ਗੋਵਿੰਦਾ ਨੂੰ ਮੁਆਫੀ ਮੰਗਣ ਦਾ ਸੁਪਰੀਮ ਕੋਰਟ ਵਲੋਂ ਨਿਰਦੇਸ਼

11/30/2015 9:19:37 PM

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਇਕ ਪ੍ਰਸ਼ੰਸਕ ਨੂੰ 2008 ''ਚ ਥੱਪੜ ਮਾਰਨ ਦੇ ਮਾਮਲੇ ''ਚ ਬਾਲੀਵੁੱਡ ਅਭਿਨੇਤਾ ਗੋਵਿੰਦਾ ਨੂੰ ਮੁਆਫੀ ਮੰਗਣ ਦਾ ਅੱਜ ਨਿਰਦੇਸ਼ ਦਿੱਤਾ। ਜਸਟਿਸ ਤੀਰਥ ਸਿੰਘ ਠਾਕੁਰ ਦੀ ਪ੍ਰਧਾਨਗੀ ਵਾਲੇ ਡਵੀਜ਼ਨ ਬੈਂਚ ਨੇ ਖੁੱਲ੍ਹੀ ਅਦਾਲਤ ''ਚ ਇਸ ਘਟਨਾ ਨਾਲ ਸਬੰਧਤ ਵੀਡੀਓ ਦੇਖਣ ਦੇ ਬਾਅਦ ਕਿਹਾ ਕਿ ਇਕ ਕਲਾਕਾਰ ਨੂੰ ਜਨਤਕ ਥਾਂ ''ਤੇ ਇਸ ਤਰ੍ਹਾਂ ਦੇ ਲੜਾਈ-ਝਗੜਿਆਂ ''ਚ ਸ਼ਾਮਲ ਨਹੀਂ ਹੋਣਾ ਚਾਹੀਦਾ। ਵੀਡੀਓ ਕਲਿਪ ਦੇਖਣ ਦੇ ਬਾਅਦ ਬੈਂਚ ਨੇ ਫਿਲਮ ਅਭਿਨੇਤਾ ਦੇ ਇਸ ਵਤੀਰੇ ''ਤੇ ਡੂੰਘਾ ਇਤਰਾਜ਼ ਕੀਤਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News