ਗਾਇਕੀ ਤੋਂ ਇਲਾਵਾ ਇਹ ਸ਼ੌਕ ਵੀ ਰੱਖਦੇ ਹਨ ਨਿੰਜਾ

Wednesday, May 17, 2017 1:42 PM
ਗਾਇਕੀ ਤੋਂ ਇਲਾਵਾ ਇਹ ਸ਼ੌਕ ਵੀ ਰੱਖਦੇ ਹਨ ਨਿੰਜਾ
ਜਲੰਧਰ— ਪੰਜਾਬੀ ਗਾਇਕ ਨਿੰਜਾ ਦੇ ਗੀਤਾਂ ਦਾ ਤਾਂ ਹਰ ਕੋਈ ਦੀਵਾਨਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਨਿੰਜਾ ਨੂੰ ਗਾਇਕੀ ਤੋਂ ਇਲਾਵਾ ਹੋਰ ਕੀ-ਕੀ ਪਸੰਦ ਹੈ? ਅੱਜ ਤੁਹਾਨੂੰ ਇਥੇ ਨਿੰਜਾ ਦੇ ਕੁਝ ਸ਼ੌਕ ਦੱਸਣ ਜਾ ਰਹੇ ਹਾਂ। ਨਿੰਜਾ ਨੂੰ ਖਾਣਾ ਬਣਾਉਣਾ ਬਹੁਤ ਪਸੰਦ ਹੈ। ਉਹ ਕਈ ਤਰ੍ਹਾਂ ਦੇ ਭਾਰਤੀ ਤੇ ਪੰਜਾਬੀ ਪਕਵਾਨ ਬਣਾ ਲੈਂਦੇ ਹਨ।
ਨਿੰਜਾ ਬਹੁਤ ਘੱਟ ਬੋਲਦੇ ਹਨ ਤੇ ਅਕਸਰ ਜਦੋਂ ਉਹ ਕਿਸੇ ਸ਼ੋਅ ਲਈ ਬਾਹਰ ਹੁੰਦੇ ਹਨ ਤਾਂ ਕਮਰੇ ''ਚ ਬੈਠ ਕੇ ਸੁਪਨੇ ਦੇਖਦੇ ਹਨ। ਨਿੰਜਾ ਦਾ ਕਹਿਣਾ ਹੈ ਕਿ ਜੇਕਰ ਅਸੀਂ ਸੁਪਨੇ ਨਹੀਂ ਦੇਖਾਂਗੇ ਤਾਂ ਉਨ੍ਹਾਂ ਨੂੰ ਪੂਰਾ ਵੀ ਕਦੇ ਨਹੀਂ ਕਰਾਂਗੇ। ਡਾਈਟ ਨੂੰ ਲੈ ਕੇ ਨਿੰਜਾ ਬਹੁਤ ਕਾਨਸ਼ੀਅਸ ਹਨ। ਜਿਮ ਤੇ ਚੰਗਾ ਖਾਣਾ-ਪੀਣਾ ਉਨ੍ਹਾਂ ਨੂੰ ਬਹੁਤ ਪਸੰਦ ਹੈ।