ਰੋਮਾਂਸ ਦੌਰਾਨ ਘਬਰਾ ਜਾਂਦੇ ਹਨ ਨਿੰਜਾ, ਨਿੱਜੀ ਜ਼ਿੰਦਗੀ ''ਚ ਨਹੀਂ ਮਿਲਿਆ ਮੌਕਾ

Wednesday, May 17, 2017 12:58 PM
ਰੋਮਾਂਸ ਦੌਰਾਨ ਘਬਰਾ ਜਾਂਦੇ ਹਨ ਨਿੰਜਾ, ਨਿੱਜੀ ਜ਼ਿੰਦਗੀ ''ਚ ਨਹੀਂ ਮਿਲਿਆ ਮੌਕਾ
ਜਲੰਧਰ— ਆਪਣੇ ਗੀਤਾਂ ਨਾਲ ਵੱਖਰੀ ਪਛਾਣ ਬਣਾਉਣ ਵਾਲੇ ਪੰਜਾਬੀ ਗਾਇਕ ਨਿੰਜਾ ਨੂੰ ਰੋਮਾਂਸ ਤੋਂ ਬਹੁਤ ਡਰ ਲੱਗਦਾ ਹੈ। ਹਾਲ ਹੀ ''ਚ ''ਜਗ ਬਾਣੀ'' ਨਾਲ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਉਹ ਰੋਮਾਂਸ ਦੌਰਾਨ ਘਬਰਾ ਜਾਂਦੇ ਹਨ। ਨਿੰਜਾ ਪੰਜਾਬੀ ਫਿਲਮ ''ਚੰਨਾ ਮੇਰਿਆ'' ਨਾਲ ਅਭਿਨੈ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ।
ਫਿਲਮ ''ਚ ਨਿੰਜਾ ਅਭਿਨੇਤਰੀ ਪਾਇਲ ਰਾਜਪੂਤ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ। ਨਿੰਜਾ ਨੇ ਦੱਸਿਆ ਕਿ ਉਨ੍ਹਾਂ ਨੂੰ ਨਿੱਜੀ ਜ਼ਿੰਦਗੀ ''ਚ ਕਦੇ ਰੋਮਾਂਸ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਉਹ ਪਹਿਲਾਂ ਬਹੁਤ ਮੋਟੇ ਹੁੰਦੇ ਸਨ। ਫਿਲਮ ''ਚ ਰੋਮਾਂਸ ਦੌਰਾਨ ਉਹ ਅਕਸਰ ਘਬਰਾ ਜਾਂਦੇ ਸਨ, ਜਿਸ ਕਾਰਨ ਰੋਮਾਂਟਿਕ ਸੀਨਜ਼ ਦੀ ਜ਼ਿੰਮੇਵਾਰੀ ਫਿਲਮ ਦੇ ਡਾਇਰੈਕਟਰ ਨੇ ਅਭਿਨੇਤਰੀ ਪਾਇਲ ਨੂੰ ਦਿੱਤੀ।
''ਚੰਨਾ ਮੇਰਿਆ'' ਪ੍ਰਸਿੱਧ ਮਰਾਠੀ ਫਿਲਮ ''ਸੈਰਾਟ'' ਦੀ ਰੀਮੇਕ ਹੈ, ਜਿਸ ਨੇ 100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ। ਅੰਮ੍ਰਿਤ ਮਾਨ ਵੀ ''ਚੰਨਾ ਮੇਰਿਆ'' ਰਾਹੀਂ ਅਭਿਨੈ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ।