਲੇ ਨਿੰਜਾ ਦੀ ਪਹਿਲੀ ਫਿਲਮ 'ਚੰਨਾ ਮੇਰਿਆ' ਸੀ, ਜਿਸ 'ਚ ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਖੂਬ ਜੌਹਰ ਦਿਖਾਏ। 'ਚੰਨਾ ਮੇਰਿਆ' 'ਚ ਉਨ੍ਹਾਂ ਦੀ ਅਦਾਕਾਰੀ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ, ਜਿਸ ਦੀ ਬਦੌਲ ਅੱਜ ਉਨ੍ਹਾਂ ਦੀ ਝੋਲੀ 'ਚ ਕਈ ਫਿਲਮਾਂ ਹਨ। 

PunjabKesari
ਦੱਸ ਦਈਏ ਕਿ ਹਾਲ ਹੀ 'ਚ ਨਿੰਜਾ ਦੀ ਫਿਲਮ 'ਹਾਈ ਐਂਡ ਯਾਰੀਆਂ' ਰਿਲੀਜ਼ ਹੋਈ ਹੈ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਨਿੰਜਾ ਆਪਣੀ ਅਗਲੀ ਫਿਲਮ 'ਦੂਰਬੀਨ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਤੋਂ ਇਲਾਵਾ ਉਨ੍ਹਾਂ ਕੋਲ ਇਕ ਹੋਰ ਫਿਲਮ ਹੈ, ਜਿਸ ਦਾ ਨਾਂ 'ਜ਼ਿੰਦਗੀ ਜ਼ਿੰਦਾਬਾਦ' ਹੈ। ਇਸ ਫਿਲਮ ਦਾ ਪੋਸਟਰ ਕੁਝ ਦਿਨ ਪਹਿਲਾਂ ਹੀ ਨਿੰਜਾ ਨੇ ਸ਼ੇਅਰ ਕੀਤਾ ਹੈ। 

PunjabKesari
ਦੱਸਣਯੋਗ ਹੈ ਕਿ ਨਿੰਜਾ ਨੇ 'ਸੈਡ ਅਤੇ ਰੋਮਾਂਟਿਕ' ਗੀਤਾਂ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਖਾਸ ਪਛਾਣ ਬਣਾ ਚੁੱਕੇ ਹਨ। 'ਰੌਲੇ ਦੀ ਜ਼ਮੀਨ', 'ਦੁਨਾਲੀ' ਅਤੇ 'ਯਾਰੀ ਬਦਕਾਰੀ' ਵਰਗੇ ਸੁਪਰਹਿੱਟ ਗੀਤ ਦਰਸ਼ਕਾਂ ਦੀ ਝੋਲੀ 'ਚ ਪਾਉਣ ਵਾਲੇ ਨਿੰਜਾ ਨੇ ਕੁਝ ਹਫਤੇ ਪਹਿਲਾਂ ਹੀ ਵਿਆਹ ਕਰਵਾਇਆ ਹੈ। ਦੱਸ ਦੇਈਏ ਕਿ ਚੰਡੀਗੜ੍ਹ ਦੇ ਇਕ ਹੋਟਲ 'ਚ ਨਿੰਜਾ ਵਿਆਹ ਦੇ ਬੰਧਨ 'ਚ ਬੱਝਾ ਸੀ ਅਤੇ ਇਸ ਵਿਆਹ ਨੂੰ ਉਨ੍ਹਾਂ ਨੇ ਕਾਫੀ ਸੀਕ੍ਰੇਟ ਰੱਖਿਆ ਸੀ।

PunjabKesari


Edited By

Sunita

Sunita is news editor at Jagbani

Read More