ਜੋਤੀ ਨੂਰਾਂ ਦੇ ਪਤੀ ਨੇ ਰੋਂਦੇ ਹੋਏ ਬਿਆਨ ਕੀਤਾ ਦਰਦ

Wednesday, October 9, 2019 3:48 PM
ਜੋਤੀ ਨੂਰਾਂ ਦੇ ਪਤੀ ਨੇ ਰੋਂਦੇ ਹੋਏ ਬਿਆਨ ਕੀਤਾ ਦਰਦ

ਜਲੰਧਰ(ਬਿਊਰੋ)- ਆਪਣੀ ਸੂਫੀ ਗਾਇਕੀ ਲਈ ਪ੍ਰਸਿੱਧ ਨੂਰਾਂ ਸਿਸਟਰਜ਼ ਇਕ ਵਾਰ ਫਿਰ ਚਰਚਾ ’ਚ ਹਨ। ਇਸ ਵਾਰ ਚਰਚਾ ਉਨ੍ਹਾਂ ਦੀ ਇਕ ਵੀਡੀਓ ਤੋਂ ਬਾਅਦ ਸ਼ੁਰੂ ਹੋਈ। ਦਰਅਸਲ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਸ ਵੀਡੀਓ ’ਚ ਜੋਤੀ ਨੂਰਾਂ ਦੇ ਪਤੀ ਨੇ ਰੋ-ਰੋ ਕੇ ਆਪਣਾ ਦਰਦ ਬਿਆਨ ਕੀਤਾ। ਜੋਤੀ ਨੂਰਾਂ ਦੇ ਪਤੀ ਕੁਨਾਲ ਪਾਸੀ ਸੋਸ਼ਲ ਮੀਡੀਆ ਤੋਂ ਇੰਨੇ ਜ਼ਿਆਦਾ ਪ੍ਰੇਸ਼ਾਨ ਹੋ ਗਏ ਹਨ ਕਿ ਉਨ੍ਹਾਂ ਨੇ ਲਾਈਵ ਹੋ ਕੇ ਬੁਰਾ ਭਲਾ ਬੋਲਣ ਵਾਲਿਆਂ ਨੂੰ ਖੂਬ ਗੱਲਾਂ ਸੁਣਾਈਆਂ। ਨੂਰਾਂ ਸਿਸਟਰਜ਼ ਦੇ ਪੇਜ ਤੋਂ ਲਾਈਵ ਹੋਏ ਕੁਨਾਲ ਪਾਸੀ ਨੇ ਕਿਹਾ ਕਿ ਦੁਨੀਆ ਸਾਨੂੰ ਗਲਤ ਸਮਝਦੀ ਹੈ। ਅਸੀਂ ਨਾਮ ਬਣਾਉਣ ਲਈ ਬਹੁਤ ਮਿਹਨਤ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਸਾਡੇ ਬਾਰੇ ਬਹੁਤ ਗਲਤ ਗੱਲਾਂ ਕਰਦੇ ਹਨ।

ਕਈ ਵਾਰ ਪੈਸਿਆਂ ਨੂੰ ਲੈ ਕੇ ਵਿਵਾਦ ਛਿੜ ਜਾਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਸੀਂ ਪੈਸਿਆਂ ਲਈ ਕੰਮ ਨਹੀਂ ਕਰਦੇ। ਲਾਈਵ ਦੌਰਾਨ ਜੋਤੀ ਨੂਰਾਂ ਤੇ ਕੁਨਾਲ ਪਾਸੀ ਦੋਵੇਂ ਭਾਵੁਕ ਹੋ ਗਏ। ਹਾਲਾਂਕਿ ਕੁਨਾਲ ਪਾਸੀ ਨੇ ਇਹ ਵੀਡੀਓ ਵੀ ਡਿਲੀਟ ਵੀ ਕਰ ਦਿੱਤੀ ਹੈ ਪਰ ਸੰਗੀਤ ਜਗਤ ’ਚ ਇਸ ਦੀ ਖੂਬ ਚਰਚਾ ਹੋ ਰਹੀ ਹੈ। ਆਉਣ ਵਾਲੇ ਸਮੇਂ ’ਚ ਨੂਰਾਂ ਸਿਸਟਰਜ਼ ਕਿਸ ਵਿਅਕਤੀ ਦਾ ਨਾਮ ਲੈਂਦੀਆਂ ਹਨ। ਇਹ ਦੇਖਣਾ ਕਾਫੀ ਜ਼ਰੂਰੀ ਹੋਵੇਗਾ। 


About The Author

manju bala

manju bala is content editor at Punjab Kesari