ਨੋਰਾ ਫਤੇਹੀ ਦੇ ਹੌਟ ਡਾਂਸ ਮੂਵਜ਼ ਤੁਹਾਨੂੰ ਵੀ ਕਰਨਗੇ ਮਦਹੋਸ਼, ਵੀਡੀਓ ਹੈ ਬੇਹੱਦ ਦਿਲਚਸਪ
10/18/2018 3:40:47 PM
ਮੁੰਬਈ (ਬਿਊਰੋ)— ਮਸ਼ਹੂਰ ਬੈਲੀ ਡਾਂਸਰ ਨੌਰਾ ਫਤੇਹੀ ਆਪਣੀ ਇਕ ਲੇਟੈਸਟ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਇਸ ਵੀਡੀਓ 'ਚ ਨੌਰਾ 'ਤਾਕੀ-ਤਾਕੀ' ਗੀਤ 'ਤੇ ਕੋਰੀਓਗ੍ਰਾਫਰ ਨਾਲ ਡਾਂਸ ਕਰ ਰਹੀ ਹੈ। ਦੋਹਾਂ ਨੇ ਗੀਤ 'ਤੇ ਜ਼ਬਰਦਸਤ ਡਾਂਸ ਮੂਵਜ਼ ਦਿਖਾਏ ਹਨ। ਨੌਰਾ ਵੱਲੋਂ ਇਹ ਵੀਡੀਓ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਗਈ ਹੈ, ਜਿਸ ਨੂੰ ਉਸ ਦੇ ਫੈਨਸ ਕਾਫੀ ਪਸੰਦ ਕਰ ਰਹੇ ਹਨ।
ਨੌਰਾ ਦੇ ਫੈਨਸ ਇਸ ਵੀਡੀਓ ਨੂੰ ਖੂਬ ਲਾਈਕ ਤੇ ਸ਼ੇਅਰ ਕਰ ਰਹੇ ਹਨ। ਹੁਣ ਤੱਕ ਇਸ ਵੀਡੀਓ ਨੂੰ 15 ਲੱਖ ਵਿਊਜ਼ ਮਿਲ ਚੁੱਕੇ ਹਨ। ਨੌਰਾ ਨੇ ਹਾਲ ਹੀ 'ਚ ਕੁਝ ਸਮਾਂ ਪਹਿਲਾਂ ਜੌਨ ਅਬ੍ਰਾਹਿਮ ਦੀ ਫਿਲਮ 'ਸਤਯਮੇਵ ਜਯਤੇ' 'ਚ 'ਦਿਲਬਰ' ਗੀਤ ਅਤੇ ਰਾਜਕੁਮਾਰ ਦੀ ਹਾਰਰ-ਕਾਮੇਡੀ ਫਿਲਮ 'ਸਤ੍ਰੀ' 'ਚ 'ਕਮਰੀਆ' 'ਤੇ ਜ਼ਬਰਦਸਤ ਡਾਂਸ ਕੀਤਾ ਸੀ।
ਇਸ ਤੋਂ ਬਾਅਦ ਨੌਰਾ ਦੀ ਡਿਮਾਂਡ ਇੰਡਸਟਰੀ 'ਚ ਵਧ ਗਈ ਹੈ। ਹੁਣ ਲੈਟੇਸਟ 'ਤਾਕੀ-ਤਾਕੀ' ਗੀਤ 'ਤੇ ਡਾਂਸ ਕਰਕੇ ਨੌਰਾ ਇਕ ਵਾਰ ਫਿਰ ਸੁਰਖੀਆਂ 'ਚ ਆ ਗਈ ਹੈ। ਇਸ 'ਚ ਨੌਰਾ ਨੇ ਰੈੱਡ ਕਲਰ ਦਾ ਟ੍ਰੈਕ ਸੂਟ ਪਾਇਆ ਹੋਇਆ ਹੈ। ਇਸ ਦੇ ਨਾਲ ਹੀ ਨੌਰਾ ਜਲਦੀ ਹੀ ਸਲਮਾਨ ਖਾਨ ਦੀ ਫਿਲਮ 'ਭਾਰਤ' 'ਚ ਵੀ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ