'ਦਿਲਬਰ' ਤੋਂ ਬਾਅਦ ਇਸ ਸੁਪਰਸਟਾਰ ਦੀ ਫਿਲਮ 'ਚ ਠੁਮਕਿਆਂ ਨਾਲ ਨੋਰਾ ਫਤੇਹੀ ਲੁੱਟੇਗੀ ਮਹਿਫਿਲ

7/17/2018 5:11:09 PM

ਮੁੰਬਈ (ਬਿਊਰੋ)— ਰਿਐਲਿਟੀ ਸ਼ੋਅ 'ਬਿੱਗ ਬੌਸ' ਦੀ ਸਾਬਕਾ ਮੁਕਾਬਲੇਬਾਜ਼, ਮਾਡਲ ਅਤੇ ਅਦਾਕਾਰਾ ਨੋਰਾ ਫਤੇਹੀ ਅੱਜਕਲ 'ਸੱਤਯਮੇਵ ਜਯਤੇ' 'ਚ ਆਪਣੇ ਆਈਟਮ ਨੰਬਰ 'ਦਿਲਬਰ' ਨਾਲ ਲੋਕਾਂ ਦੇ ਦਿਲ ਜਿੱਤ ਰਹੀ ਹੈ।

PunjabKesari

ਗੀਤ 'ਚ ਉਨ੍ਹਾਂ ਦੇ ਡਾਂਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਗੀਤ ਦੇ ਹਿੱਟ ਹੋਣ ਤੋਂ ਬਾਅਦ ਨੋਰਾ ਨੂੰ ਇਕ ਵੱਡੀ ਫਿਲਮ ਮਿਲ ਗਈ ਹੈ।

PunjabKesari

ਉਹ ਸਲਮਾਨ ਖਾਨ ਦੀ ਫਿਲਮ 'ਭਾਰਤ' ਦੇ ਇਕ ਸਪੈਸ਼ਲ ਗੀਤ 'ਚ ਨਜ਼ਰ ਆ ਸਕਦੀ ਹੈ। ਸੂਤਰਾਂ ਮੁਤਾਬਕ ਸਲਮਾਨ ਖਾਨ ਅਤੇ ਫਿਲਮ 'ਭਾਰਤ' ਦੀ ਟੀਮ ਨੇ ਨੋਰਾ ਨੂੰ ਇਕ ਗੀਤ ਲਈ ਫਾਈਨਲ ਕਰ ਲਿਆ ਹੈ।

PunjabKesari

ਹਾਲਾਂਕਿ ਫਿਲਹਾਲ ਇਹ ਗੱਲ ਪੱਕੀ ਨਹੀਂ ਹੈ ਕਿ ਗੀਤ 'ਚ ਨੋਰਾ ਨਾਲ ਸਲਮਾਨ ਨਜ਼ਰ ਆਉਣਗੇ ਜਾਂ ਨਹੀਂ। ਕੁਝ ਸਮੇਂ ਪਹਿਲਾਂ ਨੋਰਾ ਨੇ ਕਿਹਾ ਸੀ ਕਿ ਉਹ ਕੁਝ ਚੰਗੇ ਪ੍ਰੋਜੈਕਟਸ 'ਚ ਕੰਮ ਕਰ ਰਹੀ ਹੈ। ਦੱਸ ਦੇਈਏ ਕਿ ਨੋਰਾ ਨੇ ਫਿਲਮ 'ਰੋਰ' ਨਾਲ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News