Movie Review : 'ਓਮੇਰਟਾ'

5/4/2018 5:13:32 PM

ਮੁੰਬਈ (ਬਿਊਰੋ)— ਹੰਸਲ ਮਹਿਤਾ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਓਮੇਰਟਾ' ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਰਾਜਕੁਮਾਰ ਰਾਓ, ਰਾਜੇਸ਼ ਤੈਲੰਗ, ਰੁਪਿੰਦਰ ਨਾਗਰਾ, ਕੇਵਲ ਅਰੋੜਾ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਇਸ ਫਿਲਮ ਨੂੰ ਸੈਂਸਰ ਬੋਰਡ ਵਲੋਂ U/A ਸਰਟੀਫਿਕੇਟ ਜਾਰੀ ਕੀਤਾ ਗਿਆ ਹੈ।

ਕਹਾਣੀ
ਫਿਲਮ ਦੀ ਕਹਾਣੀ ਓਮਾਰ ਸ਼ਾਹਿਦ ਸ਼ੇਖ (ਰਾਜਕੁਮਾਰ ਰਾਓ) ਦੀ ਹੈ, ਜਿਸਦਾ ਜਨਮ ਤਾਂ ਪਾਕਿਸਤਾਨ 'ਚ ਹੋਇਆ ਹੈ ਪਰ ਉਸਦਾ ਪਾਲਨ-ਪੋਸ਼ਣ ਲੰਡਨ 'ਚ ਹੁੰਦਾ ਹੈ। ਓਮਾਰ, ਬੋਸਨਿਆ 'ਚ ਮੁਸਲਮਾਨਾਂ 'ਤੇ ਹੋਏ ਹਮਲਿਆਂ ਦਾ ਬਦਲਾ ਲੈਣ ਲਈ ਪਹਿਲਾ ਤਾਂ ਪਾਕਿਸਤਾਨ ਜਾਂਦਾ ਹੈ ਅਤੇ ਫਿਰ ਇਸ ਤੋਂ ਬਾਅਦ ਭਾਰਤ 'ਚ ਆ ਕੇ ਦਿੱਲੀ 'ਚ ਰਹਿ ਕੇ ਕਈ ਘਟਨਾਵਾਂ ਨੂੰ ਅੰਜਾਮ ਦਿੰਦਾ ਹੈ। ਫਿਲਮ 'ਚ 1992 ਤੋਂ ਲੈ ਕੇ 2002 ਤੱਕ ਦੇ ਸਮੇਂ ਬਾਰੇ ਦੱਸਿਆ ਗਿਆ ਹੈ। ਜਿਸ 'ਚ ਦਿੱਲੀ 'ਚ ਵਿਦੇਸ਼ੀਆਂ ਨੂੰ ਅਗਵਾਹ ਕਰਨਾ, ਕੰਧਾਰ ਵਿਮਾਨ ਸਮਝੌਤਾ, ਵਰਲਡ ਟ੍ਰੇਡ ਸੈਂਟਰ 'ਤੇ ਹਮਲਾ ਅਤੇ ਨਾਲ ਹੀ ਬ੍ਰਿਟਿਸ ਜਰਨਲਿਸਟ ਡੇਨਿਯਲ ਪਰਲ ਦੇ ਕਤਲ ਸਮੇਤ ਕਈ ਹੋਰ ਘਟਨਾਵਾਂ ਦਾ ਜ਼ਿਕਰ ਹੈ। ਫਿਲਮ 'ਚ ਇਨ੍ਹਾਂ ਸਭ ਘਟਨਾਵਾਂ ਨੂੰ ਕਿਵੇਂ ਫਿਲਮਾਇਆ ਗਿਆ ਹੈ। ਇਹ ਸਭ ਜਾਣਨ ਲਈ ਤੁਹਾਨੂੰ ਪੂਰੀ ਫਿਲਮ ਦੇਖਣੀ ਹੋਵੇਗੀ।

ਕਮਜ਼ੋਰ ਕੜੀਆਂ
ਫਿਲਮ 'ਚ ਕੁਝ ਵੀ ਅਜਿਹਾ ਨਹੀਂ ਹੈ, ਜੋ ਕਮਜ਼ੋਰ ਦਿਖੇ। ਹਾਲਾਂਕਿ ਜਦੋਂ ਇਹ ਫਿਲਮ ਫੈਸਟੀਵਲ 'ਚ ਦਿਖਾਈ ਗਈ ਸੀ ਤਾਂ ਕਈ ਸੀਨ ਮੌਜੂਦ ਸਨ, ਜੋ ਸੈਂਸਰ ਕੀਤੇ ਜਾਣ ਤੋਂ ਬਾਅਦ ਹੁਣ ਪ੍ਰਸ਼ੰਸਕ ਨਹੀਂ ਦੇਖ ਸਕਦੇ ਹਨ। ਹਾਲਾਂਕਿ ਜਿਸ ਤਰ੍ਹਾਂ ਨਾਲ ਹੰਸਲ ਮਹਿਤਾ ਨੇ ਫਿਲਮ ਨੂੰ ਬਣਾਇਆ  ਹੈ, ਉਹ ਤਾਰਫੀ ਦੇ ਕਾਬਲ ਹੈ।

ਬਾਕਸ ਆਫਿਸ
ਫਿਲਮ ਦਾ ਬਜਟ 14 ਕਰੋੜ ਦੱਸਿਆ ਜਾ ਰਿਹਾ ਹੈ। 'ਅਵੈਂਜਰਸ : ਇਨਫਿਨੀਟੀ ਵਾਰ' ਤਾਂ ਪਹਿਲਾਂ ਹੀ ਬਾਕਸ ਆਫਿਸ 'ਤੇ ਧਮਾਲਾਂ ਮਚਾ ਰਹੀ ਹੈ, ਉੱਥੇ ਹੀ '102 ਨਾਟ ਆਊਟ' ਦੀ ਮੌਜੂਦਗੀ 'ਚ ਇਹ ਫਿਲਮ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹਿੰਦੀ ਹੈ ਜਾਂ ਨਹੀਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News