300 ਕਰੋੜ ਦੇ ਕਲੱਬ 'ਚ ਸ਼ਾਮਿਲ ਹੋਈ 'ਪਦਮਾਵਤ'

3/17/2018 7:10:44 PM

ਮੁੰਬਈ (ਬਿਊਰੋ)— 'ਪਦਮਾਵਤ' ਨੂੰ ਰਿਲੀਜ਼ ਹੋਏ ਕਰੀਬ 50 ਦਿਨ ਤੋਂ ਜ਼ਿਆਦਾ ਹੋ ਚੁੱਕੇ ਹਨ। ਵਿਵਾਦਾਂ ਦੇ ਬਾਵਜੂਦ ਰਿਲੀਜ਼ ਹੋਈ ਇਹ ਫਿਲਮ ਕਮਾਈ ਦੇ ਮਾਮਲੇ 'ਚ ਬਾਕਸ ਆਫਿਸ 'ਤੇ ਸਫਲ ਰਹੀ ਹੈ। ਇਸ ਫਿਲਮ ਨੇ ਭਾਰਤ 'ਚ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾ 'ਚ ਹੁਣ ਤੱਕ 300 ਕਰੋੜ ਦੀ ਕਮਾਈ ਕਰ ਲਈ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਹਫਤੇ 166.50 ਕਰੋੜ, ਦੂਜੇ ਹਫਤੇ 69.50 ਕਰੋੜ, ਤੀਜੇ ਹਫਤੇ 31.75 ਕਰੋੜ, ਚੋਥੇ ਹਫਤੇ 14.17 ਕਰੋੜ, 5ਵੇਂ ਹਫਤੇ 7.54 ਕਰੋੜ, 6ਵੇਂ ਹਫਤੇ 6.98 ਕਰੋੜ, 7ਵੇਂ ਹਫਤੇ 3.82 ਕਰੋੜ ਦੀ ਕਮਾਈ ਕਰ ਲਈ ਹੈ। ਇਸ ਦੇ ਨਾਲ ਹੀ ਫਿਲਮ ਸਾਲ 2018 ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਫਿਲਮਾਂ ਦੀ ਲਿਸਟ 'ਚ ਸ਼ਾਮਿਲ ਹੋ ਚੁੱਕੀ ਹੈ।

ਫਿਲਮ ਦੀ ਕਮਾਈ ਦੇ ਅੰਕੜੇ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਹਨ। ਹੁਣ ਤੱਕ ਇਹ ਫਿਲਮ 'ਪੀ. ਕੇ.', 'ਦੰਗਲ', 'ਬਜਰੰਗੀ ਭਾਈਜਾਨ', 'ਸੁਲਤਾਨ', 'ਟਾਈਗਰ ਜ਼ਿੰਦਾ ਹੈ' ਤੋਂ ਬਾਅਦ 6ਵੇਂ ਨੰਬਰ 'ਤੇ ਹੈ।

ਦੱਸਣਯੋਗ ਹੈ ਕਿ 'ਪਦਮਾਵਤ' ਦਾ ਨਿਰਦੇਸ਼ਨ ਸੰਜੇ ਲੀਲਾ ਭੰਸਾਲੀ ਨੇ ਕੀਤਾ ਸੀ। ਫਿਲਮ 'ਚ ਲੀਡ ਕਿਰਦਾਰ ਨਿਭਾਅ ਰਹੇ ਸ਼ਾਹਿਦ ਕਪੂਰ, ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੀ ਅਭਿਨੈ ਦੀ ਕਾਫੀ ਤਾਰੀਫ ਕੀਤੀ ਗਈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News