ਪੂਲ ''ਚ ਦਿਖਿਆ ''ਬਿੱਗ ਬੌਸ'' ਦੀ ਮੁਕਾਬਲੇਬਾਜ਼ ਰਹੀ ਨਿਤਿਭਾ ਦਾ ਬਿਕਨੀ ਅੰਦਾਜ਼ (ਦੇਖੋ ਤਸਵੀਰਾਂ)

Saturday, May 13, 2017 8:52 PM

ਮੁੰਬਈ— ਜ਼ੀਰੋ ਤੋਂ ਹੀਰੋ ਬਣਨ ਤਕ ਨਿਤਿਭਾ ਕੌਲ ਨੇ ਲੰਮਾ ਸਫਰ ਤੈਅ ਕੀਤਾ ਹੈ। ''ਬਿੱਗ ਬੌਸ 10'' ਤੋਂ ਪ੍ਰਸਿੱਧ ਹੋਈ ਨਿਤਿਭਾ ਮਿਸ ਇੰਡੀਆ ''ਚ ਵੀ ਹਿੱਸਾ ਲੈ ਚੁੱਕੀ ਹੈ। ਨਿਤਿਭਾ ਨੇ ''ਬਿੱਗ ਬੌਸ 10'' ਲਈ ਗੂਗਲ ਦੀ ਨੌਕਰੀ ਛੱਡ ਦਿੱਤੀ ਸੀ। ਹਾਲ ਹੀ ''ਚ ਉਸ ਨੇ ਫੋਟੋਸ਼ੂਟ ਕਰਵਾਇਆ, ਜਿਸ ਦੀਆਂ ਤਸਵੀਰਾਂ ਤੇ ਵੀਡੀਓ ਉਸ ਨੇ ਸੋਸ਼ਲ ਮੀਡੀਆ ''ਤੇ ਸ਼ੇਅਰ ਕੀਤੀ ਹੈ।

ਨਿਤਿਭਾ ਸਿੰਗਲ ਹੈ ਤੇ ਖੁੱਲ੍ਹ ਕੇ ਆਪਣੀ ਜ਼ਿੰਦਗੀ ਜੀਅ ਰਹੀ ਹੈ। ਨਿਤਿਭਾ ਜਿਥੇ ਵੀ ਜਾਂਦੀ ਹੈ, ਉਥੇ ਬਤੀਤ ਪਲਾਂ ਨੂੰ ਆਪਣੇ ਫੈਨਜ਼ ਨਾਲ ਸ਼ੇਅਰ ਕਰਨਾ ਨਹੀਂ ਭੁੱਲਦੀ ਹੈ। ਉਸ ਦੀਆਂ ਕੁਝ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਜਿਹੜੀਆਂ ਉਸ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਲਈਆਂ ਗਈਆਂ ਹਨ।