ਵੀਡੀਓ : 'ਪਦਮਾਵਤ' ਦੇ ਵਿਰੋਧ ਦੀ ਅਸਲੀ ਵਜ੍ਹਾ ਹੈ ਅਜਿਹੇ ਰੋਮਾਂਟਿਕ ਸੀਨਜ਼

1/20/2018 5:06:41 PM

ਮੁੰਬਈ(ਬਿਊਰੋ)— ਕਾਫੀ ਵਿਵਾਦਾਂ ਤੋਂ ਬਾਅਦ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤ' ਲਈ ਬੀਤੇ 2-3 ਦਿਨ ਰਾਹਤ ਦੀਆਂ ਖਬਰਾਂ ਆ ਰਹੀਆਂ ਹਨ। ਪਹਿਲਾਂ ਸੁਪਰੀਮ ਕੋਰਟ ਨੇ ਕਈ ਸੂਬਿਆਂ 'ਚ ਲੱਗੇ ਬੈਨ ਨੂੰ ਹਟਾਉਂਦੇ ਹੋਏ ਫਿਲਮ ਰਿਲੀਜ਼ ਕਰਨ ਦਾ ਹੁਕਮ ਸੁਣਾਇਆ ਹੈ। ਇਸ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਖੁਦ ਅਕਸ਼ੈ ਕੁਮਾਰ ਨੇ ਆਪਣੀ ਫਿਲਮ 'ਪੈਡਮੈਨ' ਦੀ ਰਿਲੀਜ਼ਿੰਗ ਡੇਟ ਅੱਗੇ ਵਧਾ ਦਿੱਤੀ ਹੈ। ਹੁਣ 'ਪਦਮਾਵਤ' 25 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਇਕੱਲੀ ਫਿਲਮ ਹੋਵੇਗੀ। ਬਾਵਜੂਦ ਇਸ ਦੇ ਫਿਲਮ ਨੂੰ ਲੈ ਕੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਰਾਜਸਥਾਨ ਸਰਕਾਰ ਚੁਣੌਤੀ ਦੇਣ ਦੀ ਤਿਆਰੀ 'ਚ ਹੈ। ਰਾਜਸਥਾਨ ਦੇ ਰਾਜਪੂਤ ਕਿਸੇ ਵੀ ਹਾਲ 'ਚ ਫਿਲਮ ਨੂੰ ਬੈਨ ਨਹੀਂ ਕਰਨਾ ਚਾਹੁੰਦੇ ਪਰ ਆਖਿਰ ਅਜਿਹੀ ਕਿਹੜੀ ਵਜ੍ਹਾ ਹੈ ਕਿ ਜੋ ਇਸ ਫਿਲਮ ਦਾ ਚਾਰੋਂ ਪਾਸੇ ਵਿਰੋਧ ਹੋ ਰਿਹਾ ਹੈ।


ਕਿਉਂ 'ਪਦਮਾਵਤੀ' ਦਾ ਬਦਲਣਾ ਪਿਆ ਨਾਂ
'ਪਦਮਾਵਤ' ਦਾ ਨਾਂ ਕਿਉਂ ਬਦਲਣਾ ਪਿਆ ਤੇ ਆਖਿਰ ਅਜਿਹੀ ਕਿਉਂ ਨੌਬਤ ਆਈ ਕਿ ਦੀਪਿਕਾ ਪਾਦੂਕੋਣ ਦੀ ਨੱਕ ਤੇ ਸੰਜੇ ਲੀਲਾ ਭੰਸਾਲੀ ਦੀ ਗਰਦਨ ਵੱਡਣ 'ਤੇ ਇਨਾਮ ਦੀ ਘੋਸ਼ਣਾ ਕੀਤੀ ਗਈ। ਰਾਣੀ ਪਦਮਾਵਤੀ ਚਿਤੌੜ ਦੀ ਰਾਣੀ ਸੀ, ਜਿਸ ਦਾ ਕਿਰਦਾਰ ਦੀਪਿਕਾ ਨੇ ਨਿਭਾਇਆ ਹੈ। ਭਾਰਤੀ ਇਤਿਹਾਸ ਮੁਤਾਬਕ ਵਿਦੇਸ਼ੀ ਅਕ੍ਰਾਂਤਾ ਅਲਾਊਦੀਨ ਖਿਲਜੀ ਨੇ ਪਦਮਾਵਤੀ ਦੀ ਸੁੰਦਰਤਾ ਤੋਂ ਆਕਰਸ਼ਿਤ ਹੋ ਕੇ ਚਿਤੌੜ 'ਤੇ ਹਮਲਾ ਕਰਨ ਠਾਣੀ। ਖਿਲਜੀ ਨੇ ਆਪਣੀ ਚਾਲ ਮੁਤਾਬਕ ਚਿਤੌੜਗੜ ਦੇ ਰਾਜਾ ਰਤਨ ਸਿੰਘ ਨੂੰ ਪੱਤਰ ਲਿਖ ਕੇ ਕਿਹਾ ਕਿ ਰਾਣੀ ਪਦਮਾਵਤੀ ਨੂੰ ਉਹ ਆਪਣੀ ਭੈਣ ਸਮਾਨ ਮੰਨਦਾ ਹੈ ਤੇ ਇਕ ਵਾਰ ਉਸ ਦੇ ਦਰਸ਼ਨ ਕਰਨਾ ਚਾਹੁੰਦਾ ਹੈ। ਇਸ 'ਤੇ ਰਤਨ ਸਿੰਘ ਨੇ ਸਹਿਮਤੀ ਜਤਾਈ ਤੇ ਰਾਣੀ ਪਦਮਾਵਤੀ ਕੱਚ (ਸ਼ੀਸ਼ੇ) 'ਚ ਆਪਣਾ ਚਿਹਰਾ ਦਿਖਾਉਣ ਨੂੰ ਰਾਜੀ ਹੋ ਗਈ। ਰਾਣੀ ਪਦਮਾਵਤੀ ਦੀ ਸੁੰਦਰਤਾ ਦੇਖ ਕੇ ਖਿਲਜੀ ਪਾਗਲ ਜਿਹਾ ਹੋ ਗਿਆ ਤੇ ਉਸ ਨੇ ਰਾਜਾ ਰਤਨ ਸਿੰਘ ਨੂੰ ਬੰਦੀ ਬਣਾ ਲਿਆ। ਰਾਜਪੂਤਾਂ ਨੇ ਰਾਜਾ ਰਤਨ ਸਿੰਘ ਨੂੰ ਛੁਡਾਉਣ ਲਈ ਖਿਲਜੀ ਦੀ ਸੈਨਾ 'ਤੇ ਹਮਲਾ ਕੀਤਾ। ਘਮਸਾਵ ਯੁੱਧ 'ਚ ਮੇਵਾੜੀ ਸੈਨਾ ਦੇ ਸਾਰੇ ਸਿਪਾਹੀ ਮਾਰੇ ਗਏ ਨਾਲ ਗੀ ਰਾਜਾ ਰਤਨ ਸਿੰਘ ਵੀ ਮਰ ਗਿਆ। ਇਸ ਤੋਂ ਬਾਅਦ ਖਿਲਜੀ ਨੇ ਦੁਰਗਾ ਦੇ ਅੰਦਰ ਦੀ ਰਾਜਪੂਤ ਮਹਿਲਾਵਾਂ ਨੂੰ ਬੰਦੀ ਬਣਾਉਣ ਦਾ ਹੁਕਮ ਦੇ ਦਿੱਤਾ। ਰਾਜਪੂਤ ਸੈਨਾ ਦੇ ਹਾਰਨ ਦੀ ਖਬਰ ਸੁਣ ਕੇ ਰਾਣੀ ਪਦਮਾਵਤੀ ਨੇ ਚਿਤੌੜ ਦੁਰਗਾ ਦੇ ਅੰਦਰ ਸਾਰੀਆਂ ਰਾਜਪੂਤ ਮਹਿਲਾਵਾਂ ਨਾਲ ਬਲਦੀ ਹੋਈ ਅਗਿਨੀਕੁੰਡ (ਹਵਨ/ਅੱਗ) 'ਚ ਛਾਲਾਂ ਮਾਰ ਦਿੱਤੀਆਂ। ਮੇਵਾੜ ਦੀ ਇਸ ਘਟਨਾ ਨੂੰ ਲੋਕ ਅੱਜ ਵੀ ਲੋਕਗੀਤਾਂ 'ਚ ਯਾਦ ਕਰਦੇ ਹਨ।


ਰਾਜਪੂਤ ਸੰਗਠਨਾਂ ਦਾ ਇਹ ਹੈ ਦੋਸ਼
ਰਾਜਪੂਤ ਸੰਗਠਨਾਂ ਦਾ ਦੋਸ਼ ਹੈ ਕਿ ਫਿਲਮ 'ਚ ਸੰਜੇ ਲੀਲਾ ਭੰਸਾਲੀ ਨੇ ਮਾਂ ਪਦਮਾਵਤੀ ਦੇ ਕਿਰਦਾਰ ਨੂੰ ਗਲਤ ਢੰਗ ਨਾਲ ਦਰਸਾਇਆ ਹੈ। ਫਿਲਮ 'ਚ ਅਲਾਊਦੀਨ ਖਿਲਜੀ ਦਾ ਕਿਰਦਾਰ ਨਿਭਾ ਰਹੇ ਰਣਵੀਰ ਸਿੰਘ ਤੇ ਪਦਮਾਵਤੀ ਦੀਪਿਕਾ 'ਚ ਇੰਟੀਮੇਟ ਸੀਨ ਦਰਸਾਏ ਗਏ ਹਨ, ਜਿਸ ਤੋਂ ਬਾਅਦ ਖੁਦ ਨਿਰਦੇਸ਼ਕ ਨੇ ਨਾ ਸਿਰਫ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਸਗੋਂ ਹਿੰਦੂਵਾਦੀ ਸੰਗਠਨਾਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News