ਫਿਲਮ ਰਿਵਿਊ : ''ਨੂਰ''

4/21/2017 12:39:24 PM

ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਸਿਨਹਾ ਦੀ ਫਿਲਮ ''ਨੂਰ'' ਅੱਜ ਬਾਕਸ ਆਫਿਸ ''ਤੇ ਦਸਤਕ ਦੇ ਚੁੱਕੀ ਹੈ। ਸਾਲ 2014 ''ਚ ਪਾਕਿਸਤਾਨੀ ਜਰਨਲਿਸਟ ਲੇਖਕ ਸਬਾ ਸੈਯਦ ਨੇ ''ਕਰਾਚੀ ਯੂ ਆਰ ਕੀਲਿੰਗ ਮੀਂ'' ਨਾਂ ਦਾ ਨਾਵਲ ਲਿਖਿਆ, ਜੋ ਕੀ ਬੈਸਟਸੇਲਰ ਦੇ ਰੂਪ ''ਚ ਵੀ ਸਾਰਿਆਂ ਸਾਹਮਣੇ ਆਇਆ। ਨਾਵਲ ''ਚ ਕਹਾਣੀ 20 ਸਾਲ ਦੀ ਜਰਨਲਿਸਟ ਆਇਸ਼ਾ ਦੀ ਸੀ, ਜਿਸ ਨੂੰ ''ਨੂਰ'' ਫਿਲਮ ਜਰੀਏ ਸਾਹਮਣੇ ਲਿਆਇਆ ਗਿਆ ਹੈ।
ਕਹਾਣੀ
ਇਹ ਕਹਾਣੀ ਮੁੰਬਈ ਦੀ ਰਹਿਣ ਵਾਲੀ 28 ਸਾਲਾਂ ਦੀ ਜਰਨਲਿਸਟ ਨੂਰ ਰਾਏ ਚੌਧਰੀ (ਸੋਨਾਕਸ਼ੀ ਸਿਨਹਾ) ਦੀ ਹੈ, ਜੋ ਆਪਣੇ ਪਿਤਾ ਨਾਲ ਰਹਿੰਦੀ ਹੈ। ਨੂਰ ਦੀ ਮਾਂ ਦਾ ਬਚਪਨ ''ਚ ਦੇਹਾਂਤ ਹੋ ਜਾਂਦਾ ਹੈ। ਨੂਰ ਦੀ ਜ਼ਿੰਦਗੀ ''ਚ ਉਸ ਦੇ ਦੋ ਦੋਸਤ ਜਾਰਾ ਪਟੇਲ (ਸ਼ਿਬਾਨੀ ਦਾਂਡੇਕਰ) ਅਤੇ ਸਾਦ ਸਹਿਗਲ (ਕਨਨ ਗਿੱਲ) ਕਾਫੀ ਮੱਹਤਵ ਰੱਖਦੇ ਹਨ। ਨੂਰ ਹਮੇਸ਼ਾ ਅਸਲ ਮੁੱਦਿਆਂ ''ਤੇ ਆਧਾਰਿਤ ਸਟੋਰੀਜ਼ ਕਰਨਾ ਚਾਹੁੰਦੀ ਹੈ ਪਰ ਉਸ ਦਾ ਬੋਸ ਸੇਖਰ ਦਾਸ (ਮਨੀਸ਼ ਚੌਧਰੀ) ਹਮੇਸ਼ਾ ਹੀ ਉਸ ਨੂੰ ਮਨੋਰੰਜਨ ਦੀ ਸਟੋਰੀ ਕਰਨ ਨੂੰ ਕਹਿੰਦਾ ਹੈ। ਇਸ ''ਚ ਨੂਰ ਨੂੰ ਇੱਕ ਅਜਿਹੇ ਗੈਂਗ ਦੀ ਕਹਾਣੀ ਦਾ ਪਤਾ ਲੱਗਦਾ ਹੈ, ਜੋ ਬਹੁਤ ਵੱਡਾ ਰੈਕੇਟ ਚਲਾਉਂਦਾ ਹੈ ਅਤੇ ਜਿਸ ਸ਼ਹਿਰ ਦੇ ਵੱਡੇ-ਵੱਡੇ ਲੋਕ ਵੀ ਸ਼ਾਮਲ ਹਨ। ਨੂਰ ਇਹ ਸਟੋਰੀ ਕਰਦੀ ਵੀ ਹੈ ਪਰ ਉਸ ਦੀ ਸਟੋਰੀ ਚੋਰੀ ਹੋ ਜਾਂਦੀ ਹੈ। ਇਸ ਦੌਰਾਨ ਕਹਾਣੀ ''ਚ ਅਯਾਨ ਬੈਨਰਜੀ (ਪੂਰਬ ਕੋਹਲੀ) ਦੀ ਐਂਟਰੀ ਹੁੰਦੀ ਹੈ। ਅੰਤ ''ਚ ਕਹਾਣੀ ''ਚ ਮੋੜ ਆਉਂਦੇ ਹਨ ਅਤੇ ਜੋ ਕਹਾਣੀ ਨੂੰ ਅੰਜ਼ਾਮ ਵੱਲ ਲੈ ਕੇ ਜਾਂਦੀ ਹੈ।
ਫਿਲਮ ਦੀ ਕਮਜ਼ੋਰ ਕੜੀ ਇਸ ਦੀ ਕਹਾਣੀ ਹੈ, ਜੋ ਕਾਫੀ ਬੋਰਿੰਗ ਹੈ ਅਤੇ ਹੋਲੀ-ਹੋਲੀ ਚਲਦੀ ਹੈ। ਇਸ ਦੀ ਰਫਤਾਰ ਤੇਜ਼ ਕੀਤੀ ਜਾ ਸਕਦੀ ਹੈ ਅਤੇ ਨਾਲ ਹੀ ਜਿਸ ਨਾਵਲ ''ਤੇ ਆਧਾਰਿਤ ਇਹ ਫਿਲਮ ਹੈ। ਉਸ ''ਚ ਬਹੁਤ ਸਾਰੇ ਉਤਾਕ-ਚੜਾਅ ਅਤੇ ਥ੍ਰਿਲਿੰਗ ਐਲੀਮੇਂਟਸ ਹੁੰਦੇ ਹਨ ਪਰ ਫਿਲਮ ਨੂੰ ਕੋਈ ਹੋਰ ਹੀ ਰੂਪ ਦੇ ਦਿੱਤਾ ਗਿਆ ਹੈ, ਜਿਸ ਕਾਰਨ ਕਾਫੀ ਫਿੱਕੀ-ਫਿੱਕੀ ਜਿਹੀ ਕਹਾਣੀ ਬਣ ਗਈ।
ਇਸ ਫਿਲਮ ''ਚ ਸੋਨਾਕਸ਼ੀ ਸਿਨਹਾ ਕਾਫੀ ਵਧੀਆ ਢੰਗ ਨਾਲ ਆਪਣਾ ਕਿਰਦਾਰ ਨਿਭਾਇਆ ਹੈ। ਉਥੇ ਬਾਕੀ ਕਿਰਦਾਰ ਜਿਵੇਂ ਸੋਨਾਕਸ਼ੀ ਸਿਨਹਾ, ਕਨਨ ਗਿੱਲ, ਮਨੀਸ਼ ਕੋਹਲੀ, ਸ਼ਿਬਾਨੀ ਦਾਂਡੇਕਰ, ਸਮਿਤਾ ਤਾਮਬੇ ਨੇ ਵੀ ਸਹਿਜ ਅਭਿਨੈ ਕੀਤਾ ਹੈ। ਸਮਿਤਾ ਤਾਮਬੇ ਨੇ ਕੁਝ ਸੀਨਸ ਕਮਾਲ ਦੇ ਕੀਤੇ ਹਨ।
ਬਾਕਸ ਆਫਿਸ
ਫਿਲਮ ਦਾ ਬਜ ਲਗਭਗ 15 ਕਰੋੜ ਦਾ ਦੱਸਿਆ ਜਾ ਰਿਹਾ ਹੈ ਅਤੇ ਡਿਜ਼ੀਟਲ ਅਤੇ ਸੈਟੇਲਾਈਟਸ ਰਾਈਟਸ ਨਾਲ ਫਿਲਮ ਦੀ ਕਾਸਟ ਰਿਕਵਰੀ ਦੀ ਉਮੀਦ ਵੀ ਹੈ। ਫਿਲਮ ਨੂੰ 1300-1500 ਸਕ੍ਰੀਨਸ ''ਤੇ ਰਿਲੀਜ਼ ਕੀਤਾ ਗਿਆ, ਜਿਸ ਕਾਰਨ ਨਾਲ ਵੀਕੇਂਡ ''ਚ ਕਾਸਟ ਆਰਾਮ ਤੋਂ ਰਿਕਵਰ ਹੋਣ ਦੇ ਚਾਂਸੇਜ ਦੱਸੇ ਜਾ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News