ਕਾਲਜ ਸਮੇਂ ਪ੍ਰਪੋਜ਼ ਕਰਨ ਵਾਲੀ ਲੜਕੀ ਦੇ ਇੰਤਜ਼ਾਰ ''ਚ ਹਨ ਨਿੰਜਾ

Thursday, May 18, 2017 2:47 PM
ਕਾਲਜ ਸਮੇਂ ਪ੍ਰਪੋਜ਼ ਕਰਨ ਵਾਲੀ ਲੜਕੀ ਦੇ ਇੰਤਜ਼ਾਰ ''ਚ ਹਨ ਨਿੰਜਾ

ਜਲੰਧਰ— ਮੱਧ ਵਰਗੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਨਿੰਜਾ ਨੇ ਸਖਤ ਮਿਹਨਤ ਕਰਕੇ ਅੱਜ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਨਿੰਜਾ ਨੇ ''ਜਗ ਬਾਣੀ'' ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਅੱਜ ਵੀ ਉਸ ਲੜਕੀ ਦਾ ਇੰਤਜ਼ਾਰ ਹੈ, ਜਿਸ ਨੇ ਉਨ੍ਹਾਂ ਨੂੰ ਕਾਲਜ ਦੇ ਦਿਨਾਂ ''ਚ ਪ੍ਰਪੋਜ਼ ਕੀਤਾ ਸੀ। ਨਿੰਜਾ ਨੇ ਦੱਸਿਆ ਕਿ ਕਾਲਜ ਸਮੇਂ ਉਹ ਦਿਖਣ ''ਚ ਸੋਹਣੇ ਨਹੀਂ ਸਨ ਤੇ ਉਸ ਦੌਰਾਨ ਜਿਸ ਲੜਕੀ ਨੇ ਉਨ੍ਹਾਂ ਨੂੰ ਪ੍ਰਪੋਜ਼ ਕੀਤਾ ਹੈ, ਉਸ ਲਈ ਨਿੰਜਾ ਦੇ ਦਿਲ ''ਚ ਅੱਜ ਵੀ ਇਕ ਖਾਸ ਜਗ੍ਹਾ ਹੈ।
ਅੱਜ ਦੁਨੀਆ ਉਨ੍ਹਾਂ ਨੂੰ ਜਾਣਦੀ ਹੈ, ਪਿਆਰ ਕਰਦੀ ਹੈ ਪਰ ਫਿਰ ਵੀ ਨਿੰਜਾ ਉਸੇ ਲੜਕੀ ਦੀ ਉਡੀਕ ''ਚ ਹਨ। ਨਿੰਜਾ ਆਪਣੇ ਮਾਪਿਆਂ ਲਈ ਇਕ ਵੱਡਾ ਤੇ ਖੂਬਸੂਰਤ ਘਰ ਬਣਾਉਣ ਦਾ ਸੁਪਨਾ ਬਹੁਤ ਜਲਦ ਪੂਰਾ ਕਰਨਗੇ। ਉਨ੍ਹਾਂ ਦੱਸਿਆ ਕਿ ਆਪਣਾ ਘਰ ਬਣਾਉਣ ਤੋਂ ਬਾਅਦ ਉਹ ਗੱਡੀ ਵੀ ਲੈਣਗੇ ਪਰ ਗੱਡੀ ਉਹ ਆਪਣੀ ਹੋਣ ਵਾਲੀ ਪਤਨੀ ਦੀ ਪਸੰਦ ਦੀ ਹੀ ਲੈਣਗੇ।