ਇੰਝ ਸ਼ੂਟ ਹੋਇਆ ਸੀ ਸ਼ਾਹਰੁਖ ਦੀ ਮੌਤ ਵਾਲਾ ਸੀਨ, ਦੇਖੋ ਸ਼ੂਟਿੰਗ ਦੌਰਾਨ ਦੀਆਂ ਪੁਰਾਣੀਆਂ ਤਸਵੀਰਾਂ

11/9/2017 3:20:51 PM

ਮੁੰਬਈ (ਬਿਊਰੋ)— ਸ਼ਾਹਰੁਖ ਖਾਨ ਤੇ ਦੀਪਿਕਾ ਪਾਦੁਕੋਣ ਸਟਾਰਰ ਫਿਲਮ 'ਓਮ ਸ਼ਾਂਤੀ ਓਮ' ਨੂੰ ਰਿਲੀਜ਼ ਹੋਇਆਂ 10 ਸਾਲ ਪੂਰੇ ਹੋ ਗਏ ਹਨ। ਫਰਾਹ ਖਾਨ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ ਨੇ 2007 'ਚ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕੀਤੀ ਸੀ। ਕਹਾਣੀ ਦੇ ਨਾਲ-ਨਾਲ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਨੂੰ ਲੈ ਕੇ ਫਿਲਮਾਇਆ ਗਿਆ ਗੀਤ 'ਦੀਵਾਨਗੀ' ਦੀ ਖੂਬ ਚਰਚਾ ਰਹੀ ਸੀ। ਫਿਲਮ ਦੀ ਸਿਨੇਮਾਟੋਗ੍ਰਾਫੀ ਪ੍ਰਸਿੱਧ ਸਿਨੇਮਾਟੋਗ੍ਰਾਫਰ ਵੀ. ਮਣੀਕੰਦਨ ਨੇ ਕੀਤੀ ਸੀ ਪਰ ਕੀ ਤੁਸੀਂ ਜਾਣਦੇ ਹੋ ਕਿ ਮਣੀਕੰਦਨ ਨੇ ਫਿਲਮ 'ਚ ਛੋਟਾ ਜਿਹਾ ਰੋਲ ਵੀ ਕੀਤਾ ਸੀ।
PunjabKesari
ਇਕ ਅੰਗਰੇਜ਼ੀ ਵੈੱਬਸਾਈਟ ਨਾਲ ਗੱਲਬਾਤ ਕਰਦਿਆਂ ਮਣੀਕੰਦਨ ਨੇ ਦੱਸਿਆ ਸੀ ਕਿ ਉਸ ਦਾ ਐਕਟਿੰਗ ਕਰਨ ਦਾ ਕੋਈ ਇਰਾਦਾ ਨਹੀਂ ਸੀ ਪਰ ਜਦੋਂ ਫਰਾਹ ਨੇ ਇੱਛਾ ਜ਼ਾਹਿਰ ਕੀਤੀ ਕਿ ਉਸ ਦੇ ਕਰਿਊ ਮੈਂਬਰ ਵੀ ਫਿਲਮ 'ਚ ਐਕਟ ਕਰਨਗੇ ਤਾਂ ਉਹ ਤਿਆਰ ਹੋ ਗਏ।
PunjabKesari
ਦੱਸਣਯੋਗ ਹੈ ਕਿ ਮਣੀਕੰਦਨ ਫਿਲਮ 'ਚ ਸਾਊਥ ਇੰਡੀਅਨ ਫਿਲਮ 'ਮਾਈਂਡ ਇਟ' ਦੀ ਸ਼ੂਟਿੰਗ ਕਰਦੇ ਦਿਖਾਈ ਦਿੱਤੇ ਸਨ। ਫਿਲਮ ਦੇ ਗੀਤ 'ਦੀਵਾਨਗੀ' 'ਚ ਧਰਮਿੰਦਰ, ਰੇਖਾ, ਸਲਮਾਨ ਖਾਨ, ਸੰਜੇ ਦੱਤ, ਸੈਫ ਅਲੀ ਖਾਨ, ਰਾਣੀ ਮੁਖਰਜੀ, ਤਬੂ, ਗੋਵਿੰਦਾ, ਕਰਿਸ਼ਮਾ ਕਪੂਰ, ਸ਼ਿਲਪਾ ਸ਼ੈੱਟੀ ਤੇ ਉਰਮਿਲਾ ਮਾਤੋਂਡਕਰ ਸਮੇਤ 31 ਸਿਤਾਰੇ ਨਜ਼ਰ ਆਏ ਸਨ।
PunjabKesari
ਖਾਸ ਗੱਲ ਇਹ ਹੈ ਕਿ ਇਕ ਹੀ ਫਿਲਮ ਲਈ ਇੰਨੇ ਸਿਤਾਰਿਆਂ ਦਾ ਇਕੱਠਿਆਂ ਆਉਣ ਦਾ ਇਹ ਪਹਿਲਾ ਮੌਕਾ ਸੀ। ਸਾਰੇ ਸਿਤਾਰਿਆਂ ਨੂੰ ਘੜੀ, ਮੋਬਾਇਲ ਫੋਨ ਤੇ ਸੋਨੇ ਦੇ ਸਿੱਕੇ, ਜਿਨ੍ਹਾਂ 'ਤੇ ਓਮ ਲਿਖਿਆ ਹੋਇਆ ਸੀ, ਵਰਗੇ ਗਿਫਟ ਵੀ ਦਿੱਤੇ ਗਏ ਸਨ।​​​​​​​
PunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News