OMG! ਪਤਨੀ ਨੂੰ ਧੋਖਾ ਦਿੰਦਿਆਂ ਹੁਣ ਇਸ ਹਸੀਨਾ ਦੇ ਜਾਲ 'ਚ ਫਸੇ ਖਿਲਾੜੀ ਕੁਮਾਰ

Monday, July 17, 2017 9:19 AM
OMG! ਪਤਨੀ ਨੂੰ ਧੋਖਾ ਦਿੰਦਿਆਂ ਹੁਣ ਇਸ ਹਸੀਨਾ ਦੇ ਜਾਲ 'ਚ ਫਸੇ ਖਿਲਾੜੀ ਕੁਮਾਰ

ਮੁੰਬਈ— ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ, ਸੋਨਮ ਕਪੂਰ ਅਤੇ ਰਾਧੀਕਾ ਆਪਟੇ ਜਲਦ ਫਿਲਮ 'ਪੈਡਮੈਨ' 'ਚ ਨਜ਼ਰ ਆਉਣਗੇ। ਕੁਝ ਦਿਨਾਂ ਪਹਿਲਾਂ ਹੀ ਰਾਧੀਕਾ ਆਪਟੇ ਨੇ ਫਿਲਮ 'ਚ ਆਪਣੇ ਰੋਲ ਦਾ ਖੁਲਾਸਾ ਕੀਤਾ ਸੀ। ਰਾਧੀਕਾ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ, ''ਅਕਸ਼ੇ ਫਿਲਮ ਦਾ ਅਹਿਮ ਹਿੱਸਾ ਹੈ। ਮੈਂ ਉਨ੍ਹਾਂ ਦੀ ਪਤਨੀ ਦੇ ਰੋਲ 'ਚ ਹਾਂ। ਕੁਝ ਫਿਲਮਾਂ 'ਚ ਤੁਹਾਡੇ ਰੋਲ ਦੀ ਲੰਬਾਈ ਮਾਇਨੇ ਨਹੀਂ ਰੱਖਦੀ। ਤੁਹਾਡਾ ਕਿਰਦਾਰ ਦਮਦਾਰ ਹੋਣਾ ਚਾਹੀਦਾ। ਮੈਂ ਇਸ ਫਿਲਮ ਲਈ ਬਹੁਤ ਉਤਸ਼ਾਹਿਤ ਹਾਂ।'' ਹੁਣ ਫਿਲਮ 'ਚ ਸੋਨਮ ਕਪੂਰ ਦੇ ਰੋਲ ਦਾ ਵੀ ਖੁਲਾਸਾ ਹੋਇਆ ਹੈ। ਸੂਤਰਾਂ ਮੁਤਾਬਕ ਰਾਧੀਕਾ ਨਾਲ ਵਿਆਹ ਤੋਂ ਬਾਅਦ ਅਕਸ਼ੇ ਅਤੇ ਸੋਨਮ ਦਾ ਅਫੇਅਰ ਹੋਵੇਗਾ। ਭਾਵ ਅਕਸ਼ੇ ਫਿਲਮ 'ਚ ਐਕਸਟ੍ਰਾ ਮੈਰੀਟਲ ਅਫੇਅਰ (ਵਿਆਹ ਤੋਂ ਬਾਅਦ ਕਿਸੇ ਹੋਰ ਔਰਤ ਨਾਲ ਨਜਾਇਜ਼ ਸੰਬੰਧ) ਕਰਦੇ ਨਜ਼ਰ ਆਉਣਗੇ।
ਇੱਥੇ ਦੱਸਣਯੋਗ ਹੈ ਕਿ ਇਹ ਫਿਲਮ ਅਰੁਣਾਚਲਮ ਮੁਰੂਗਨਾਥਮ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਉਨ੍ਹਾਂ ਨੇ ਅਜਿਹੀ ਮਸ਼ੀਨ ਬਣਾਈ ਸੀ, ਜੋ ਸਸਤੇ ਰੇਟ 'ਚੇ ਸੈਨੀਟਰੀ ਪੈਡ ਦਾ ਨਿਰਮਾਣ ਕਰਦੀ ਹੈ। ਇਸ ਲਈ ਉਨ੍ਹਾਂ ਨੂੰ ਪਦਮਸ਼੍ਰੀ ਨਾਲ ਵੀ ਨਵਾਜ਼ਿਆ ਜਾ ਚੁੱਕਿਆ ਹੈ। 
ਜ਼ਿਕਰਯੋਗ ਹੈ ਕਿ ਇਸ ਫਿਲਮ ਨੂੰ ਅਕਸ਼ੇ ਦੀ ਪਤਨੀ ਟਵਿੰਕਲ ਖੰਨਾ ਪ੍ਰੋਡਿਊਸ ਕਰ ਰਹੀ ਹੈ ਅਤੇ ਆਰ ਬਾਲਕੀ ਨਿਰਦੇਸ਼ਤ ਕਰ ਰਹੇ ਹਨ। ਫਿਲਮ 'ਚ ਅਮਿਤਾਭ ਬੱਚਨ ਵੀ ਕੈਮਿਓ ਕਰਦੇ ਨਜ਼ਰ ਆਉਣਗੇ।