ਹਾਰਡੀ ਸੰਧੂ ਨਾਲ ਚਰਚਾ ਖੱਟਣ ਵਾਲੀ ਨੋਰਾ ਫਤੇਹੀ ਦਾ ਸੋਸ਼ਲ ਮੀਡੀਆ 'ਤੇ ਮੁੜ ਜ਼ਬਰਦਸਤ ਹੰਗਾਮਾ

4/18/2018 3:29:31 PM

ਜਲੰਧਰ(ਬਿਊਰੋ)— ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' 'ਚ ਧੂਮ ਮਚਾ ਚੁੱਕੀ ਅਦਾਕਾਰਾ ਨੋਰਾ ਫਤੇਹੀ ਦਾ ਡਾਂਸ ਤੇ ਪੰਜਾਬੀ ਮਸ਼ਹੂਰ ਗਾਇਕ ਹਾਰਡੀ ਸੰਧੂ ਦਾ ਗਾਇਆ ਗੀਤ ਯੂ-ਟਿਊਬ 'ਤੇ ਜ਼ਬਰਦਸਤ ਧੂਮ ਮਚਾ ਰਿਹਾ ਹੈ। ਹਾਰਡੀ ਸੰਧੂ ਤੇ ਨੋਰਾ ਫਤੇਹੀ ਦਾ ਗੀਤ 'ਨਾਹ' ਨੂੰ ਯੂ-ਟਿਊਬ 'ਤੇ 20 ਕਰੋੜ ਤੋਂ ਵੀ ਵਧ ਵਾਰ ਦੇਖਿਆ ਜਾ ਚੁੱਕਾ ਹੈ। ਹਾਰਡੀ ਸੰਧੂ ਦਾ ਇਹ ਗੀਤ ਨੌਜਵਾਨ ਪੀੜ੍ਹੀ 'ਚ ਕਾਫੀ ਮਸ਼ਹੂਰ ਹੈ। ਉਨ੍ਹਾਂ ਦਾ ਇਹ ਗਾਣਾ ਕਲੱਬਾਂ, ਪਾਰਟੀਆਂ ਦੀ ਰੌਣਕ ਬਣਿਆ ਹੋਇਆ ਹੈ। ਦੱਸ ਦੇਈਏ ਕਿ ਹਾਲ ਹੀ ਨੋਰਾ ਫਤੇਹੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਹ ਮੇਕਅੱਪ ਆਰਟਿਸਟ ਤੋਂ ਨੱਚਦੇ ਹੋਏ ਮੇਕਅੱਪ ਕਰਵਾ ਰਹੀ ਹੈ। ਇਸ ਦੌਰਾਨ ਨੋਰਾ ਇਕੱਲੀ ਨਹੀਂ ਸਗੋਂ ਮੇਕਅੱਪ ਆਰਟਿਸਟ ਵੀ ਡਾਂਸ ਕਰ ਰਿਹਾ ਹੈ। ਉਸ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

 

A post shared by Nora Fatehi (@norafatehi) on

ਦੱਸਣਯੋਗ ਹੈ ਕਿ ਨੋਰਾ ਨੇ 'ਬਿੱਗ ਬੌਸ 9' ਵਾਈਲਡ ਕਾਰਡ ਵਜੋਂ ਐਂਟਰੀ ਕੀਤੀ ਸੀ ਤੇ ਤਿੰਨ ਹਫਤਿਆਂ ਬਾਅਦ ਹੀ ਸ਼ੋਅ ਤੋਂ ਬਾਹਰ ਹੋ ਗਈ ਸੀ। ਇਸ ਤੋਂ ਬਾਅਦ ਨੋਰਾ 'ਨਾਹ' ਗੀਤ 'ਚ ਹਾਰਡੀ ਸੰਧੂ ਦੀ ਪ੍ਰੇਮਿਕਾ ਵਜੋਂ ਨਜ਼ਰ ਆਈ। ਹਾਰਡੀ ਸੰਧੂ ਦੇ ਗੀਤ 'ਚ ਨੋਰਾ ਨੇ ਕਮਾਲ ਦਾ ਡਾਂਸ ਕੀਤਾ। ਆਪਣੇ ਗਾਣੇ ਨੂੰ 20 ਮਿਲੀਅਨ ਵਿਊਜ਼ ਮਿਲਣ 'ਤੇ ਹਾਰਡੀ ਸੰਧੂ ਨੇ ਆਪਣੇ ਫੈਨਜ਼ ਦਾ ਧਨਵਾਦ ਕੀਤਾ।
PunjabKesariਇਸ ਦੀ ਇਕ ਪੋਸਟ ਹਾਰਡੀ ਸੰਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਵੀ ਸ਼ੇਅਰ ਕੀਤੀ ਹੈ। ਦੱਸ ਦੇਈਏ ਕਿ ਹਾਰਡੀ ਸੰਧੂ ਦਾ 'ਬੈਕਬੋਨ' ਗੀਤ ਵੀ 20 ਮਿਲੀਅਨ ਦਾ ਅੰਕੜਾ ਪਾਰ ਕਰ ਚੁੱਕਾ ਹੈ। ਨੋਰਾ ਇੰਡੋ-ਕੈਨੇਡੀਅਨ ਹੈ, ਜਿਸ ਨੇ ਬਾਲੀਵੁੱਡ ਫਿਲਮ 'ਰੋਰ: ਟਾਈਗਰਜ਼ ਆਫ ਦਿ ਸੁੰਦਰਬੰਸ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ ਫਿਲਮਾਂ 'ਚ ਨੋਰਾ ਨੂੰ ਕੁਝ ਖਾਸ ਕਾਮਯਾਬੀ ਨਾ ਮਿਲ ਸਕੀ। 'ਕਿੱਕ', 'ਬਾਹੁਬਲੀ' ਤੇ 'ਟੇਂਪਰ' ਵਰਗੀਆਂ ਫਿਲਮਾਂ 'ਚ ਉਸ ਨੇ ਆਈਟਮ ਨੰਬਰ ਕੀਤੇ, ਜੋ ਲੋਕਾਂ ਵਲੋਂ ਖੂਬ ਪਸੰਦ ਕੀਤੇ ਗਏ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News