ਇੰਝ ਚਮਕੀ ਸੀ ਨਿਰਮਲ ਸਿੱਧੂ ਦੀ ਸੰਗੀਤ ਜਗਤ ''ਚ ਕਿਸਮਤ, ਜਾਣੋ ਦਿਲਚਸਪ ਕਹਾਣੀ

Wednesday, April 10, 2019 12:01 PM

ਜਲੰਧਰ (ਬਿਊਰੋ) — ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਤੇ ਸੰਗੀਤਕਾਰ ਨਿਰਮਲ ਸਿੱਧੂ ਇਕ ਅਜਿਹੇ ਗਾਇਕ ਹਨ, ਜਿਨ੍ਹਾਂ ਦਾ ਸੰਗੀਤ ਨਾਲ ਬਹੁਤ ਗੂੜ੍ਹਾ ਰਿਸ਼ਤਾ ਰਿਹਾ ਹੈ। ਗਾਇਕੀ ਦੇ ਖੇਤਰ 'ਚ ਆਉਣ ਤੋਂ ਪਹਿਲਾਂ ਨਿਰਮਸ ਸਿੱਧੂ ਬਾਬਾ ਫਰੀਦ ਸੰਗੀਤ ਅਕੈਡਮੀ ਚਲਾ ਕੇ ਸੰਗੀਤ ਦੀ ਸਿੱਖਿਆ ਦਿੰਦਾ ਸੀ ਪਰ ਫਰੀਦਕੋਟ ਉਨ੍ਹਾਂ ਨੂੰ ਕੁਝ ਰਾਸ ਨਹੀਂ ਆਇਆ।

PunjabKesari

ਇਸ ਲਈ ਨਿਰਮਲ ਸਿੱਧੂ ਸਾਲ 1990 'ਚ ਜਲੰਧਰ ਪਹੁੰਚੇ। ਜਲੰਧਰ ਰਹਿੰਦੇ ਹੋਏ ਨਿਰਮਲ ਸਿੱਧੂ ਨੂੰ ਦੂਰਦਰਸ਼ਨ ਤੇ ਅਕਾਸ਼ਵਾਣੀ ਜਲੰਧਰ 'ਚ ਗਾਉਣ ਤੇ ਸੰਗੀਤ ਦਾ ਕੰਮ ਵੀ ਮਿਲਣ ਲੱਗ ਪਿਆ। ਜਲੰਧਰ ਨਿਰਮਲ ਸਿੱਧੂ ਨੂੰ ਬਹੁਤ ਰਾਸ ਆਇਆ। ਸੰਗੀਤ ਦੀ ਦੁਨੀਆ 'ਚ ਨਿਰਮਲ ਸਿੱਧੂ ਦਾ ਸਿਤਾਰਾ ਚਮਕਣ ਲੱਗਾ। ਇੱਥੇ ਰਹਿੰਦੇ ਹੋਏ ਹੀ ਨਿਰਮਲ ਸਿੱਧੂ ਨੇ ਕੈਸੇਟ 'ਕਦੇ ਕਦੇ ਖੇਡ ਲਿਆ ਕਰੀਂ' ਕੱਢੀ। ਇਸ ਕੈਸੇਟ ਨੇ ਨਿਰਮਲ ਸਿੱਧੂ ਨੂੰ ਵੱਖਰੀ ਪਛਾਣ ਦਿਵਾਈ।

PunjabKesari
ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਨਿਰਮਲ ਸਿੱਧੂ ਨੇ ਸੰਗੀਤ ਬਣਾਉਣਾ ਵੀ ਜਾਰੀ ਰੱਖਿਆ। ਉਨ੍ਹਾਂ ਨੇ ਮਾਸਟਰ ਸਲੀਮ ਦੀ ਅਵਾਜ਼ 'ਚ ਕੈਸੇਟ 'ਚਰਖੇ ਦੀ ਘੂਕ' ਆਪਣੇ ਸੰਗੀਤ 'ਚ ਲਾਂਚ ਕੀਤੀ।

PunjabKesari

ਇਸ ਤੋਂ ਬਾਅਦ ਨਿਰਮਲ ਸਿੱਧੂ ਨੇ ਹਰਭਜਨ ਮਾਨ, ਸਾਬਰ ਕੋਟੀ, ਹੰਸ ਰਾਜ ਹੰਸ, ਸਰਦੂਲ ਸਿਕੰਦਰ, ਗੁਰਦਾਸ ਮਾਨ, ਜਸਬੀਰ ਜੱਸੀ, ਕੁਲਵਿੰਦਰ ਕੰਵਲ, ਮੰਗੀ ਮਾਹਲ ਅਤੇ ਕਈ ਹੋਰ ਪ੍ਰਸਿੱਧ ਗਾਇਕਾਂ ਦੀ ਅਵਾਜ਼ ਨੂੰ ਆਪਣਾ ਸੰਗੀਤ ਦਿੱਤਾ।

PunjabKesari
ਨਿਰਮਲ ਸਿੱਧੂ ਨੇ ਆਪਣੀ ਅਵਾਜ਼ 'ਚ ਕਈ ਕੈਸੇਟਾਂ ਵੀ ਕੱਢੀਆਂ। ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ 'ਲੇਬਰ ਚੌਕ', 'ਗੱਭਰੂ', 'ਨਾ ਪੀਆ ਕਰ ਡੁੱਬ ਜਾਣਿਆਂ', 'ਦਾਰੂ ਤੇਰੀ ਮਾੜੀ' ਕਾਫੀ ਹਿੱਟ ਗੀਤ ਰਹੇ ਹਨ। ਪੰਜਾਬੀ ਫਿਲਮਾਂ 'ਚ ਵੀ ਨਿਰਮਲ ਸਿੱਧੂ ਦਾ ਕਾਫੀ ਯੋਗਦਾਨ ਰਿਹਾ ਹੈ।

PunjabKesari

ਉਨ੍ਹਾਂ ਨੇ 'ਟਰੱਕ ਡਰਾਈਵਰ', 'ਸਿਕੰਦਰਾ', 'ਪੁਰਜਾ ਪੁਰਜਾ ਕੱਟ ਮਰੇ', 'ਲੋਹੜੀ ਦੀ ਰਾਤ', 'ਪੰਜਾਬ 1947', 'ਚੜ੍ਹਦਾ ਸੂਰਜ' ਅਤੇ 'ਯਾਰਾਂ ਨਾਲ ਬਹਾਰਾਂ' ਵਰਗੀਆਂ ਫਿਲਮਾਂ ਨੂੰ ਆਪਣਾ ਸੰਗੀਤ ਦਿੱਤਾ।

PunjabKesari


Edited By

Sunita

Sunita is news editor at Jagbani

Read More