ਲੋਕਾਂ ਦੇ ਕਾਲਜੇ ''ਚ ਧੂਹ ਪਾਉਂਦਾ ਹੈ ਨਿਸ਼ਾ ਬਾਨੋ ਦਾ ''ਦਿਲਕਸ਼ ਅੰਦਾਜ਼''

1/9/2019 12:13:46 PM

ਜਲੰਧਰ (ਬਿਊਰੋ) : ਕਲਾ ਜਗਤ 'ਚ ਬਹੁਪੱਖੀ ਹੁਨਰ ਲਈ ਜਾਣੀ ਜਾਣ ਵਾਲੀ ਮਸ਼ਹੂਰ ਅਦਾਕਾਰਾ ਨਿਸ਼ਾ ਬਾਨੋ ਦਾ ਇਨ੍ਹੀਂ ਦਿਨੀਂ ਪੰਜਾਬੀ ਫਿਲਮ ਇੰਡਸਟਰੀ ਕਾਫੀ ਬੋਲ-ਬਾਲਾ ਹੈ। ਇਨ੍ਹੀਂ ਦਿਨੀਂ ਨਿਸ਼ਾ ਬਾਨੋ ਆਪਣੀਆਂ ਖੂਬਸੂਰਤ ਤਸਵੀਰਾਂ ਕਾਰਨ ਹਰ ਪਾਸੇ ਛਾਈ ਹੋਈ ਹੈ।

PunjabKesari

ਉਸ ਦੀ ਸਾਦਗੀ, ਸੁੰਦਰਤਾ, ਦਿਲਕਸ਼ ਅੰਦਾਜ਼ ਤੇ ਸੁਰੀਲੀ ਸੁਰਾਂ ਦੀ ਮੱਲਿਕਾ ਨਿਸ਼ਾ ਬਾਨੋ ਨੂੰ ਅੱਜ ਕਿਸੇ ਰਸਮੀ ਪਛਾਣ ਦੀ ਮੋਹਤਾਜ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਆਪਣੀ ਮਿਹਨਤ ਸਦਕਾ ਫਿਲਮ ਇੰਡਸਟਰੀ 'ਚ ਵੱਖਰੀ ਪਛਾਣ ਕਾਇਮ ਕਰ ਲਈ ਹੈ।

PunjabKesari

ਹਾਲ ਹੀ 'ਚ ਨਿਸ਼ਾ ਬਾਨੋ ਨੇ ਆਪਣੀ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।

PunjabKesari

ਉਸ ਦਾ ਦਿਲਕਸ਼ ਅੰਦਾਜ਼ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਸ ਦਾ ਸਾਦਗੀ ਤੇ ਦਿਲ ਖਿੱਚਵਾ ਅੰਦਾਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

PunjabKesari

ਉਹ ਹਮੇਸ਼ਾ ਹੀ ਫੈਨਜ਼ ਨਾਲ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। 

PunjabKesari
ਦੱਸ ਦਈਏ ਕਿ ਨਿਸ਼ਾ ਬਾਨੋ ਨੂੰ ਗਾਇਕੀ ਦੇ ਸ਼ੌਕ ਨਾਲ ਨਾਲ ਉਨ੍ਹਾਂ ਨੇ ਕਾਲਜ ਦੌਰਾਨ ਥੀਏਟਰ ਕਰਦੇ-ਕਰਦੇ ਪੰਜਾਬ ਦੇ ਨਾਮਵਾਰ ਕਾਮੇਡੀਅਨ ਭਗਵੰਤ ਮਾਨ ਨਾਲ ਮਿਲਕੇ ਕਈ ਪਲੇਅ ਸ਼ੋਅ ਵੀ ਕੀਤੇ।

PunjabKesari

ਆਪਣੇ ਗਾਇਕੀ ਦੇ ਸਫਰ ਨੂੰ ਅੱਗੇ ਤੋਰਦਿਆਂ ਨਿਸ਼ਾ ਬਾਨੋ ਦੀ ਮੁਲਾਕਾਤ ਮਸ਼ਹੂਰ ਗਾਇਕ ਤੇ ਅਦਾਕਾਰ ਕਰਮਜੀਤ ਅਨਮੋਲ ਨਾਲ ਹੋਇਆ।

PunjabKesari

ਕਰਮਜੀਤ ਅਨਮੋਲ ਨਾਲ ਮਿਲ ਕੇ ਨਿਸ਼ਾ ਨੇ 'ਲੱਕੀ ਫੋਰ ਮੀ', 'ਦੇਸੀ ਰੌਕਰ', 'ਗੁਰੂ ਕੇ ਬੇਟੇ' ਆਦਿ ਐਲਬਮ ਦਰਸ਼ਕਾਂ ਦੀ ਝੋਲੀ 'ਚ ਪਾਈਆਂ, ਜਿਥੇ ਸਰੋਤਿਆਂ ਨੇ ਉਨ੍ਹਾਂ ਦੀ ਸੁਰੀਲੀ ਗਾਇਕੀ ਨੂੰ ਪ੍ਰਵਾਨ ਕੀਤਾ।

PunjabKesari

ਉਥੇ ਹੀ ਪੰਜਾਬੀ ਫਿਲਮ ਇੰਡਸਟਰੀ 'ਚ 'ਫੇਰ ਮਾਮਲਾ ਗੜਬੜ੍ਹ ਗੜਬੜ੍ਹ', 'ਜੱਟ ਐਂਡ ਜੂਲੀਅਟ', 'ਜੱਟ ਬੁਆਏ ਪੁੱਤ ਜੱਟਾਂ ਦੇ', 'ਭਾਜੀ ਇੰਨ ਪ੍ਰੋਬਲਮ', 'ਰਾਂਝਾ ਰਫਿਊਜੀ', 'ਆਟੇ ਦੀ ਚਿੜੀ', 'ਮੈਰਿਜ ਪੈਲੇਸ' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਅਭਿਨੈ ਕੀਤਾ।

PunjabKesari

ਗਾਇਕੀ ਦੇ ਨਾਲ-ਨਾਲ ਨਿਸ਼ਾ ਬਾਨੋ ਨੇ ਪੰਜਾਬੀ ਫਿਲਮ ਇੰਡਰਸਟਰੀ 'ਚ ਵੀ ਆਪਣੇ ਨਾਂ ਦਾ ਡੰਕਾ ਵਜ੍ਹਾ ਦਿੱਤਾ ਹੈ।

PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News